ਵੱਡੀਆਂ ਕੰਪਨੀਆਂ ਦੇ ਸ਼ੁੱਧ ਮੁਨਾਫੇ ''ਚ ਆਈ 7.4 ਫੀਸਦੀ ਦੀ ਗਿਰਾਵਟ

11/18/2017 12:36:41 PM

ਨਵੀਂ ਦਿੱਲੀ—ਸੁਸਤ ਉਦਯੋਗਿਕ ਵਿਕਾਸ ਅਤੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰਣਾਲੀ ਦੇ ਨਾਲ ਤਾਲਮੇਲ ਬਿਠਾਉਣ ਕਾਰਨ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਉਦਯੋਗ ਇੰਡਸਟਰੀ ਦਾ ਮੁਨਾਫਾ 1.5 ਫੀਸਦੀ ਡਿੱਗ ਕੇ 1030 ਅਰਬ ਰੁਪਏ 'ਤੇ ਆ ਗਿਆ ਹੈ। ਪਿਛਲੇ ਸਾਲ ਦੀ ਇਸ ਤਿਮਾਹੀ 'ਚ ਇਹ 13.2 ਫੀਸਦੀ ਵਧਿਆ ਸੀ। ਕੇਅਰ ਰੇਟਿੰਗਸ ਦੀ ਇਕ ਰਿਪੋਰਟ 'ਚ ਇਸ ਦਾ ਖੁਲਾਸਾ ਕੀਤਾ ਗਿਆ। ਰਿਪੋਰਟ 'ਚ 1241 ਕੰਪਨੀਆਂ ਦੇ ਨਤੀਜਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਤੰਬਰ 'ਚ ਖਤਮ ਤਿਮਾਹੀ 'ਚ ਕੰਪਨੀਆਂ ਦਾ ਸ਼ੁੱਧ ਮੁਨਾਫਾ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 1050.21 ਅਰਬ ਰੁਪਏ ਦੀ ਤੁਲਨਾ 'ਚ 1.5 ਫੀਸਦੀ ਡਿੱਗ ਕੇ 1034.38 ਅਰਬ ਰੁਪਏ 'ਤੇ ਆ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਕੁਲ ਵਿਕਰੀ 'ਚ ਵੱਡੀਆਂ ਕੰਪਨੀਆਂ ਛਾਈਆਂ ਰਹੀਆਂ। ਇਸ 'ਚ ਉਨ੍ਹਾਂ ਦੀ 71 ਫੀਸਦੀ ਹਿੱਸੇਦਾਰੀ ਰਹੀ। ਉਸ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦਾ ਸ਼ੁੱਧ ਮੁਨਾਫਾ ਇਸ ਸਾਲ ਸਤੰਬਰ 'ਚ ਖਤਮ ਤਿਮਾਹੀ 'ਚ 7.4 ਫੀਸਦੀ ਡਿੱਗਿਆ। ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਇਹ 10.9 ਫੀਸਦੀ ਵਧਿਆ ਸੀ। 
ਇਸ ਦੌਰਾਨ ਕੁਲ ਵਿਕਰੀ ਦੀ ਵਾਧੇ 'ਚ ਵੀ ਗਿਰਾਵਟ ਰਹੀ ਅਤੇ ਇਹ ਸੱਤ ਫੀਸਦੀ 'ਤੇ ਆ ਗਈ। ਪਿਛਲੇ ਸਾਲ ਦੀ ਇਸ ਤਿਮਾਹੀ 'ਚ ਇਹ 10 ਫੀਸਦੀ ਰਹੀ ਸੀ। ਏਜੰਸੀ ਨੇ ਕਿਹਾ ਕਿ ਬੈਂਕਾਂ, ਤੇਲ ਕੰਪਨੀਆਂ, ਆਈ.ਟੀ. ਅਤੇ ਵਿੱਤੀ ਖੇਤਰ ਦੇ ਕਾਰਨ ਕੰਪਨੀਆਂ ਦਾ ਪ੍ਰਦਰਸ਼ਨ ਖਰਾਬ ਹੋਇਆ ਹੈ।