ਸ਼ਰਾਬ ਦੇ ਸ਼ੌਕੀਨਾਂ ''ਤੇ ਭਾਰੀ ਪਏਗਾ ਜੀ.ਐਸ.ਟੀ., ਜਾਣੋ ਕਿਉਂ?

05/29/2017 10:22:36 AM

ਨਵੀਂ ਦਿੱਲੀ—ਜੀ.ਐਸ.ਟੀ.ਲਾਗੂ ਹੋਣ ਤੋਂ ਬਾਅਦ ਸ਼ਰਾਬ ਖਰੀਦਣ ਲਈ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਜੀ.ਐਸ.ਟੀ.ਦੇ ਦਾਅਰੇ ਨਾਲ ਬੀਅਰ, ਵਾਈਨ ਅਤੇ ਵਿਕਸੀ ਨੂੰ ਬਾਹਰ ਰੱਖਿਆ ਗਿਆ ਹੈ। ਇਸ ਲਈ ਤੁਹਾਨੂੰ 20 ਫੀਸਦੀ ਤੱਕ ਜ਼ਿਆਦਾ ਕੀਮਤ ਦੇਣੀ ਹੋਵੇਗੀ।
ਕੀਮਤਾਂ 'ਚ ਹੋਵੇਗਾ ਵਾਧਾ
ਟੈਕਸ ਦਾ ਭਾਰੀ ਬੋਝ ਚੁੱਕਣ ਵਾਲੀ ਅਲਕੋਹਲ ਬੇਵਰੇਜ਼ੇਜ ਇੰਡਸਟਰੀ ਨੇ ਜੀ.ਐਸ.ਟੀ. ਦੇ ਦਾਅਰੇ 'ਚ ਆਉਣ ਦੇ ਲਈ ਕਾਫੀ ਜ਼ੋਰ ਲਗਾਇਆ ਸੀ ਪਰ ਸੂਬਿਆਂ ਨੇ ਆਪਣੇ ਰੈਵੇਨਿਊ ਦੇ ਇਸ ਵੱਡੇ ਸੋਰਸ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨ ਨਾਲ ਇੰਡਸਟਰੀ ਦੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਸੂਤਰਾਂ ਨੇ ਦੱਸਿਆ ਕਿ ਹੁਣ ਇਹ ਇੰਡਸਟਰੀ ਹਾਰਡ ਡ੍ਰਿੰਕਸ ਦਾ ਪ੍ਰਾਈਸ ਲਗਭਗ 20 ਫੀਸਦੀ, ਬੀਅਰ ਦਾ 15 ਫੀਸਦੀ ਅਤੇ ਵਾਈਨ ਦਾ 5 ਫੀਸਦੀ ਵਧਾਉਣ ਦੀ ਤਿਆਰੀ ਕਰ ਰਹੀ ਹੈ। 
ਅਲਕੋਹਲ ਬਣਾਉਣ ਵਾਲਾ ਸਮਾਨ ਜੀ.ਐਸ.ਟੀ. ਨੂੰ ਦਾਅਰੇ 'ਚ 
ਦੇਸ਼ 'ਚ ਬੀਅਰ ਇੰਡਸਟਰੀ ਦੀ ਅਗਵਾਈ ਕਰਨ ਵਾਲੀ ਆਲ ਇੰਡੀਆ ਬਰੂਵਰਸ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ, ਸ਼ੋਭਨ ਰਾਏ ਨੇ ਦੱਸਿਆ ਕਿ ਅਸੀਂ ਜੀ.ਐਸ.ਟੀ. 'ਚ ਸ਼ਾਮਲ ਹੋਣ ਦੀ ਕਾਫੀ ਕੋਸ਼ਿਸ਼ ਕੀਤੀ ਸੀ। ਅਸੀਂ ਇਸ ਦੇ ਲਈ ਸੂਬਿਆਂ ਅਤੇ ਕੇਂਦਰ ਸਰਕਾਰ ਦੇ ਕਈ ਡਿਪਾਰਟਮੈਂਟਸ ਨਾਲ ਸੰਪਰਕ ਕੀਤਾ ਸੀ ਪਰ ਸੂਬਾ ਇਸ ਨੂੰ ਜੀ.ਐਸ.ਟੀ. 'ਚ ਨਹੀਂ ਰੱਖਣਾ ਚਾਹੁੰਦੇ। ਅਲਕੋਹੋਲਿਕ ਬੇਵਰੇਜ਼ੇਜ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਿਆ ਗਿਆ ਹੈ ਪਰ ਇਨ੍ਹਾਂ ਨੂੰ ਬਣਾਉਣ 'ਚ ਵਰਤੋਂ ਹੋਣ ਵਾਲੇ ਇਨਪੁੱਟ ਜੀ.ਐਸ.ਟੀ.ਦੇ ਦਾਅਰੇ 'ਚ ਹਨ। ਗਲਾਸ 'ਤੇ ਮੌਜੂਦਾ  14.5 ਫੀਸਦੀ ਦਾ ਟੈਕਸ ਜੀ.ਐਸ.ਟੀ. ਦੇ ਲਾਗੂ ਹੋਣ ਤੋਂ ਬਾਅਦ 18 ਫੀਸਦੀ ਹੋ ਜਾਵੇਗਾ। ਟਰਾਂਸਪੋਰਟ ਫਰੇਟ ਟੈਕਸ 4.5 ਫੀਸਦੀ ਤੋਂ ਵੱਧ ਦੇ 5 ਫੀਸਦੀ ਅਤੇ ਸਰਵਿਸ ਟੈਕਸ 15 ਫੀਸਦੀ ਤੋਂ 18 ਫੀਸਦੀ 'ਤੇ ਪਹੁੰਚ ਜਾਵੇਗਾ। ਕੁਝ ਕੈਮੀਕਲਸ, ਕਲੀਰਿੰਗ ਏਜੇਂਟਰਸ ਅਤੇ ਕੁਝ ਕੈਪੀਟਲ ਗੁੱਡਸ ਵੀ ਜੀ.ਐਸ.ਟੀ. ਦੇ ਤਹਿਤ ਆਉਣਗੇ, ਜਿਸ ਨਾਲ ਇਨਪੁੱਟ ਕਾਸਟ 'ਚ ਵਾਧਾ ਹੋਵੇਗਾ।