ਜੀ.ਐੱਸ.ਟੀ ਰਜਿਸਟਰੇਸ਼ਨ 25 ਜੂਨ ਤੋਂ

06/24/2017 10:04:31 AM

ਨਵੀਂ ਦਿੱਲੀ—ਈ -ਕਾਮਰਸ ਪਰਿਚਾਲਕਾਂ ਅਤੇ ਟੀ ਡੀ ਐੱਸ ਕੱਟਣ ਵਾਲੇ 25 ਜੂਨ ' ਤੋਂ  ਜੀ.ਐੈੱਸ.ਟੀ ਨੈੱਟਵਰਕ 'ਤੇ ਰਜਿਸਟਰੇਸ਼ਨ  ਕਰਾ ਸਕਣਗੇ। ਉਸ ਦਿਨ ਪੋਰਟਲ ਨਵੇਂ ਰਜਿਸਟਰੇਸ਼ਨ ਦੇ ਲਈ ਫਿਰ ਖੁੱਲਗਾ। ਇਸਦੇ ਇਲਾਵਾ ਮੌਜੂਦਾ ਉਤਪਾਦ ਸੇਵਾ ਕਰ ਅਤੇ ਮੁੱਲ ਜੋੜ ਕੇ ਦੋਣ ਵਾਲਿਆਂ ਨੂੰ ਜੀ.ਐੱਸ.ਟੀ ਐਨ ਪੋਰਟਲ 'ਤੇ ਤਬਾਦਲੇ ਲਈ ਇੱਕ ਹੋਰ ਮੌਕਾ ਮਿਲੇਗਾ, ਕਿਉਂਕਿ ਉਨ੍ਹਾਂ ਦੇ ਲਈ ਵੀ ਰਜਿਸਟਰੇਸ਼ਨ ਐਤਵਾਰ ਨੂੰ ਖੁੱਲੇਗਾ ਜੋ ਤਿੰਨ ਮਹੀਨੇ ਤੱਕ ਜਾਰੀ ਰਹੇਗਾ। ਜੀ.ਐੱਸ.ਟੀ.ਐਨ ਪੋਰਟਲ 25 ਜੂਨ ਤੋਂ ਰਜਿਸਟਰੇਸ਼ਨ ਦੇ ਨਵੇਂ ਆਵੇਦਨ ਸਵੀਕਾਰ ਕਰੇਗਾ। ਜੀ.ਐੱਸ.ਟੀ.ਐਨ ਨੇ  ਬਿਆਨ 'ਚ ਕਿਹਾ ਕਿ ਜੀ.ਐੱਸ.ਟੀ ਪ੍ਰੈਕਟਿਸ਼ਨਰ.ਟੀ.ਡੀ.ਐਨ ਅਤੇ ਈ ਕਾਮਰਸ ਪਰਿਚਾਲਕਾਂ ਦੇ ਲਈ ਵੀ ਰਜਿਸਟੇਰਸ਼ਨ ਸ਼ੁਰੂ ਹੋਵੇਗਾ। ਨਵੇਂ ਕਰ ਵਿਵਸਥਾ ਦੇ ਲਈ ਆਈ.ਟੀ ਆਧਾਰ ਉਪਲਬਧ ਕਰਾਉਣ ਵਾਲੀ ਕੰਪਨੀ ਜੀ. ਐੱਸ. ਟੀ. ਐਨ ਮੌਜੂਦਾ ਕਰ ਦਾਤਾਵਾਂ ਨੂੰ ਵੀ ਵਸਤੂ ਅਤੇ ਸੇਵਾ ਕਰ ਦੇ ਐਗਜ਼ੀਕਿਊਸ਼ਨ ਦੇ ਪੰਜ ਦਿਨ ਪਹਿਲਾਂ ਤਬਾਦਲੇ ਦਾ ਮੌਕਾ ਦੇਵੇਗੀ। ਕੁਲ 81 ਲੱਖ ਕਰਦਾਤਾਵਾਂ 'ਚੋਂ 65.5 ਲੱਖ ਪਹਿਲਾਂ ਹੀ ਇਸ ਪੋਰਟਲ 'ਤੇ ਤਬਾਦਲੇ ਹੋ ਚੁੱਕੇ ਹਨ।
ਜੀ.ਐੱਸ. ਟੀ ਵਿਵਸਥਾ 'ਚ ਕਾਰੋਬਾਰ ਕਰਨ ਦੇ ਲਈ ਜੀ.ਐੱਸ.ਟੀ ਐਨ. 'ਤੇ ਰਜਿਸਟਰੇਸ਼ਨ ਜ਼ਰੂਰੀ ਹੈ। ਕਾਰੋਬਾਰੀਆਂ ਨੂੰ ਇਸ ਪੋਰਟਲ 'ਤੇ ਮਾਸਿਕ ਅਪੂਤੀ ਆਂਕੜੇ ਪਾਉਣੇ ਹੋਣਗੇ ਅਤੇ ਰਿਟਰਨ ਫਾਰਮ ਦਾਖਿਲ ਕਰਨਾ ਹੋਵੇਗਾ। ਜੀ ਐੱਸ ਟੀ ਐਨ ਦੇ ਚੇਅਰਮੈਨ ਨਵੀਨ ਕੁਮਾਰ ਨੇ ਕਿਹਾ,' ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀ ਇਸ  ਉੱਤੇ ਨਹੀਂ ਆ ਪਾਏ ਹੋ ਤਾਂ ਤੁਹਾਨੂੰ ਇੱਕ ਹੋਰ ਮੌਕੈ ਮਿਲੇਗਾ। ਇਹ ਕਾਨੂੰਨ ਕਹਿੰਦਾ ਹੈ ਕਿ ਜੋ ਕੋਈ ਵੀ ਉਨ੍ਹਾਂ ਕਰਾਂ ਦੇ ਤਹਿਤ ਰਜਿਸਟਰੇਸ਼ਨ ਹੈ ਜੋ ਜੀ. ਐੱਸ ਟੀ 'ਚ ਸਮਾਹਿਤ ਹੋ ਜਾਣਗੇ, ਜੇਕਰ ਉਨ੍ਹਾਂ ਦੇ ਕੋਲ ਜ਼ਾਇਜ ਪੈਨ ਨੰਬਰ ਹੈ ਤਾਂ ਉਨ੍ਹਾਂ ਜ਼ਾਇਜ ਰਜਿਸਟਰੇਸ਼ਨ ਮਿਲੇਗੀ। ਇਹ ਪੋਟਰਲ 25 ਜੂਨ ਤੋਂ ਜੀ ਐੱਸ ਟੀ ਪੇਸ਼ੇਵਰਾਂ ਦੇ ਨਾਮਜ਼ਦਗੀ ਦੇ ਲਈ ਵੀ 25 ਜੂਨ ਨੂੰ ਖੁਲੇਗਾ। ਜੀ.ਐੱਸ.ਟੀ.ਐਨ ਪੋਟਰਨ 8 ਨਵੰਬਰ ਤੋਂ 30 ਅਪ੍ਰੈਲ ਤੱਕ ਖੁੱਲਾ ਸੀ। ਉਸਦੇ ਬਾਅਦ ਜੂਨ 'ਚ ਵੀ ਇਸ ਨੂੰ ਮੌਜੂਦਾ ਕਰਦਾਤਾਵਾਂ ਦੇ ਨਾਮਜ਼ਦਗੀ ਦੇ ਲਈ 15 ਦਿਨ ਖੋਲਾ ਗਿਆ ਸੀ।