HDFC ਬੈਂਕ ਦੇ ਗਾਹਕ ਹੋ ਤਾਂ 11 ਘੰਟੇ ਨਹੀਂ ਮਿਲੇਗੀ ਇਹ ਸਰਵਿਸ!

01/16/2020 1:53:31 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਕ ਜ਼ਰੂਰੀ ਖਬਰ ਹੈ। ਬੈਂਕ ਨੇ ਆਪਣੇ ਕ੍ਰੈਡਿਟ ਕਾਰਡ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ। ਬੈਂਕ ਦੀ ਨੈੱਟ ਬੈਂਕਿੰਗ ਸਮੇਤ ਕਈ ਜ਼ਰੂਰੀ ਸਰਵਿਸਿਜ਼ 11 ਘੰਟੇ ਬੰਦ ਰਹਿਣ ਨਾਲ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਸੰਬੰਧ 'ਚ ਐੱਚ. ਡੀ. ਐੱਫ. ਸੀ. ਬੈਂਕ ਵੱਲੋਂ ਗਾਹਕਾਂ ਨੂੰ ਅਲਰਟ ਮੈਸੇਜ ਵੀ ਭੇਜੇ ਗਏ ਹਨ।


ਬੈਂਕ ਨੇ ਮੈਸੇਜ 'ਚ ਕਿਹਾ ਕਿ ਸ਼ਡਿਊਲ ਮੈਨਟੇਨੈਂਸ ਦੀ ਵਜ੍ਹਾ ਨਾਲ 18 ਜਨਵਰੀ 2020 ਨੂੰ ਰਾਤ 1 ਵਜੇ ਤੋਂ ਦੁਪਹਿਰ 12 ਵਜੇ ਤਕ ਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ, ਫੋਨ ਬੈਂਕਿੰਗ ਤੇ ਆਈ. ਵੀ. ਆਰ. 'ਤੇ ਕ੍ਰੈਡਿਟ ਕਾਰਡ ਸਰਵਿਸ ਬੰਦ ਹੋਵੇਗੀ। ਇਸ ਦਾ ਮਤਲਬ ਕਿ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰੈਡਿਟ ਕਾਰਡ ਗਾਹਕ ਸ਼ੁੱਕਰਵਾਰ ਦੀ ਰਾਤ 1 ਵਜੇ ਤੋਂ ਸ਼ਨੀਵਾਰ ਦੀ ਦੁਪਹਿਰ 12 ਵਜੇ ਤਕ ਬੈਂਕ ਦੀ ਆਨਲਾਈਨ ਸਰਵਿਸ ਦਾ ਇਸਤੇਮਾਲ ਨਹੀਂ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਵੀ ਐੱਚ. ਡੀ. ਐੱਫ. ਸੀ. ਬੈਂਕ ਦੀ ਨੈੱਟ ਬੈਂਕਿੰਗ ਤੇ ਮੋਬਾਇਲ ਬੈਂਕਿੰਗ ਸਰਵਿਸ 'ਚ ਦਿੱਕਤ ਕਾਰਨ ਗਾਹਕਾਂ ਨੂੰ ਕਾਫੀ ਮੁਸ਼ਕਲ ਹੋਈ ਸੀ। ਉੱਥੇ ਹੀ, ਦੱਸ ਦੇਈਏ ਕਿ ਐੱਚ. ਡੀ. ਐੱਫ. ਸੀ. ਬੈਂਕ ਨੇ ਪਿੰਡਾਂ 'ਚ ਗਾਹਕਾਂ ਨਾਲ ਜੁੜਨ ਲਈ ਇਕ ਨਵੀਂ ਪਹਿਲ ਕੀਤੀ ਹੈ, ਜਿਸ ਦਾ ਨਾਂ 'ਹਰ ਗਾਓਂ ਹਮਾਰਾ' ਹੈ। ਇਸ ਤਹਿਤ ਬੈਂਕ ਨੇ ਕਿਸਾਨਾਂ ਲਈ ਵਿੱਤੀ ਸੇਵਾਵਾਂ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1800 120 9655 ਜਾਰੀ ਕੀਤਾ ਹੈ। ਕਿਸਾਨਾਂ ਨੂੰ ਇਹ ਨੰਬਰ ਡਾਇਲ ਕਰਕੇ ਸਿਰਫ ਪਿੰਨ ਕੋਡ ਨੰਬਰ ਦੱਸਣਾ ਹੋਵੇਗਾ, ਫਿਰ ਬੈਂਕ ਦੀ ਨਜ਼ਦੀਕੀ ਬਰਾਂਚ 'ਚ ਮੌਜੂਦਾ ਪ੍ਰਤੀਨਿਧੀ ਕਿਸਾਨ ਨਾਲ ਗੱਲ ਕਰੇਗਾ ਤੇ ਉਸ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ।


Related News