PAN ਨੂੰ ਲੈ ਕੇ ਕੀਤੀ ਹੈ ਇਹ ਗਲਤੀ, ਤਾਂ ਠੁੱਕ ਜਾਏਗਾ 10 ਹਜ਼ਾਰ ਜੁਰਮਾਨਾ

02/11/2020 3:24:24 PM

ਨਵੀਂ ਦਿੱਲੀ— ਇਕ ਤੋਂ ਵੱਧ ਪੈਨ ਕਾਰਡ ਰੱਖਣ ਨਾਲ ਤੁਸੀਂ ਮੁਸੀਬਤ 'ਚ ਫਸ ਸਕਦੇ ਹੋ ਅਤੇ ਬੈਠੇ-ਬਿਠਾਏ ਭਾਰੀ-ਭਰਕਮ 10,000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਨਕਮ ਟੈਕਸ ਐਕਟ-1961 ਦੀ ਧਾਰਾ 139-ਏ ਮੁਤਾਬਕ, ਤੁਹਾਨੂੰ ਸਿਰਫ ਇਕ ਪੈਨ ਕਾਰਡ ਹੀ ਕੋਲ ਰੱਖਣ ਦੀ ਇਜਾਜ਼ਤ ਹੈ।

ਜੇਕਰ ਕਿਸੇ ਕੋਲ ਵੱਖ-ਵੱਖ ਦੋ ਜਾਂ ਇਸ ਤੋਂ ਵੱਧ ਪੈਨ ਕਾਰਡ ਹਨ ਤਾਂ ਇਨਕਮ ਟੈਕਸ ਕਾਨੂੰਨ ਦੀ ਧਾਰਾ 272-ਬੀ 'ਚ ਇਸ ਸੰਬੰਧੀ 10 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਜੇਕਰ ਤੁਹਾਡੇ ਕੋਲ ਵੀ ਇਕ ਤੋਂ ਵੱਧ ਪੈਨ ਕਾਰਡ ਹਨ ਤਾਂ ਬਿਨਾਂ ਦੇਰੀ ਕੀਤੇ ਉਸ ਨੂੰ ਇਨਕਮ ਟੈਕਸ ਵਿਭਾਗ ਕੋਲ ਜਲਦ ਤੋਂ ਜੁਲਦ ਸਪੁਰਦ ਕਰ ਦੇਣਾ ਹੀ ਬਿਹਤਰ ਹੈ।


ਕਈ ਪੈਨ ਕਾਰਡਾਂ ਦੀ ਸੰਭਾਵਨਾ ਐੱਨ. ਆਰ. ਆਈਜ਼. 'ਚ ਅਕਸਰ ਹੁੰਦੀ ਹੈ, ਜੋ ਕਈ ਸਾਲਾਂ ਬਾਅਦ ਦੇਸ਼ ਆਉਣ ਤੋਂ ਬਾਅਦ ਆਪਣੇ ਨਾਮ 'ਤੇ ਹੋਰ ਪੈਨ ਕਾਰਡ ਜਾਰੀ ਕਰਾ ਲੈਂਦੇ ਹਨ। ਹਾਲਾਂਕਿ, ਜੁਰਮਾਨਾ ਲੱਗਣ ਦੇ ਜੋਖਮ ਤੋਂ ਆਪਣੇ-ਆਪ ਨੂੰ ਬਚਾਉਣ ਲਈ ਤੁਸੀਂ ਦੋ ਜਾਂ ਇਸ ਤੋਂ ਵੱਧ ਪੈਨ ਕਾਰਡ ਦੀਆਂ ਕਾਪੀਆਂ ਆਫਲਾਈਨ ਤੇ ਆਨਲਾਈਨ ਦੋਹਾਂ ਮਾਧਿਅਮਾਂ ਰਾਹੀਂ ਸਪੁਰਦ ਕਰ ਸਕਦੇ ਹੋ। ਇਸ ਲਈ ਤੁਸੀਂ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਸਰਕਾਰ ਦੇ ਸਪੁਰਦ ਕਰ ਸਕਦੇ ਹੋ।
ਇਨਕਮ ਟੈਕਸ ਵਿਭਾਗ ਦੀ ਸਾਈਟ 'ਤੇ ਤੁਹਾਨੂੰ 'ਸਰੈਂਡਰ ਡੁਪਲੀਕੇਟ ਪੈਨ' 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਡੇ ਕੋਲੋਂ ਪੈਨ ਨਾਲ ਸੰਬੰਧੀ ਜਾਣਕਾਰੀ ਮੰਗੀ ਜਾਵੇਗੀ ਕਿ ਕਿਹੜਾ ਤੁਸੀਂ ਸਮਰਪਣ ਕਰਨਾ ਚਾਹੁੰਦੇ ਹੋ ਤੇ ਕਿਹੜਾ ਪੈਨ ਕਾਰਡ ਰੱਖਣਾ ਚਾਹੁੰਦੇ ਹੋ। ਇਸ ਨੂੰ ਭਰ ਕੇ ਸਬਮਿਟ ਕਰ ਦਿਓ। ਵਿਭਾਗ ਵੱਲੋਂ ਤੁਹਾਨੂੰ ਮੈਸੇਜ ਜਾਂ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ ਤੁਹਾਡੀ ਅਰਜ਼ੀ ਸਵੀਕਾਰ ਕਰ ਲਈ ਗਈ ਹੈ ਤੇ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਤੁਸੀਂ ਮੁਸੀਬਤ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►5 ਹਜ਼ਾਰ ਤੋਂ ਸਸਤੇ ਸਮਾਰਟ ਫੋਨ ਹੋ ਸਕਦੇ ਹਨ ਬੰਦ ► ਵਿਦੇਸ਼ ਪੜ੍ਹਨਾ ਹੁਣ ਹੋਣ ਵਾਲਾ ਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਇੰਨਾ ਟੈਕਸ ► FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ