5 ਦਿਨਾਂ ’ਚ HDFC ਦੇ ਨਿਵੇਸ਼ਕਾਂ ਦੀ 14,941.11 ਕਰੋਡ਼ ਵਧੀ ਦੌਲਤ, ਟਾਪ-7 ਕੰਪਨੀਆਂ ਦਾ ਐੱਮ. ਕੈਪ ਵਧਿਆ

07/08/2019 10:12:26 AM

ਮੁੰਬਈ — ਟਾਪ-10 ਵੈਲਿਊਏਬਲ ਕੰਪਨੀਆਂ ’ਚੋਂ 7 ਦੇ ਮਾਰਕੀਟ ਕੈਪ (ਬਾਜ਼ਾਰ ਪੂੰਜੀਕਰਨ) ’ਚ ਪਿਛਲੇ ਹਫਤੇ 53,733 ਕਰੋਡ਼ ਰੁਪਏ ਦੀ ਵਾਧਾ ਹੋਇਅਾ। ਇਨ੍ਹਾਂ ’ਚ ਫਾਈਨਾਂਸ ਸੈਕਟਰ ਦੀ ਵੱਡੀ ਐੱਚ. ਡੀ. ਐੱਫ. ਸੀ. ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ। ਇਸ ਦੌਰਾਨ ਐੱਚ. ਡੀ. ਐੱਫ. ਸੀ. ਦਾ ਮਾਰਕੀਟ ਕੈਪ 14941 ਕਰੋਡ਼ ਤੋਂ ਵਧ ਕੇ ਕਰੀਬ 393136 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਯਾਨੀ ਐੱਚ. ਡੀ. ਐੱਫ. ਸੀ. ਦੇ ਨਿਵੇਸ਼ਕਾਂ ਦੀ ਦੌਲਤ 14941 ਕਰੋਡ਼ ਰੁਪਏ ਵਧ ਗਈ। ਹਾਲਾਂਕਿ ਮਾਰਕੀਟ ਕੈਪ ਦੇ ਲਿਹਾਜ਼ ਨਾਲ ਟੀ. ਸੀ. ਐੱਸ. ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ, ਜਿਸ ਤੋਂ ਬਾਅਦ ਆਰ. ਆਈ. ਐੱਲ. ਦਾ ਨੰਬਰ ਆਉਂਦਾ ਹੈ। ਐੱਸ. ਬੀ. ਆਈ. ਦਾ ਮਾਰਕੀਟ ਕੈਪ 8656.87 ਕਰੋਡ਼ ਵਧ ਕੇ 3,30,746.10 ਕਰੋਡ਼ ਰੁਪਏ ਹੋ ਗਿਆ ਹੈ। ਐੱਚ. ਡੀ. ਐੱਫ. ਸੀ. ਬੈਂਕ ਦੀ ਕੁਲ ਦੌਲਤ 7925.16 ਕਰੋਡ਼ ਵਧ ਕੇ 6,76,480.35 ਕਰੋਡ਼ ਰੁਪਏ ਹੋ ਗਈ।


Related News