ਅੱਜ ਮਨਾਇਆ ਜਾਵੇਗਾ 'ਜੀ.ਐੱਸ.ਟੀ. ਡੇਅ' , ਪਿਛਲੇ ਸਾਲ 1 ਜੁਲਾਈ ਤੋਂ ਲਾਗੂ ਹੋਈ ਸੀ ਨਵੀਂ ਟੈਕਸ ਵਿਵਸਥਾ

Sunday, Jul 01, 2018 - 11:44 AM (IST)

ਅੱਜ ਮਨਾਇਆ ਜਾਵੇਗਾ 'ਜੀ.ਐੱਸ.ਟੀ. ਡੇਅ' , ਪਿਛਲੇ ਸਾਲ 1 ਜੁਲਾਈ ਤੋਂ ਲਾਗੂ ਹੋਈ ਸੀ ਨਵੀਂ ਟੈਕਸ ਵਿਵਸਥਾ

ਨਵੀਂ ਦਿੱਲੀ — ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੀ ਪਹਿਲੀ ਵਰ੍ਹੇਗੰਢ 'ਤੇ ਸਰਕਾਰ 1 ਜੁਲਾਈ 2018 ਨੂੰ 'ਜੀ.ਐੱਸ.ਟੀ. ਡੇਅ' ਦਿਨ ਦੇ ਤੌਰ 'ਤੇ ਮਨਾਵੇਗੀ। ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ 1 ਜੁਲਾਈ ਨੂੰ ਇਸ ਦੀ ਸ਼ੁਰੂਆਤ ਕੀਤੀ ਸੀ। ਭਾਰਤੀ ਟੈਕਸ ਸੁਧਾਰ ਵੱਲ ਇਹ ਸਭ ਤੋਂ ਵੱਡਾ ਕਦਮ ਸੀ।

ਜੀ.ਐੱਸ.ਟੀ. ਲਾਗੂ ਕਰਨ ਦਾ ਮਕਸਦ
ਜੀ.ਐੱਸ.ਟੀ. ਲਾਗੂ ਕਰਨ ਦਾ ਮਕਸਦ 'ਇਕ ਦੇਸ਼-ਇਕ ਟੈਕਸ' ਸਿਸਟਮ ਹੈ ਜਿਸਦੇ ਤਹਿਤ ਪੂਰੇ ਭਾਰਤ ਵਿਚ ਵਸਤੂਆਂ ਦੀ ਆਵਾਜਾਈ ਇਕ ਤੋਂ ਦੂਜੇ ਸਥਾਨ 'ਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਸਹਿਜਤਾ ਨਾਲ ਹੋ ਸਕੇ।

ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤਾ ਟਵੀਟ

ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ.ਐੱਸ.ਟੀ. ਸਿਸਟਮ ਦੇ ਲਾਗੂ ਹੋਣ ਦੇ ਇਕ ਸਾਲ ਮੁਕੰਮਲ ਹੋਣ ਦੇ ਮੌਕੇ 'ਤੇ ਫੇਸਬੁੱਕ 'ਤੇ ਇਕ ਪੋਸਟ 'ਚ ਮੌਜੂਦਾ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਦੌਰਾਨ ਪ੍ਰਤੱਖ ਟੈਕਸ ਸੰਗ੍ਰਹਿ 'ਚ 44 ਫੀਸਦੀ ਦੇ ਜ਼ੋਰਦਾਰ ਵਾਧੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ  ਖਤਮ ਵਿੱਤੀ ਸਾਲ 'ਚ ਜੀ.ਐੱਸ.ਟੀ. ਦਾ ਪ੍ਰਤੱਖ ਕਰ ਸੰਗ੍ਰਹਿ 'ਤੇ ਅਸਰ ਨਜ਼ਰ ਨਹੀਂ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜੀ.ਐੱਸ.ਟੀ. ਵਿੱਤ ਵਰ੍ਹੇ ਦੀ ਸ਼ੁਰੂਆਤ ਤੋਂ ਲਾਗੂ ਨਹੀਂ ਹੋਇਆ ਸੀ। ਇਸ ਲਈ ਉਸਦਾ ਪੂਰਾ ਅਸਰ ਦਿਖਾਈ ਨਹੀਂ ਦਿੱਤਾ ਪਰ ਮੌਜੂਦਾ ਵਿੱਤੀ ਸਾਲ 'ਚ ਜੀ.ਐੱਸ.ਟੀ. ਦਾ ਟੈਕਸ ਸੰਗ੍ਰਹਿ 'ਤੇ ਅਸਰ ਸਾਫ ਨਜ਼ਰ ਆਵੇਗਾ।
ਜੇਤਲੀ ਅਨੁਸਾਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਨਿੱਜੀ ਆਮਦਨ ਕਰ 'ਚ 44 ਫੀਸਦੀ ਅਤੇ ਕੰਪਨੀ ਕਰ ਸ਼੍ਰੇਣੀ ਵਿਚ 17 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ 2017-18 ਵਿਚ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਸੰਖਿਆ 6.86 ਕਰੋੜ ਪਹੁੰਚ ਜਾਣ ਦੀ ਉਮੀਦ ਹੈ। ਸਾਲ ਦੇ ਦੌਰਾਨ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ 'ਚ 1.06 ਕਰੋੜ ਨਵੇਂ ਸਨ। ਕੁੱਲ ਆਮਦਨ ਕਰ 10.02 ਲੱਖ ਕਰੋੜ ਇਕੱਤਰ ਕੀਤਾ ਗਿਆ। 4 ਸਾਲਾਂ ਵਿਚ ਆਮਦਨ ਕਰ ਪ੍ਰਾਪਤੀ ਵਿਚ 57 ਫੀਸਦੀ ਦਾ ਵਾਧਾ ਹੋਇਆ ਹੈ।

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਜ਼ਰੀ 'ਚ ਜੀ. ਐੱਸ. ਟੀ. ਨੂੰ ਦੇਸ਼ 'ਚ ਲਾਗੂ ਕੀਤਾ 
ਵਿੱਤ ਮੰਤਰਾਲਾ ਨੇ ਅੱਜ ਕਿਹਾ ਕਿ ਸਰਕਾਰ 1 ਜੁਲਾਈ 2018 ਨੂੰ 'ਜੀ. ਐੱਸ. ਟੀ. ਦਿਵਸ' ਮਨਾਵੇਗੀ। ਦੇਸ਼ 'ਚ ਪਿਛਲੇ ਸਾਲ 1 ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਕੀਤਾ ਗਿਆ ਸੀ। ਸੰਸਦ ਦੇ ਕੇਂਦਰੀ ਹਾਲ 'ਚ 30 ਜੂਨ ਅਤੇ 1 ਜੁਲਾਈ 2017 ਦੀ ਅੱਧੀ ਰਾਤ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਜ਼ਰੀ 'ਚ ਜੀ. ਐੱਸ. ਟੀ. ਨੂੰ ਦੇਸ਼ 'ਚ ਲਾਗੂ ਕੀਤਾ ਗਿਆ। 
ਵਿੱਤ ਮੰਤਰਾਲਾ ਦੇ ਇੱਥੇ ਜਾਰੀ ਇਕ ਸਰਕੂਲਰ ਅਨੁਸਾਰ ਕੇਂਦਰੀ ਰੇਲ, ਕੋਲਾ, ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਪਿਊਸ਼ ਗੋਇਲ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਵਿੱਤ ਰਾਜਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਵੀ ਇਸ ਮੌਕੇ ਮੌਜੂਦ ਹੋਣਗੇ। 
ਜੀ. ਐੱਸ. ਟੀ. ਦੇ ਇਕ ਸਾਲ ਪੂਰਾ ਹੋਣ ਮੌਕੇ 1 ਜੁਲਾਈ ਨੂੰ ਟੈਕਸ ਫਾਈਲਿੰਗ ਪੋਰਟਲ ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਕੁਝ ਸਮੇਂ ਲਈ ਬੰਦ ਹੋ ਜਾਵੇਗਾ।  


Related News