GST ਰਿਟਰਨ ਨਹੀਂ ਭਰੀ ਤਾਂ ਹੋਵੇਗੀ ਕਾਰਵਾਈ

11/17/2019 7:32:11 PM

ਨਵੀਂ ਦਿੱਲੀ (ਇੰਟ.)-ਸਮੇਂ ’ਤੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਰਿਟਰਨ ਦਾਖਲ ਨਾ ਕਰਨ ਵਾਲੇ ਕਾਰੋਬਾਰੀਆਂ ’ਤੇ ਸਰਕਾਰ ਸਖਤੀ ਵਰਤਣ ਜਾ ਰਹੀ ਹੈ। ਹੁਣ ਲਗਾਤਾਰ ਦੋ ਵਾਰ ਰਿਟਰਨ ਨਾ ਭਰਨ ਵਾਲੇ ਕਾਰੋਬਾਰੀ ਆਪਣਾ ਈ-ਵੇਅ ਬਿੱਲ ਨਹੀਂ ਕੱਢ ਸਕਣਗੇ। ਸੂਤਰਾਂ ਨੇ ਦੱਸਿਆ ਕਿ ਵਿੱਤ ਮੰਤਰਾਲਾ ਅਗਲੇ ਹਫਤੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਜੀ. ਐੱਸ. ਟੀ. ਕੌਂਸਲ ਦੇ ਇਸ ਫੈਸਲੇ ਨੂੰ ਜੂਨ ਤੋਂ ਲਾਗੂ ਕੀਤਾ ਜਾਣਾ ਸੀ। ਕਾਰੋਬਾਰੀਆਂ ਦੀਆਂ ਦਿੱਕਤਾਂ ਕਾਰਣ ਸਰਕਾਰ ਇਸ ਨੂੰ ਟਾਲਦੀ ਜਾ ਰਹੀ ਸੀ, ਜੋ ਦੂਰ ਹੋ ਚੁੱਕੀ ਹੈ। 8 ਨਵੰਬਰ 2019 ਤੱਕ ਦੇਸ਼ ’ਚ 22 ਲੱਖ ਕਾਰੋਬਾਰੀਆਂ ਨੇ ਰਿਟਰਨ ਨਹੀਂ ਭਰੀ ਹੈ।


Karan Kumar

Content Editor

Related News