HDFC ਬੈਂਕ ਦਾ ਮੁਨਾਫਾ 22.6 ਫੀਸਦੀ ਵਧਿਆ

04/21/2019 9:39:20 AM

ਨਵੀਂ ਦਿੱਲੀ—ਚੌਥੀ ਤਿਮਾਹੀ 'ਚ ਐੱਚ.ਡੀ.ਐੱਫ. ਦੇ ਚੰਗੇ ਨਤੀਜੇ ਪੇਸ਼ ਕੀਤੇ ਹਨ। ਬੈਂਕ ਦੀ ਆਮਦਨ 'ਚ ਕਰੀਬ 23 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉੱਧਰ ਮੁਨਾਫਾ ਵੀ ਉਮੀਦ ਤੋਂ ਜ਼ਿਆਦਾ ਰਿਹਾ ਹੈ। ਬੈਂਕ ਦੀ ਐਸੇਟ ਕੁਆਲਿਟੀ 'ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਮੁਨਾਫਾ 22.6 ਫੀਸਦੀ ਵਧ ਕੇ 5885.1 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ. ਬੈਂਕ ਦਾ ਮੁਨਾਫਾ 47.99.3 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਵਿਆਜ ਆਮਦਨ 22.8 ਫੀਸਦੀ ਵਧ ਕੇ 13090 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਵਿਆਜ ਆਮਦਨ 10658 ਕਰੋੜ ਰੁਪਏ ਰਹੀ ਸੀ। 
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 1.38 ਫੀਸਦੀ ਤੋਂ ਘਟ ਕੇ 1.36 ਫੀਸਦੀ ਅਤੇ ਨੈੱਟ ਐੱਨ.ਪੀ.ਏ. 0.42 ਫੀਸਦੀ ਤੋਂ ਘਟ ਕੇ 0.39 ਫੀਸਦੀ ਰਿਹਾ ਹੈ। 
ਰੁਪਏ 'ਚ ਦੇਖੀਏ ਤਾਂ ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦਾ ਗ੍ਰਾਸ ਐੱਨ.ਪੀ.ਏ. 10902.9 ਕਰੋੜ ਰੁਪਏ ਤੋਂ ਵਧ ਕੇ 11224 ਕਰੋੜ ਰੁਪਏ ਅਤੇ ਨੈੱਟ 3301.5 ਕਰੋੜ ਰੁਪਏ ਤੋਂ ਘਟ ਕੇ 3214 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਪ੍ਰੋਵਿਜਨਿੰਗ 2211.5 ਕਰੋੜ ਰੁਪਏ ਤੋਂ ਘਟ ਕੇ 1889 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਦੀ ਚੌਥੀ ਤਿਮਾਹੀ 'ਚ ਐੱਚ.ਡੀ.ਐੱਫ.ਸੀ. ਬੈਂਕ ਦੀ ਪ੍ਰੋਵਿਜਨਿੰਗ 1541 ਕਰੋੜ ਰੁਪਏ ਰਹੀ ਸੀ। ਬੈਂਕ ਨੇ 15 ਰੁਪਏ ਪ੍ਰਤੀ ਸ਼ੇਅਰ ਡਿਵੀਡੈਂਡ ਦੀ ਵੀ ਘੋਸ਼ਣਾ ਕੀਤੀ ਹੈ। 


Aarti dhillon

Content Editor

Related News