ਹਯਾਤ ਦੀ 2020 ਦੇ ਅੰਤ ਤੱਕ ਭਾਰਤ ''ਚ 11 ਨਵੇਂ ਹੋਟਲ ਖੋਲ੍ਹਣ ਦੀ ਯੋਜਨਾ

12/25/2019 5:34:24 PM

ਨਵੀਂ ਦਿੱਲੀ — ਗਲੋਬਲ ਹੋਟਲ ਕੰਪਨੀ ਹਯਾਤ ਹੋਟਲਸ ਕਾਰਪੋਰੇਸ਼ਨ ਦੀ 2020 ਦੇ ਅੰਤ ਤੱਕ ਭਾਰਤ 'ਚ 11 ਨਵੇਂ ਹੋਟਲ ਖੋਲ੍ਹਣ ਦੀ ਯੋਜਨਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ 'ਚ ਵਿਸਥਾਰ ਦੀ ਯੋਜਨਾ ਦੇ ਤਹਿਤ ਅਸੀਂ 11 ਨਵੇਂ ਹੋਟਲ ਖੋਲ੍ਹਣ ਜਾ ਰਹੇ ਹਾਂ। ਮੂਲ ਰੂਪ ਸ਼ਿਕਾਗੋ ਦੀ ਕੰਪਨੀ ਦੇ ਫਿਲਹਾਲ ਭਾਰਤ 'ਚ 20 ਸਥਾਨਾਂ 'ਤੇ 32 ਹੋਟਲ ਹਨ। ਹਯਾਤ ਦੇ ਪੋਰਟਫੋਲਿਓ ਦੇ ਭਾਰਤ ਵਿਚ 8 ਬ੍ਰਾਂਡ ਹਨ... ਹਯਾਤ, ਹਯਾਤ ਸੇਂਟ੍ਰਿਕ, ਹਯਾਤ ਰੀਜੈਂਸੀ, ਹਯਾਤ ਪਲੇਸ, ਪਾਰਕ ਹਯਾਤ, ਗ੍ਰੈਂਡ ਹਯਾਤ, ਅਲੀਲਾ ਅਤੇ ਅੰਦਾਜ਼। ਹਯਾਤ ਦੇ ਭਾਰਤੀ ਦਫਤਰ ਦੇ ਸੰਜੇ ਸ਼ਰਮਾ ਨੇ ਦੱਸਿਆ, 'ਸਾਡੀ 2020 ਦੇ ਅੰਤ ਤੱਕ ਭਾਰਤ 'ਚ 11 ਨਵੇਂ ਹੋਟਲ ਖੋਲ੍ਹਣ ਦੀ ਯੋਜਨਾ ਹੈ। ਭਾਰਤ ਸਾਡੇ ਵਾਧੇ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਬਜ਼ਾਰ ਹੈ। ਹਯਾਤ ਭਾਰਤ 'ਚ ਉਤਰਨ ਵਾਲੇ ਪਹਿਲੇ ਅੰਤਰਰਾਸ਼ਟਰੀ ਹੋਟਲ ਪ੍ਰਬੰਧਨ ਬ੍ਰਾਂਡ ਹੈ। ਹਯਾਤ ਦਾ ਭਾਰਤ ਵਿਚ ਪਹਿਲਾ ਹੋਟਲ ਦਿੱਲੀ 'ਚ 1982 'ਚ ਖੁੱਲ੍ਹਿਆ ਸੀ। ਸ਼ਰਮਾ ਨੇ ਦੱਸਿਆ ਕਿ ਨਵੇਂ ਹੋਟਲ ਗ੍ਰੈਂਡ ਹਯਾਤ , ਹਯਾਤ ਪੈਲੇਸ ਅਤੇ ਹਯਾਤ ਰੀਜੈਂਸੀ ਬ੍ਰਾਂਡ ਦੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦਾ ਹੋਟਲ ਗ੍ਰੈਂਡ ਹਯਾਤ ਬ੍ਰਾਂਡ ਦੇ ਨਾਂ ਨਾਲ ਹੋਵੇਗਾ। ਇਸ ਦੇ ਨਾਲ ਹੀ ਵਡੋਦਰਾ, ਜੈਪੁਰ ਅਤੇ ਬੈਂਗਲੁਰੂ ਦੇ ਹੋਟਲ ਹਯਾਤ ਪੈਲੇਸ ਦੇ ਬ੍ਰਾਂਡ ਦੇ ਨਾਮ ਨਾਲ ਹੋਣਗੇ। ਇਸ ਦੇ ਨਾਲ ਹੀ ਤ੍ਰਿਸੂਰ, ਕੋਚੀ, ਜੈਪੁਰ, ਦੇਹਰਾਦੂਨ, ਤ੍ਰਿਵੇਂਦਰਮ ਅਤੇ ਉਦੈਪੁਰ ਦੇ ਹੋਟਲ ਹਯਾਤ ਰੀਜੈਂਸੀ ਬ੍ਰਾਂਡ ਦੇ ਤਹਿਤ ਖੋਲ੍ਹੇ ਜਾਣਗੇ।


Related News