ਹੁਣ HDFC ਬੈਂਕ ਨੇ ਵੀ ਦਿੱਤਾ ਝਟਕਾ, FD ਦਰਾਂ ਵਿਚ ਦੂਜੀ ਵਾਰ ਕੀਤੀ ਕਟੌਤੀ

08/31/2019 3:33:38 PM

ਨਵੀਂ ਦਿੱਲੀ—  ਬੈਂਕ ਬਾਜ਼ਾਰ ਲੀਡਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਐੱਫ. ਡੀ. ਦਰਾਂ ’ਚ ਇਕ ਮਹੀਨੇ ’ਚ ਲਗਾਤਾਰ ਦੋ ਵਾਰ ਕੀਤੀ ਗਈ ਕਮੀ ਮਗਰੋਂ ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ ਵੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ ’ਚ ਕਟੌਤੀ ਕਰ ਦਿੱਤੀ ਹੈ, ਜੋ 30 ਅਗਸਤ 2019 ਤੋਂ ਲਾਗੂ ਵੀ ਹੋ ਗਈ ਹੈ।

PunjabKesari

ਹੁਣ ਜਨਰਲ ਪਬਲਿਕ ਯਾਨੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਉਨ੍ਹਾਂ ਨੂੰ 30-45 ਦਿਨ ’ਚ ਪੂਰੀ ਹੋਣ ਵਾਲੀ ਐੱਫ. ਡੀ. ’ਤੇ 5.15 ਫੀਸਦੀ ਵਿਆਜ ਮਿਲ ਰਿਹਾ ਹੈ ਅਤੇ ਸੀਨੀਅਰ ਸਿਟੀਜ਼ਨ ਲਈ ਇਹ ਦਰ 5.65 ਫੀਸਦੀ ਹੋ ਗਈ ਹੈ, ਜਦੋਂ ਕਿ ਪਹਿਲਾਂ 22 ਜੁਲਾਈ ਤੋਂ ਜਨਰਲ ਪਬਲਿਕ ਨੂੰ 5.50 ਫੀਸਦੀ ਤੇ ਸੀਨੀਅਰ ਸਿਟੀਜ਼ਨ ਨੂੰ 6 ਫੀਸਦੀ ਦੀ ਦਰ ਨਾਲ ਇੰਟਰਸਟ ਮਿਲ ਰਿਹਾ ਸੀ। ਉੱਥੇ ਹੀ, 46 ਦਿਨਾਂ ਤੋਂ 6 ਮਹੀਨਿਆਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 6 ਫੀਸਦੀ ਤੋਂ ਘਟਾ ਕੇ 5.65 ਫੀਸਦੀ ਕਰ ਦਿੱਤੀ ਗਈ ਹੈ।

1 ਸਾਲ ਤੋਂ 10 ਸਾਲ ਦੀ FD ’ਤੇ ਕਿੰਨਾ ਰਿਟਰਨ
ਨਿੱਜੀ ਖੇਤਰ ਦੀ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਦਰਾਂ ’ਚ ਕੀਤੀ ਗਈ ਕਟੌਤੀ ਮਗਰੋਂ ਹੁਣ ਇਕ ਸਾਲ ’ਚ ਪੂਰੀ ਹੋਣ ਵਾਲੀ ਐੱਫ. ਡੀ. ’ਤੇ ਵਿਆਜ ਦਰ 7.10 ਤੋਂ ਘੱਟ ਕੇ 6.90 ਫੀਸਦੀ ਹੋ ਗਈ ਹੈ। ਸੀਨੀਅਰ ਸਿਟੀਜ਼ਨਸ ਨੂੰ ਪਹਿਲੇ ਦੀ ਤਰ੍ਹਾਂ ਕਿਸੇ ਵੀ ਸਮੇਂ ’ਚ ਪੂਰੀ ਹੋਣ ਵਾਲੀ ਐੱਫ. ਡੀ. ’ਤੇ ਜਨਰਲ ਪਬਲਿਕ ਨਾਲੋਂ 0.5 ਫੀਸਦੀ ਵੱਧ ਵਿਆਜ ਦਿੱਤਾ ਜਾ ਰਿਹਾ ਹੈ। ਉੱਥੇ ਹੀ, ਐੱਚ. ਡੀ. ਐੱਫ. ਸੀ. ਬੈਂਕ ਨੇ 1 ਸਾਲ 1 ਦਿਨ ਤੋਂ ਲੈ ਕੇ 2 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ’ਤੇ ਵਿਆਜ ਦਰ 6.80 ਫੀਸਦੀ ਕਰ ਦਿੱਤੀ ਹੈ। 2 ਸਾਲ 1 ਦਿਨ ’ਚ ਪੂਰੀ ਹੋਣ ਵਾਲੀ ਐੱਫ. ਡੀ. ਤੋਂ ਲੈ ਕੇ 3 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ਲਈ 7.10 ਫੀਸਦੀ ਇੰਟਰਸਟ (ਵਿਆਜ) ਮਿਲੇਗਾ। 3 ਸਾਲ ਤੋਂ 1 ਦਿਨ ਵੱਧ ਅਤੇ 10 ਸਾਲ ਵਿਚਕਾਰ ਪੂਰੀ ਹੋਣ ਵਾਲੇ ਐੱਫ. ਡੀ. ’ਤੇ 7 ਫੀਸਦੀ ਵਿਆਜ ਮਿਲੇਗਾ।

PunjabKesari


Related News