ਸਤੰਬਰ ''ਚ ਜੀ. ਐੱਸ. ਟੀ. ਕੁਲੈਕਸ਼ਨ ਘਟੀ

10/02/2019 1:31:58 AM

ਨਵੀਂ ਦਿੱਲੀ (ਭਾਸ਼ਾ)-ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਕੁਲੈਕਸ਼ਨ ਸਤੰਬਰ 'ਚ ਘਟ ਕੇ 91,916 ਕਰੋੜ ਰੁਪਏ ਰਹਿ ਗਈ। ਇਹ ਅਗਸਤ ਦੀ ਤੁਲਨਾ 'ਚ 6,286 ਕਰੋੜ ਰੁਪਏ ਘੱਟ ਹੈ। ਅਗਸਤ 'ਚ ਜੀ. ਐੱਸ. ਟੀ. ਕੁਲੈਕਸ਼ਨ 98,202 ਕਰੋੜ ਰੁਪਏ ਰਹੀ ਸੀ।

ਇਕ ਸਾਲ ਪਹਿਲਾਂ ਇਸੇ ਮਹੀਨੇ (ਸਤੰਬਰ 2018) 'ਚ ਜੀ. ਐੱਸ. ਟੀ. ਕੁਲੈਕਸ਼ਨ 94,442 ਕਰੋੜ ਰੁਪਏ ਰਹੀ ਸੀ। ਵਿੱਤ ਮੰਤਰਾਲਾ ਨੇ ਕਿਹਾ, ''ਸਤੰਬਰ 'ਚ ਕੁਲ ਜੀ. ਐੱਸ. ਟੀ. ਕੁਲੈਕਸ਼ਨ 91,916 ਕਰੋੜ ਰੁਪਏ ਰਹੀ। ਇਸ 'ਚ ਸੀ. ਜੀ. ਐੱਸ. ਟੀ. 16,630 ਕਰੋੜ, ਐੱਸ. ਜੀ. ਐੱਸ. ਟੀ. 22,598 ਕਰੋੜ, ਆਈ. ਜੀ. ਐੱਸ.ਟੀ. 45,069 ਕਰੋੜ ਰੁਪਏ (22,097 ਕਰੋੜ ਰੁਪਏ ਦਰਾਮਦ 'ਤੇ ਜੁਟਾਏ ਗਏ) ਅਤੇ ਸੈੱਸ ਦਾ ਹਿੱਸਾ 7620 ਕਰੋੜ ਰੁਪਏ (728 ਕਰੋੜ ਰੁਪਏ ਦਰਾਮਦ 'ਤੇ ਜੁਟਾਇਆ ਗਿਆ) ਰਿਹਾ।'' ਬਿਆਨ 'ਚ ਕਿਹਾ ਗਿਆ ਹੈ ਕਿ ਅਗਸਤ 'ਚ ਮਹੀਨੇ ਲਈ 30 ਸਤੰਬਰ ਤੱਕ ਕੁਲ 75.94 ਲੱਖ ਜੀ. ਐੱਸ. ਟੀ. ਆਰ.3ਬੀ ਰਿਟਰਨ (ਸਵੈ ਮੁੱਲਾਂਕਣ ਵਾਲੇ ਰਿਟਰਨ ਦਾ ਵਿਸਥਾਰਪੂਰਵਕ ਬਿਓਰਾ) ਦਾਖਲ ਕੀਤੇ ਗਏ। ਬਿਆਨ ਅਨੁਸਾਰ ਸਤੰਬਰ 'ਚ ਮਾਲੀਆ 'ਚ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਜੁਟਾਏ ਗਏ ਮਾਲੀਆ ਦੀ ਤੁਲਨਾ 'ਚ 2.67 ਫੀਸਦੀ ਘੱਟ ਰਿਹਾ।


Karan Kumar

Content Editor

Related News