ਸਤੰਬਰ ''ਚ GST ਕੁਲੈਕਸ਼ਨ 95,480 ਕਰੋੜ ਰੁਪਏ, ਇਸ ਵਿੱਤੀ ਸਾਲ ''ਚ ਕਿਸੇ ਇਕ ਮਹੀਨੇ ''ਚ ਸਭ ਤੋਂ ਵੱਧ

10/01/2020 6:23:40 PM

ਨਵੀਂ ਦਿੱਲੀ (ਭਾਸ਼ਾ) — ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਦਾ ਭੰਡਾਰ ਸਤੰਬਰ ਵਿਚ 95,480 ਕਰੋੜ ਰੁਪਏ ਰਿਹਾ ਜੋ ਮੌਜੂਦਾ ਵਿੱਤੀ ਵਰ੍ਹੇ ਵਿਚ ਇਕ ਮਹੀਨੇ ਵਿਚ ਜੀ.ਐਸ.ਟੀ. ਦਾ ਸਭ ਤੋਂ ਵੱਡਾ ਸੰਗ੍ਰਹਿ ਹੈ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਤੰਬਰ 2020 ਦਾ ਜੀ.ਐਸ.ਟੀ. ਸੰਗ੍ਰਹਿ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਕੁਲ ਜੀ.ਐਸ.ਟੀ. ਸੰਗ੍ਰਹਿ ਨਾਲੋਂ ਚਾਰ ਪ੍ਰਤੀਸ਼ਤ ਵੱਧ ਹੈ। ਇਸ ਸਾਲ ਸਤੰਬਰ ਵਿਚ ਸਾਲ ਭਰ ਪਹਿਲਾਂ ਦੇ ਮੁਕਾਬਲੇ ਮਾਲ ਦੀ ਦਰਾਮਦ ਤੋਂ 102 ਪ੍ਰਤੀਸ਼ਤ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੀ ਦਰਾਮਦ) ਤੋਂ ਮਾਲੀਆ ਇਕੱਠਾ 105 ਫ਼ੀਸਦੀ ਰਿਹਾ। ਬਿਆਨ ਵਿਚ ਕਿਹਾ ਗਿਆ ਹੈ ਕਿ ਸਤੰਬਰ 2020 ਦੇ ਮਹੀਨੇ ਵਿਚ ਜੀ.ਐਸ.ਟੀ. ਮਾਲੀਆ 95,480 ਕਰੋੜ ਰੁਪਏ ਰਿਹਾ।

ਇਹ ਵੀ ਦੇਖੋ : ਤਾਲਾਬੰਦੀ ਦੌਰਾਨ ਰੱਦ ਹੋਈਆਂ ਉਡਾਣਾਂ ਦੇ ਪੈਸੇ ਵਾਪਸ ਕਰਨ ਸਬੰਧੀ SC ਨੇ ਲਿਆ ਅਹਿਮ ਫ਼ੈਸਲਾ

ਇਸ ਵਿਚ 17,741 ਕਰੋੜ ਰੁਪਏ ਦਾ ਕੇਂਦਰੀ ਜੀ.ਐਸ.ਟੀ., 23,131 ਕਰੋੜ ਰੁਪਏ ਦਾ ਸੂਬਾ ਜੀ.ਐਸ.ਟੀ., ਏਕੀਕ੍ਰਿਤ ਜੀ.ਐਸ.ਟੀ. 47,484 ਕਰੋੜ ਰੁਪਏ (ਸਾਮਾਨ ਦੀ ਦਰਾਮਦ ਤੋਂ ਮਿਲੇ 22,222 ਕਰੋੜ ਰੁਪਏ ਸਮੇਤ) ਅਤੇ ਸੈੱਸ 7,124 ਕਰੋੜ ਰੁਪਏ(ਸਾਮਾਨ ਦੀ ਦਰਾਮਦ ਤੋਂ ਇਕੱਤਰ ਕੀਤੇ 788 ਕਰੋੜ ਰੁਪਏ) ਸ਼ਾਮਲ ਹਨ। ਪਹਿਲੇ ਚਾਲੂ ਵਿੱਤੀ ਸਾਲ ਦੌਰਾਨ ਜੀਐਸਟੀ ਦਾ ਮਾਲੀਆ ਅਪ੍ਰੈਲ ਵਿਚ 32,172 ਕਰੋੜ ਰੁਪਏ, ਮਈ ਵਿਚ 62,151 ਕਰੋੜ ਰੁਪਏ, ਜੂਨ ਵਿਚ 90,917 ਕਰੋੜ ਰੁਪਏ, ਜੁਲਾਈ ਵਿਚ 87,422 ਕਰੋੜ ਰੁਪਏ ਅਤੇ ਅਗਸਤ ਵਿਚ 86,449 ਕਰੋੜ ਰੁਪਏ ਰਿਹਾ ਸੀ। ਸਰਕਾਰ ਨੇ ਨਿਯਮਤ ਬੰਦੋਬਸਤ ਵਜੋਂ ਏਕੀਕ੍ਰਿਤ ਜੀ.ਐਸ.ਟੀ. ਤੋਂ ਕੇਂਦਰੀ ਜੀ.ਐਸ.ਟੀ. ਨੂੰ 21,260 ਕਰੋੜ ਰੁਪਏ ਅਤੇ ਸੂਬਾ ਜੀ.ਐਸ.ਟੀ. ਨੂੰ 16,997 ਕਰੋੜ ਰੁਪਏ ਦਿੱਤੇ। ਨਿਯਮਤ ਬੰਦੋਬਸਤ ਤੋਂ ਬਾਅਦ, ਸਤੰਬਰ 2020 ਦੇ ਮਹੀਨੇ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਕੁੱਲ ਮਾਲੀਆ ਕੇਂਦਰੀ ਜੀਐਸਟੀ ਲਈ 39,001 ਕਰੋੜ ਰੁਪਏ ਅਤੇ ਸੂਬਾ ਜੀ.ਐਸ.ਟੀ. ਲਈ 40,128 ਕਰੋੜ ਰੁਪਏ ਰਿਹਾ।

ਇਹ ਵੀ ਦੇਖੋ : ਅੱਜ ਤੋਂ ਦੇਸ਼ਭਰ 'ਚ ਬਦਲ ਰਹੇ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਏਗਾ ਅਸਰ


Harinder Kaur

Content Editor

Related News