ਸਾਈਬਰ ਹਮਲੇ ਦੀ ਲਪੇਟ ’ਚ ਹਲਦੀਰਾਮ, ਡਾਟਾ ਵਾਪਸ ਕਰਨ ਦੇ ਸਬੰਧ ’ਚ ਮੰਗੇ 7 ਲੱਖ ਰੁਪਏ

10/17/2020 9:58:04 AM

ਨੋਇਡਾ – ਦੇਸ਼ ਦੀ ਮਸ਼ਹੂਰ ਫੂਡ ਅਤੇ ਪੈਕੈਜਿੰਗ ਕੰਪਨੀ ਹਲਦੀਰਾਮ ’ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਲੇ ’ਚ ਕੰਪਨੀ ਵਲੋਂ ਥਾਣਾ ਸੈਕਟਰ 58 ’ਚ ਸ਼ਿਕਾਇਤ ਕੀਤੀ ਗਈ ਹੈ। ਸਾਈਬਰ ਅਪਰਾਧੀਆਂ ਨੇ ਕੰਪਨੀ ਦੇ ਕਈ ਵਿਭਾਗ ਦਾ ਡਾਟਾ ਡਿਲੀਟ ਕਰ ਦਿੱਤਾ ਹੈ, ਜਿਸ ਕਾਰਣ ਕੰਪਨੀ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਡਾਟਾ ਵਾਪਸ ਕਰਨ ਦੇ ਸਬੰਧ ’ਚ ਸਾਈਬਰ ਅਪਰਾਧੀਆਂ ਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ।

ਪੁਲਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਅਭਿਨੇਂਦਰ ਸਿੰਘ ਨੇ ਦੱਸਿਆ ਕਿ ਫੂਡ ਅਤੇ ਪੈਕੇਜਿੰਗ ਕੰਪਨੀ ਹਲਦੀਰਾਮ ਦਾ ਨੋਇਡਾ ਦੇ ਸੈਕਟਰ 62 ਦੇ ਸੀ-ਬਲਾਕ ’ਚ ਕਾਰਪੋਰੇਟ ਆਫਿਸ ਹੈ। ਇਥੋਂ ਕੰਪਨੀ ਦਾ ਆਈ. ਟੀ. ਵਿਭਾਗ ਸੰਚਾਲਿਤ ਹੁੰਦਾ ਹੈ। ਹਲਦੀਰਾਮ ਕੰਪਨੀ ਦੇ ਡੀ. ਜੀ. ਐੱਮ. ਆਈ. ਟੀ. ਅਜੀਜ ਖਾਨ ਨੇ ਪੁਲਸ ਨੂੰ ਦੱਸਿਆ ਕਿ 12 ਹੋਰ 13 ਜੁਲਾਈ ਦੀ ਰਾਤ ’ਚ ਕੰਪਨੀ ’ਤੇ ਵਾਇਰਸ ਅਟੈਕ ਕੀਤਾ ਗਿਆ ਸੀ। ਇਹ ਅਟੈਕ ਕੰਪਨੀ ਦੇ ਸੈਕਟਰ 62 ਸਥਿਤ ਕਾਰਪੋਰੇਟ ਆਫਿਸ ਦੇ ਸਰਵਰ ’ਤੇ ਹੋਇਆ ਸੀ। ਇਸ ਅਟੈਕ ਦੇ ਕਾਰਣ ਕੰਪਨੀ ਦੇ ਮਾਰਕੀਟਿੰਗ ਬਿਜਨੈੱਸ ਤੋਂ ਲੈ ਕੇ ਹੋਰ ਵਿਭਾਗ ਦੇ ਡਾਟਾ ਗੁਆਚ ਗਏ ਅਤੇ ਕਈ ਵਿਭਾਗਾਂ ਦਾ ਡਾਟਾ ਡਿਲੀਟ ਵੀ ਕਰ ਦਿੱਤਾ ਗਿਆ।

ਕਈ ਅਹਿਮ ਫਾਈਲਾਂ ਵੀ ਗਾਇਬ

ਸ਼ਿਕਾਇਤ ਦੇ ਮੁਤਾਬਕ ਕੰਪਨੀ ਦੀਆਂ ਕਈ ਅਹਿਮ ਫਾਈਲਾਂ ਵੀ ਗਾਇਬ ਹੋ ਗਈਆਂ। ਜਦੋਂ ਇਸ ਦੀ ਜਾਣਕਾਰੀ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਹੋਈ ਤਾਂ ਪਹਿਲਾਂ ਅੰਦਰੂਨੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਕੰਪਨੀ ਅਧਿਕਾਰੀਆਂ ਅਤੇ ਸਾਈਬਰ ਅਟੈਕ ਕਰਨ ਵਾਲੇ ਅਪਰਾਧੀਆਂ ਦਰਮਿਆਨ ਚੈਟ ਹੋਈ ਤਾਂ ਸਾਈਬਰ ਅਪਰਾਧੀਆਂ ਨੇ ਕੰਪਨੀ ਤੋਂ 7 ਲੱਖ ਰੁਪਏ ਦੀ ਮੰਗ ਕੀਤੀ।

ਜੁਲਾਈ ਮਹੀਨੇ ’ਚ ਦੁਨੀਆ ਭਰ ਦੀਆਂ ਕਈ ਕੰਪਨੀਆਂ ’ਤੇ ਹੋਇਆ ਸੀ ਵਾਇਰਸ ਅਟੈਕ

ਜਾਣਕਾਰੀ ਮੁਤਾਬਕ ਕੋਵਿਡ-19 ਇਨਫੈਕਸ਼ਨ ਕਾਲ ’ਚ ਜੁਲਾਈ ਮਹੀਨੇ ’ਚ ਦੁਨੀਆ ਭਰ ਦੀਆਂ ਕਈ ਕੰਪਨੀਆਂ ’ਤੇ ਵਾਇਰਸ ਅਟੈਕ ਹੋਇਆ ਸੀ। ਇਸ ਦੌਰਾਨ ਦੇਸ਼ ਦੀ ਵੱਡੀ ਫੂਡ ਐਂਡ ਪੈਕੇਜਿੰਗ ਕੰਪਨੀ ਹਲਦੀਰਾਮ ਵੀ ਇਸ ਦਾ ਸ਼ਿਕਾਰ ਹੋ ਗਈ। ਸਾਈਬਰ ਜਗਤ ਦੇ ਮਾਹਰਾਂ ਮੁਤਾਬਕ ਦੁਨੀਆ ਭਰ ’ਚ ਫੈਲੇ ਇਕ ਸਮੂਹ ਨੇ ਇਨ੍ਹਾਂ ਕੰਪਨੀਆਂ ’ਤੇ ਵਾਇਰਸ ਅਟੈਕ ਕੀਤਾ ਸੀ। ਇਸ ਮਾਮਲੇ ’ਚ ਕੰਪਨੀ ਦੇ ਡੀ. ਜੀ. ਐੱਮ. ਆਈ. ਟੀ. ਅਜੀਜ ਖਾਨ ਦੀ ਸ਼ਿਕਾਇਤ ’ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Harinder Kaur

Content Editor

Related News