ਰੀਅਲ ਅਸਟੇਟ ਤੇ ਲਾਟਰੀ ''ਤੇ ਜੀ. ਐੱਸ. ਟੀ. ਦਾ ਫੈਸਲਾ ਐਤਵਾਰ ਤੱਕ ਟਲਿਆ

02/20/2019 6:37:19 PM

ਨਵੀਂ ਦਿੱਲੀ-ਜੀ. ਐੱਸ. ਟੀ. ਪ੍ਰੀਸ਼ਦ ਨੇ ਰੀਅਲ ਅਸਟੇਟ ਤੇ ਲਾਟਰੀ 'ਤੇ ਜੀ. ਐੱਸ. ਟੀ. ਦਰ 'ਚ ਬਦਲਾਅ ਦੇ ਫੈਸਲੇ ਨੂੰ ਐਤਵਾਰ ਤੱਕ ਟਾਲ ਦਿੱਤਾ ਹੈ। ਪ੍ਰੀਸ਼ਦ ਨੇ ਜਨਵਰੀ ਮਹੀਨੇ ਲਈ ਕੰਪਨੀਆਂ ਨੂੰ ਵਿਕਰੀ ਦੀ ਰਿਟਰਨ ਦਾਇਰ ਕਰਨ ਦੀ ਆਖਰੀ ਤਰੀਕ ਵੀ 22 ਫਰਵਰੀ ਤੱਕ ਵਧਾ ਦਿੱਤੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ. ਐੱਸ. ਟੀ. ਪ੍ਰੀਸ਼ਦ ਦੀ ਅੱਜ ਹੋਈ ਬੈਠਕ ਤੋਂ ਬਾਅਦ ਕਿਹਾ ਕਿ ਰਿਟਰਨ ਭਰਨ ਦੀ ਭੀੜ ਨੂੰ ਵੇਖਦੇ ਹੋਏ ਜੰਮੂ-ਕਸ਼ਮੀਰ ਨੂੰ ਛੱਡ ਕੇ ਸਾਰੇ ਸੂਬਿਆਂ 'ਚ ਇਸ ਦੇ ਲਈ ਆਖਰੀ ਤਰੀਕ 22 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਲਈ ਇਹ ਡੈੱਡਲਾਈਨ 28 ਫਰਵਰੀ ਤੱਕ ਵਧਾਈ ਗਈ ਹੈ।
ਜੀ. ਐੱਸ. ਟੀ. ਆਰ.-3ਬੀ ਦਾਇਰ ਕਰਨ ਦੀ ਆਖਰੀ ਤਰੀਕ 20 ਫਰਵਰੀ ਨੂੰ ਖਤਮ ਹੋ ਰਹੀ ਹੈ। ਜੇਤਲੀ ਨੇ ਨਿਰਮਾਣ ਅਧੀਨ ਘਰਾਂ 'ਤੇ ਜੀ. ਐੱਸ. ਟੀ. ਦਰ ਬਾਰੇ ਕਿਹਾ ਕਿ ਕੁਝ ਸੂਬਿਆਂ ਨੇ ਇਸ ਸਬੰਧ 'ਚ ਪ੍ਰਤੱਖ ਤੌਰ 'ਤੇ ਮਿਲ ਕੇ ਪੱਖ ਰੱਖਣ ਦੀਆਂ ਗੱਲਾਂ ਕੀਤੀਆਂ ਹਨ। ਇਸ ਬਾਰੇ ਫੈਸਲਾ ਲੈਣ ਲਈ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 24 ਫਰਵਰੀ ਨੂੰ ਹੋ ਸਕਦੀ ਹੈ। ਜੇਤਲੀ ਨੇ ਕਿਹਾ ਕਿ ਰੀਅਲ ਅਸਟੇਟ ਤੇ ਲਾਟਰੀ ਬਾਰੇ ਚਰਚਾ ਜਾਰੀ ਰਹੇਗੀ। ਉਨ੍ਹਾਂ ਕਿਹਾ,''ਅੱਜ ਦੀ ਬੈਠਕ ਐਤਵਾਰ ਤੱਕ ਲਈ ਟਾਲ ਦਿੱਤੀ ਗਈ ਹੈ।''

Karan Kumar

This news is Content Editor Karan Kumar