GST : ਰੀਫੰਡ ਰੁਕਣ ਨਾਲ ਹੈਂਡੀਕਰਾਫਟ ਐਕਸਪੋਰਟ ''ਚ ਗਿਰਾਵਟ ਦਾ ਡਰ, ਰੱਦ ਹੋ ਰਹੇ ਨੇ ਆਰਡਰ

02/24/2018 2:30:19 AM

ਨਵੀਂ ਦਿੱਲੀ-ਸਾਲ 2017-18 'ਚ ਹੈਂਡੀਕਰਾਫਟ ਐਕਸਪੋਰਟ ਗਿਰਾਵਟ ਦਰਜ ਕਰ ਸਕਦਾ ਹੈ। ਪਿਛਲੇ 8 ਮਹੀਨੇ ਤੋਂ ਜੀ. ਐੱਸ. ਟੀ. ਰੀਫੰਡ ਰੁਕਣ ਦਾ ਸਿੱਧਾ ਅਸਰ ਵਰਕਿੰਗ ਕੈਪੀਟਲ, ਲੇਟ ਸ਼ਿਪਿੰਗ ਅਤੇ ਆਰਡਰ ਰੱਦ ਹੋਣ 'ਤੇ ਹੋਇਆ ਹੈ, ਜੋ ਹੁਣ ਹੈਂਡੀਕਰਾਫਟ ਐਕਸਪੋਰਟ ਦੇ ਅੰਕੜਿਆਂ 'ਚ ਨਜ਼ਰ ਆ ਸਕਦਾ ਹੈ। ਐਕਸਪੋਰਟ ਪ੍ਰਮੋਸ਼ਨ ਕੌਂਸਲ ਫਾਰ ਹੈਂਡੀਕਰਾਫਟ (ਈ. ਪੀ. ਸੀ. ਐੱਚ.) ਦੇ ਮੁਤਾਬਕ ਜੀ. ਐੱਸ. ਟੀ. ਰੀਫੰਡ 'ਚ ਦੇਰੀ ਤੇ ਗਲੋਬਲ ਮਾਰਕੀਟ 'ਚ ਘੱਟ ਮੰਗ ਦਾ ਅਸਰ ਕਰੰਟ ਫਿਸਕਲ (ਚਾਲੂ ਵਿੱਤੀ ਸਾਲ) 'ਚ 3.5 ਫ਼ੀਸਦੀ ਦੀ ਗਿਰਾਵਟ ਨਾਲ ਨਜ਼ਰ ਆ ਸਕਦਾ ਹੈ।
ਐਕਸਪੋਰਟ ਅੰਕੜਿਆਂ 'ਤੇ ਦਿਸ ਸਕਦੈ ਅਸਰ : ਈ. ਪੀ. ਸੀ. ਐੱਚ. ਦੇ ਚੇਅਰਮੈਨ ਓ. ਪੀ. ਪ੍ਰਹਿਲਾਦਕਾ ਨੇ ਦੱਸਿਆ ਕਿ ਐਕਸਪੋਰਟਰਸ ਨੂੰ ਵਰਕਿੰਗ ਕੈਪੀਟਲ ਦੇ ਨਾ ਹੋਣ ਕਾਰਨ ਕਈ ਆਰਡਰ ਰੱਦ ਕਰਨੇ ਪਏ ਹਨ। ਐਕਸਪੋਰਟਰਸ ਦੀ ਸ਼ਿਪਿੰਗ ਇਕ ਤੋਂ ਦੋ ਮਹੀਨੇ ਤੱਕ ਲੇਟ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਰਿਪੀਟ ਆਰਡਰ 'ਤੇ ਪੈ ਰਿਹਾ ਹੈ। ਸਾਲ 2016-17 'ਚ ਹੈਂਡੀਕਰਾਫਟ ਐਕਸਪੋਰਟ 24,500 ਕਰੋੜ ਰੁਪਏ ਸੀ। ਹੁਣ ਤੱਕ ਮੌਜੂਦਾ ਵਿੱਤੀ ਸਾਲ ਦਾ 10 ਮਹੀਨੇ ਦਾ ਐਕਸਪੋਰਟ ਕਰੀਬ 19,862 ਕਰੋੜ ਰੁਪਏ ਹੋਇਆ ਹੈ। ਪ੍ਰਹਿਲਾਦਕਾ ਨੇ ਕਿਹਾ ਕਿ ਇਸ ਦਾ ਅਸਰ ਐਕਸਪੋਰਟ ਅੰਕੜਿਆਂ 'ਤੇ ਪੈ ਸਕਦਾ ਹੈ। ਹੁਣ ਤੱਕ ਜਿਵੇਂ ਅੰਕੜੇ ਆ ਰਹੇ ਹਨ ਉਨ੍ਹਾਂ ਤੋਂ ਲੱਗਦਾ ਹੈ ਕਿ ਹੈਂਡੀਕਰਾਫਟ ਐਕਸਪੋਰਟ ਆਪਣੇ ਪਿਛਲੇ ਵਾਧੇ ਤੋਂ 3.5 ਫ਼ੀਸਦੀ ਡਿੱਗ ਸਕਦਾ ਹੈ। ਸਾਲ 2016-17 'ਚ ਹੈਂਡੀਕਰਾਫਟ ਐਕਸਪੋਰਟ ਨੇ 13 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਸੀ।
3,500 ਕਰੋੜ ਰੁਪਏ ਦੇ ਰੀਫੰਡ ਹਨ ਰੁਕੇ: ਉਨ੍ਹਾਂ ਕਿਹਾ ਕਿ ਐਕਸਪੋਰਟਰਸ ਖਾਸ ਕਰ ਕੇ ਐੱਸ. ਐੱਸ. ਐੱਮ. ਈ. ਸੈਕਟਰ ਦਾ 3,500 ਕਰੋੜ ਰੁਪਏ ਦਾ ਰੀਫੰਡ ਰੁਕਿਆ ਹੋਇਆ ਹੈ। ਉਨ੍ਹਾਂ ਨੂੰ ਬੈਂਕਾਂ ਤੋਂ ਵੀ ਕਰਜ਼ਾ ਨਹੀਂ ਮਿਲ ਰਿਹਾ ਹੈ। ਐਕਸਪੋਰਟਰਸ ਸਰਕਾਰ ਤੋਂ ਜੀ. ਐੱਸ. ਟੀ. ਰੀਫੰਡ ਦੀ ਡੈੱਡਲਾਈਨ ਤੈਅ ਕਰਨ ਦੀ ਮੰਗ ਕਰ ਰਹੇ ਹਨ। ਸਰਕਾਰ ਦੱਸੇ ਕਿ ਇਸ ਤਰੀਕ ਤੋਂ ਬਾਅਦ ਰੀਫੰਡ ਮਿਲਣਾ ਸ਼ੁਰੂ ਹੋ ਜਾਵੇਗਾ। ਐਕਸਪੋਰਟਰਸ ਰੀਫੰਡ ਸਬਸਿਡੀ 3 ਤੋਂ ਵਧਾ ਕੇ 5 ਫ਼ੀਸਦੀ ਕਰਨ ਦੀ ਮੰਗ ਕਰ ਰਹੇ ਹਨ।