ਤਿਉਹਾਰਾਂ ਤੋਂ ਪਹਿਲਾਂ HDFC ਲਿਮਟਿਡ ਨੇ ਹੋਮ ਲੋਨ ਦਰਾਂ 'ਚ ਕੀਤੀ ਕਟੌਤੀ

09/21/2021 1:30:00 PM

ਨਵੀਂ ਦਿੱਲੀ- ਨਿੱਜੀ ਖੇਤਰ ਦੀ ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫਾਈਨੈਂਸ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਨੇ ਤਿਉਹਾਰੀ ਸੀਜ਼ਨ ਵਿਚ ਹੋਮ ਲੋਨ 'ਤੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਐੱਚ. ਡੀ. ਐੱਫ. ਸੀ. ਲਿਮਟਿਡ ਨੇ ਤਿਉਹਾਰੀ ਸੀਜ਼ਨ ਪੇਸ਼ਕਸ਼ ਤਹਿਤ ਹੋਮ ਲੋਨ ਦੀਆਂ ਦਰਾਂ ਵਿਚ 60 ਬੇਸਿਸ ਅੰਕ ਯਾਨੀ 0.60 ਫ਼ੀਸਦੀ ਤੱਕ ਦੀ ਕਮੀ ਕੀਤੀ ਹੈ। ਹੁਣ ਹੋਮ ਲੋਨ ਦੇ ਸਾਰੇ ਸਲੈਬ 'ਤੇ 6.70 ਫ਼ੀਸਦੀ ਵਿਆਜ ਲਿਆ ਜਾਵੇਗਾ। 

ਇਹ ਆਫਰ 31 ਅਕਤੂਬਰ 2021 ਤੱਕ ਵੈਲਿਡ ਹੈ ਅਤੇ ਸਾਰੇ ਤਰ੍ਹਾਂ ਦੀ ਕੈਟਾਗਿਰੀ 'ਤੇ ਲਾਗੂ ਹੋਵੇਗਾ। ਐੱਚ. ਡੀ. ਐੱਫ. ਸੀ. ਲਿਮਟਿਡ ਨੇ ਆਉਣ ਵਾਲੇ ਤਿਉਹਾਰੀ ਸੀਜ਼ਨ ਵਿਚ ਇਹ ਸੀਮਤ ਮਿਆਦ ਵਾਲਾ ਆਫਰ ਹੈ। ਇਸ ਸਪੈਸ਼ਲ ਆਫਰ ਤਹਿਤ ਗਾਹਕ ਹੋਮ ਲੋਨ ਦੇ ਕਿਸੇ ਵੀ ਸਲੈਬ ਲਈ 6.70 ਫ਼ੀਸਦੀ ਵਿਆਜ 'ਤੇ ਅਪਲਾਈ ਕਰ ਸਕਦੇ ਹਨ। 

ਇਹ ਸਕੀਮ 20 ਸਤੰਬਰ ਤੋਂ ਲਾਗੂ ਕੀਤੀ ਗਈ ਹੈ। ਇਹ ਸਾਰੇ ਤਰ੍ਹਾਂ ਦੇ ਹੋਮ ਲੋਨ 'ਤੇ ਲਾਗੂ ਹੈ। ਐੱਚ. ਡੀ. ਐੱਫ. ਸੀ. ਲਿਮਟਿਡ ਵਿਚ ਅਜੇ ਤੱਕ ਵੱਖ-ਵੱਖ ਤਰ੍ਹਾਂ ਦੇ ਗਾਹਕਾਂ ਲਈ ਵਿਆਜ ਦਰ ਵੱਖੋ-ਵੱਖ ਸੀ। ਜਿਵੇਂ ਸਵੈ-ਰੁਜ਼ਗਾਰ ਸ਼੍ਰੇਣੀ ਲਈ ਹੋਮ ਲੋਨ ਦੀ ਵਿਆਜ ਦਰ 7.30 ਫ਼ੀਸਦੀ ਸੀ। ਇਸ ਨੂੰ ਘਟਾ ਕੇ 6.7 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਨਖ਼ਾਹਦਾਰ ਵਰਗ ਵਿਚ 75 ਲੱਖ ਰੁਪਏ ਤੋਂ ਉੱਪਰ ਲੋਨ ਲੈਣ ਵਾਲਿਆਂ ਲਈ 7.15 ਫ਼ੀਸਦੀ ਵਿਆਜ ਸੀ। ਇਸ ਨੂੰ ਵੀ ਸੀਮਤ ਸਮੇਂ ਲਈ ਘਟਾ ਕੇ 6.70 ਫ਼ੀਸਦੀ ਕੀਤਾ ਗਿਆ ਹੈ। 

Sanjeev

This news is Content Editor Sanjeev