GST : ਸਾਹਮਣੇ ਆਈ ਵਿੱਤ ਮੰਤਰਾਲੇ ਦੀ ਵੱਡੀ ਕਾਮਯਾਬੀ

07/22/2017 1:26:28 AM

ਨਵੀਂ ਦਿੱਲੀ— ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ) ਨੂੰ ਲਾਗੂ ਕਰਨ 'ਚ ਵਿੱਤ ਮੰਤਰਾਲੇ ਦੀ ਵੱਡੀ ਕਾਮਯਾਬੀ ਸਾਹਮਣੇ ਆਈ ਹੈ। ਦਰਅਸਲ, ਜੀ.ਐੱਸ. ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਦੇਸ਼ ਭਰ 'ਚ ਫੈਲੇ ਖੇਤਰੀ ਕਾਰਜਕਾਰੀਆਂ ਨਾਲ ਕੋਈ ਵੀ ਪ੍ਰਮੁੱਖ ਸਮੱਸਿਆ ਉਤਪੰਨ ਹੋਣ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲੀ ਹੈ। ਜੀ. ਐੱਸ. ਟੀ. ਰਜਿਸਟ੍ਰੇਸ਼ਨ ਦਾ ਅੰਕੜਾ 18 ਜੁਲਾਈ, 2017 ਤੱਕ 77, 55, 416 ਦੱਸਿਆ ਜਾ ਰਿਹਾ ਹੈ।
ਜੀ. ਐੱਸ. ਟੀ. ਲਈ ਇੰਟਰਨੈਟ ਦੀ ਜਰੂਰਤ ਨਹੀਂ
ਸੂਬਾ ਮੰਤਰੀ ਸੰਤੋਸ਼ ਕੁਮਾਰ ਗੰਗਾਵਾਰ ਨੇ ਸ਼ੁੱਕਰਵਾਰ ਨੂੰ ਲੋਕਸਭਾ 'ਚ ਇਕ ਲਿਖਿਤ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਬਿਜਨੇਸ ਨੂੰ ਚਲਾਉਣ ਦੇ ਲਈ ਇੰਟਰਨੇਟ ਦੀ ਜਰੂਰਤ ਨਹੀਂ ਹੈ। ਇੰਟਰਨੇਟ ਦੀ ਜਰੂਰਤ ਸਿਰਫ ਉਸ ਸਮੇਂ ਹੀ ਪਵੇਗੀ ਜਦੋਂ ਜੀ. ਐੱਸ .ਟੀ. ਦੇ ਤਹਿਤ ਰਿਟਰਨ ਦਾਖਲ ਕਰਨਾ ਹੋਵੇਗਾ। ਸਰਕਾਰ ਨੇ ਇਹ ਸੁਨਸਚਿਤ ਕੀਤਾ ਹੈ ਕਿ ਰਿਟਰਨ ਭਰਨ 'ਚ ਕਰਦਾਤਾਵਾਂ ਨੂੰ ਕੋਈ ਵੀ ਅਸੁਵਿਧਾ ਨਹੀਂ ਹੈ। ਇਸ ਦੇ ਲਈ ਹਰੇਕ ਕਮਿਸ਼ਨੇਟਰ 'ਚ ਹੈਲਪ ਡੈਸਕ ਬਣਾਈ ਗਈ ਹੈ ਅਤੇ ਇਸ ਨਾਲ ਹੀ ਜੀ. ਐੱਸ. ਟੀ. ਪ੍ਰੋਵਾਇਡਰਾਂ ਦੀ ਨਿਯੁਕਤੀ ਕੀਤੀ ਗਈ ਹੈ।
30 ਜੁਲਾਈ ਤੱਕ ਕਰਵਾਉ ਜੀ. ਐੱਸ. ਟੀ. ਰਜਿਸਟ੍ਰੇਸ਼ਨ
ਦੱਸਣਯੋਗ ਹੈ ਕਿ 30 ਜੁਲਾਈ ਤੱਕ ਜੀ. ਐੱਸ. ਟੀ. ਰਜਿਸਟ੍ਰੇਸ਼ਨ ਕਰਨਾ ਜਰੂਰੀ ਹੈ। ਜੀ. ਐੱਸ. ਟੀ. ਦੇ ਦਾਇਰੇ 'ਚ ਆਉਣ ਦੇ ਬਾਵਜੂਦ ਰਜਿਸਟ੍ਰੇਸ਼ਨ ਨਹੀਂ ਕਰਵਾਉਣ 'ਤੇ ਕਾਰੋਬਾਰਿਆਂ ਨੂੰ ਨਹੀਂ ਕੇਵਲ ਇੰਨਪੁੱਟ ਟੈਕਸ ਕ੍ਰੇਡਿਟ ਦੇ ਲਾਭ ਤੋਂ ਵਾਝਾ ਰਹਿਣਾ ਪੈਂ ਸਕਦਾ ਹੈ ਸਗੋਂ ਕਿ ਜੁਰਮਾਨਾ ਵੀ ਭਰਨਾ ਹੋਵੇਗਾ।
ਕਿਸ ਤਰ੍ਹਾਂ ਕਰਵਾਈ ਜਾਵੇ ਰਜਿਸਟ੍ਰੇਸ਼ਨ
ਰਜਿਸਟ੍ਰੇਸ਼ਨ ਲਈ ਵਪਾਰੀ ਨੂੰ ਜੀਐੱਸਟੀਡਾਟਜੀਓਵੀਡਾਟਇੰਨ ਪੋਰਟਨ 'ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ, ਇਸ ਦੇ ਨਾਲ ਹੀ ਉਸ ਦੇ ਕੋਲ ਵੈਧ ਪੈਨ. ਈਮੇਲ ਆਈਡੀ, ਅਤੇ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ।