ਹਾਰਲੇ ਡੈਵਿਡਸਨ ਨੇ ਭਾਰਤ ’ਚ ਬੰਦ ਕੀਤਾ ਆਪਣਾ ਕਾਰੋਬਾਰ

09/24/2020 6:33:17 PM

ਆਟੋ ਡੈਸਕ—ਜੇਕਰ ਤੁਸੀਂ ਹਾਰਲੇ ਡੈਵਿਡਸਨ ਦੇ ਕਰੂਜ਼ਰ ਮੋਟਰਸਾਈਕਲ ਦੇ ਫੈਨ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਹਾਰਲੇ ਡੈਵਿਡਸਨ ਨੇ ਭਾਰਤ ’ਚ ਆਪਣੇ ਕਾਰੋਬਾਰ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ 'The Rewire' ਪ੍ਰੋਗਰਾਮ ਤਹਿਤ ਭਾਰਤ ’ਚ ਮੈਨਿਊਫੈਕਚਰਿੰਗ ਅਤੇ ਸੇਲਸ ਆਪਰੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਸ਼ੱਟ ਡਾਊਨ ਕਰ ਦਿੱਤਾ ਹੈ। ਹਾਰਲੇ ਡੈਵਿਡਸਨ ਨੇ ਬਾਵਲ ਅਤੇ ਹਰਿਆਣਾ ’ਚ ਮੌਜੂਦ ਆਪਣੇ ਮੈਨਿਊਫੈਕਚਰਿੰਗ ਪਲਾਂਟ ਨੂੰ ਅੱਜ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ’ਚ ਪਿਛਲੇ 10 ਸਾਲਾਂ ’ਚ ਕੰਪਨੀ ਨੇ ਮੋਟਰਸਾਈਕਲਜ਼ ਦੇ ਕੁੱਲ 30,000 ਯੂਨਿਟਸ ਵੇਚੇ ਹਨ। ਉੱਥੇ ਪਿਛਲੇ ਵਿੱਤੀ ਸਾਲ ’ਚ ਤਾਂ ਕੰਪਨੀ ਸਿਰਫ 2,500 ਯੂਨਿਟਸ ਹੀ ਵੇਚ ਪਾਈ ਹੈ। ਮੁਨਾਫਾ ਘੱਟ ਹੁੰਦਾ ਦੇਖ ਕੰਪਨੀ ਨੇ ਭਾਰਤੀ ਬਾਜ਼ਾਰ ਨੂੰ ਛੱਡਣ ਦਾ ਫੈਸਲਾ ਕੀਤਾ ਹੈ।

ਇਸ ਭਾਰਤੀ ਕੰਪਨੀ ਨਾਲ ਪਾਰਟਨਰਸ਼ਿਪ ਕਰ ਸਕਦੀ ਹੈ ਹਾਰਲੇ ਡੈਵਿਡਸਨ
ਸੂਤਰਾਂ ਦੀ ਮੰਨੀਏ ਤਾਂ ਹਾਰਲੇ ਡੈਵਿਡਸਨ ਜਲਦ ਹੀ ਇੰਡੀਅਨ ਟੂ-ਵ੍ਹੀਲਰ ਕੰਪਨੀ ਨਾਲ ਪਾਰਟਨਰਸ਼ਿਪ ਅਨਾਊਂਸ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀ ਹੀਰੋ ਮੋਟਰਕਾਰਪ ਹੋ ਸਕਦੀ ਹੈ।

ਕੰਪਨੀ ਜਾਰੀ ਰੱਖੇਗੀ ਆਪਣੇ ਖਰੀਦਦਾਰਾਂ ਨੂੰ ਸਰਵਿਸ
ਹਾਰਲੇ ਆਫੀਸ਼ੀਅਲਸ ਮੁਤਾਬਕ ਭਾਰਤ ’ਚ ਕੰਪਨੀ ਆਪਣੇ ਖਰੀਦਦਾਰਾਂ ਨੂੰ ਸਰਵਿਸ ਜਾਰੀ ਰੱਖੇਗੀ। ਇਥੇ ਤੱਕ ਕੀ ਸਪੇਅਰ ਪਾਰਟਸ ਅਤੇ ਨਵੀਂ ਬਾਈਕਸ ਦੀ ਸੇਲ ਵੀ ਜਾਰੀ ਰਹੇਗੀ।

ਕੰਪਨੀ ਬਦਲ ਰਹੀ ਬਿਜ਼ਨੈੱਸ ਮਾਡਲ
ਕੰਪਨੀ ਆਫੀਸ਼ੀਅਲਸ ਨੇ ਦੱਸਿਆ ਕਿ ਅਸੀਂ ਆਪਣਾ ਬਿਜ਼ਨੈੱਸ ਮਾਡਲ ਬਦਲ ਰਹੇ ਹਾਂ ਫਿਲਹਾਲ ਸਿਰਫ ਮੈਨਿਊਫੈਕਚਰਿੰਗ ਬੰਦ ਹੋ ਰਹੀ ਹੈ।
 

Karan Kumar

This news is Content Editor Karan Kumar