ਹੁਣ ਵਟਸਐਪ ''ਤੇ HDEC ਬੈਂਕ ਦੀਆਂ ਸੇਵਾਵਾਂ

09/25/2019 9:45:03 AM

ਨਵੀਂ ਦਿੱਲੀ—ਦੇਸ਼ ਦੇ ਨਿੱਜੀ ਖੇਤਰ ਦਾ ਸਭ ਤੋਂ ਵੱਡਾ ਬੈਂਕ ਐੱਚ.ਡੀ.ਐੱਫ.ਸੀ. ਬੈਂਕ ਹੁਣ ਬਹੁਤ ਲੋਕਪ੍ਰਿਯ ਚੈਟ ਐਪਲੀਕੇਸ਼ਨ ਵਟਸਐਪ 'ਤੇ ਵੀ ਉਪਲੱਬਧ ਹੈ। ਇਸ ਐਪ ਦੇ ਰਾਹੀਂ ਗਾਹਕ ਆਪਣੇ ਅਕਾਊਂਟ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਦੀ ਜਾਣਕਾਰੀ ਲੈ ਸਕਦੇ ਹਨ। ਇਹੀਂ ਨਹੀਂ, ਗਾਹਕ ਵਟਸਐਪ 'ਤੇ ਪ੍ਰੀਅਪਰੂਵਡ ਆਫਰਸ ਅਤੇ ਬੈਂਕ ਦੇ ਪ੍ਰੋਮੋਸ਼ਨ ਆਫਰਸ ਦੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਆਪਣੇ ਨੌਜਵਾਨ ਗਾਹਕਾਂ ਨੂੰ ਲੁਭਾਉਣ ਲਈ ਬੈਂਕ ਆਪਣੇ ਆਨਲਾਈਨ ਪਲੇਟਫਾਰਮ ਅਤੇ ਕ੍ਰੈਡਿਟ ਅਤੇ ਡੈਬਿਟ ਕਾਰਡਸ 'ਤੇ ਆਕਰਸ਼ ਛੋਟ ਅਤੇ ਕੈਸ਼ਬੈਕ ਦੇ ਰਿਹਾ ਹੈ।
ਨੌਜਵਾਨਾਂ ਲਈ ਸਪੈਸ਼ਲ ਮਿਲੇਨਿਆ ਕਾਰਡ
ਬੈਂਕ ਨੌਜਵਾਨਾਂ ਲਈ ਬ੍ਰੈਂਡ ਨੇਮ 'ਮਿਲੇਨਿਆ' ਦੇ ਤਹਿਕ ਚਾਰ ਵੱਖ-ਵੱਖ ਤਰ੍ਹਾਂ ਦੇ ਕਾਰਡਸ ਆਫਰ ਕਰ ਰਿਹਾ ਹੈ। ਇਸ 'ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਇਕ ਪ੍ਰੀਪੇਡ ਕਾਰਡ ਅਤੇ ਇਕ ਈਜੀ ਈ.ਐੱਮ.ਆਈ. ਕਾਰਡ ਸ਼ਾਮਲ ਹੈ।
5 ਫੀਸਦੀ ਦਾ ਕੈਸ਼ਬੈਕ
ਐੱਚ.ਡੀ.ਐੱਫ.ਸੀ.ਬੈਂਕ ਆਪਣੇ ਵਾਲੇਟ ਪੇਜੈਪ ਅਤੇ ਪੇਮੈਂਟ ਗੇਟਵੇ ਸਮਾਰਟਬਾਏ ਦੇ ਰਾਹੀਂ ਸ਼ਾਪਿੰਗ ਕਰਨ 'ਤੇ ਗਾਹਕਾਂ ਨੂੰ 5 ਫੀਸਦੀ ਦਾ ਕੈਸ਼ਬੈਕ ਆਫਰ ਕਰ ਰਿਹਾ ਹੈ। ਸਮਾਰਟਬਾਏ ਇਕ ਪਲੇਟਫਾਰਮ ਹੈ ਜਿਥੇ ਦੁਕਾਨਦਾਰ ਵਲੋਂ ਐੱਚ.ਡੀ.ਐੱਫ.ਸੀ. ਬੈਂਕ ਦੇ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਆਫਰਸ ਆਉਂਦੇ ਹਨ ਅਤੇ ਬੈਂਕ ਇਸ 'ਚੋਂ ਕੋਈ ਵੀ ਉਤਪਾਦ ਜਾਂ ਸੇਵਾਵਾਂ ਦੀ ਵਿਕਰੀ ਨਹੀਂ ਕਰਦਾ ਹੈ। ਬੈਂਕ ਤਮਾਮ ਆਨਲਾਈਨ ਖਰੀਦਾਰੀਆਂ 'ਤੇ 2.5 ਫੀਸਦੀ ਦਾ ਕੈਸ਼ਬੈਕ ਅਤੇ ਆਫਲਾਈਨ ਖਰੀਦਾਰੀਆਂ 'ਤੇ 1 ਫੀਸਦੀ ਦਾ ਕੈਸ਼ਬੈਕ ਆਫਰ ਕਰ ਰਿਹਾ ਹੈ।


Aarti dhillon

Content Editor

Related News