ਕੋਰੋਨਾ ਕਾਰਣ ਗ੍ਰੋਥ ਦਾ ਮੇਨ ਪਹੀਆ ਹੋਇਆ ਜਾਮ, ਮੰਦੀ ਨੇ ਦਿੱਤੀ ਦਸਤਕ

05/30/2020 1:28:22 AM

ਨਵੀਂ ਦਿੱਲੀ (ਇੰਟ) - ਕੋਰੋਨਾ ਲਾਕਡਾਊਨ ਕਾਰਣ ਕਾਲ ਸੈਂਟਰ, ਹੋਟਲ ਇੰਡਸਟਰੀ, ਏਅਰਲਾਈਨਜ਼ ਸਮੇਤ ਮੁੱਖ ਸਰਵਿਸ ਸੈਕਟਰ ’ਚ ਕਾਰੋਬਾਰ ਲੱਗਭਗ ਪੂਰੀ ਤਰ੍ਹਾਂ ਠੱਪ ਹੋ ਗਿਆ। ਸਰਵਿਸ ਸੈਕਟਰ ’ਚ ਜ਼ਿਆਦਾਤਰ ਥਾਵਾਂ ’ਤੇ ਕਾਰੋਬਾਰ ਠੱਪ ਹੋਣ ਨਾਲ ਗ੍ਰੋਥ ਦਾ ਮੇਨ ਪਹੀਆ ਜਾਮ ਹੋ ਗਿਆ ਹੈ, ਜਿਸ ਕਾਰਣ ਹੁਣ ਤੱਕ ਦੀ ਸਭ ਤੋਂ ਗੰਭੀਰ ਮੰਦੀ ਸਾਡੇ ਸਾਹਮਣੇ ਹੈ। ਸਰਕਾਰ ਨੇ ਜਦੋਂ 25 ਮਾਰਚ ਨੂੰ ਕੰਪਲੀਟ ਲਾਕਡਾਊਨ ਦਾ ਐਲਾਨ ਕੀਤਾ ਸੀ ਉਦੋਂ ਆਰਥਿਕ ਗਤੀਵਿਧੀਆਂ ’ਤੇ ਅਚਾਨਕ ਤਾਲਾ ਲੱਗ ਗਿਆ।
ਸਰਵਿਸ ਸੈਕਟਰ ਭਾਰਤੀ ਅਰਥਵਿਵਸਥਾ ’ਚ ਇਸ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਇਸ ਦਾ ਯੋਗਦਾਨ 55 ਫੀਸਦੀ ਦੇ ਕਰੀਬ ਹੈ। ਚੀਨ ਦੀ ਅਰਥਵਿਵਸਥਾ ’ਚ ਮੈਨੂਫੈਕਚਰਿੰਗ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਭਾਰਤ ’ਚ ਅਜਿਹਾ ਨਹੀਂ ਹੈ। ਜੇਕਰ ਇੱਥੇ ਸਰਵਿਸ ਸੈਕਟਰ ਬੰਦ ਹੋਵੇਗਾ ਤਾਂ ਲੱਖਾਂ-ਕਰੋਡ਼ਾਂ ਲੋਕਾਂ ਦੀ ਨੌਕਰੀ ’ਤੇ ਵੀ ਖਤਰਾ ਹੋਵੇਗਾ। ਜੇਕਰ ਬੇਰੋਜ਼ਗਾਰੀ ਵਧੇਗੀ ਇਸ ਦਾ ਸਿੱਧਾ ਅਸਰ ਕੰਜ਼ਮਸ਼ਨ ’ਤੇ ਹੋਵੇਗਾ, ਜਿਸ ਦਾ ਇਕਾਨਮੀ ’ਚ ਭਾਰੀ ਯੋਗਦਾਨ ਹੈ।


Gurdeep Singh

Content Editor

Related News