ਹਰਿਤ ਪ੍ਰਮਾਣ ਪੱਤਰਾਂ ਦੀ ਵਿਕਰੀ ਦਸੰਬਰ ''ਚ 10 ਫੀਸਦੀ ਘੱਟ ਕੇ 5.04 ਲੱਖ ਯੂਨਿਟ ''ਤੇ

12/29/2019 2:32:41 PM

ਨਵੀਂ ਦਿੱਲੀ—ਦੇਸ਼ 'ਚ ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਦੀ ਵਿਕਰੀ ਦਸੰਬਰ 'ਚ ਕਰੀਬ 10 ਫੀਸਦੀ ਘੱਟ ਕੇ 5.04 ਲੱਖ ਯੂਨਿਟ ਰਹਿ ਗਈ। ਇਕ ਸਾਲ ਪਹਿਲਾਂ ਇਸ ਮਹੀਨੇ 'ਚ ਇਹ 5.59 ਲੱਖ ਯੂਨਿਟ ਲਈ ਕੀਤੀ ਗਈ ਸੀ। ਸਪਲਾਈ ਘੱਟ ਰਹਿਣ ਦੀ ਵਜ੍ਹਾ ਨਾਲ ਹਰਿਤ ਪ੍ਰਮਾਣ ਪੱਤਰਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ। ਅਧਿਕਾਰਿਕ ਅੰਕੜਿਆਂ 'ਚ ਇਹ ਜਾਣਕਾਰੀ ਮਿਲੀ ਹੈ।
ਇੰਡੀਅਨ ਐਨਰਜੀ ਐਕਸਚੇਂਜ (ਆਈ.ਈ.ਐਕਸ.) ਅਤੇ ਪਾਵਰ ਐਕਸਚੇਂਜ ਆਫ ਇੰਡੀਆ (ਪੀ.ਐਕਸ.ਆਈ.ਐੱਲ.) ਦੋ ਅਜਿਹੇ ਬਿਜਲੀ ਐਕਸਚੇਂਜ ਹਨ ਜੋ ਅਕਸ਼ੈ ਊਰਜਾ ਪ੍ਰਮਾਣ ਪੱਤਰਾਂ ਅਤੇ ਬਿਜਲੀ ਦਾ ਕਾਰੋਬਾਰ ਕਰਦੇ ਹਨ। ਅਧਿਕਾਰਿਕ ਅੰਕੜਿਆਂ ਦੇ ਮੁਤਾਬਕ ਦਸੰਬਰ 'ਚ ਆਈ.ਈ.ਐਕਸ. 'ਤੇ ਕੁੱਲ 3.6 ਲੱਖ ਆਰ.ਈ.ਸੀ. ਦਾ ਕਾਰੋਬਾਰ ਹੋਇਆ ਹੈ। ਇਕ ਸਾਲ ਪਹਿਲਾਂ ਇਸ ਮਹੀਨੇ 'ਚ ਇਹ 3.83 ਲੱਖ ਸੀ। ਉੱਧਰ ਪੀ.ਐਕਸ.ਆਈ.ਐੱਲ. 'ਤੇ ਆਰ.ਈ.ਸੀ. ਦੀ ਵਿਕਰੀ 1.44 ਲੱਖ ਰਹੀ, ਜੋ ਦਸੰਬਰ 2018 'ਚ 1.76 ਲੱਖ ਇਕਾਈ ਸੀ
ਆਈ.ਈ.ਐਕਸ. ਦੇ ਅੰਕੜਿਆਂ ਦੇ ਮੁਤਾਬਕ, ਸੌਰ ਆਰ.ਈ.ਸੀ.ਅਤੇ ਹੋਰ ਆਰ.ਈ.ਸੀ. ਦੋਵਾਂ ਦੀ ਸਪਲਾਈ ਘੱਟ ਹੋਈ ਹੈ। ਘੱਟ ਭੰਡਾਰਨ ਦੇ ਕਾਰਨ ਖਰੀਦ ਬੋਲੀਆਂ ਵਿਕਰੀ ਬੋਲੀਆਂ ਤੋਂ ਜ਼ਿਆਦਾ ਰਹੀਆਂ ਹਨ। ਆਈ.ਈ.ਐਕਸ.'ਚ ਦਸੰਬਰ 'ਚ ਆਰ.ਈ.ਸੀ.ਦੀ ਖਰੀਦ ਲਈ 13.43 ਲੱਖ ਅਤੇ ਵਿਕਰੀ ਲਈ 4.12 ਲੱਖ ਬੋਲੀਆਂ ਆਈਆਂ। ਇਸ ਤਰ੍ਹਾਂ ਪੀ.ਐਕਸ.ਆਈ.ਐੱਲ. 'ਤੇ 5.74 ਲੱਖ ਖਰੀਦ ਅਤੇ 1.49 ਲੱਖ ਵਿਕਰੀ ਬੋਲੀਆਂ ਮਿਲੀਆਂ। ਅਕਸ਼ੈ ਊਰਜਾ ਖਰੀਦ ਆਰ.ਪੀ.ਓ. ਦੇ ਤਹਿਤ ਬਿਜਲੀ ਵੰਡ ਕੰਪਨੀਆਂ, ਨਿੱਜੀ ਉਪਯੋਗ ਦੇ ਲਈ ਬਿਜਲੀ ਪਲਾਂਟ ਲਗਾਉਣ ਵਾਲੇ ਥੋਕ ਖਰੀਦਾਰਾਂ ਨੂੰ ਨਵੀਕਰਨੀ ਊਰਜਾ ਪ੍ਰਮਾਣ ਪੱਤਰਾਂ ਖਰੀਦਣ ਦੀ ਲੋੜ ਹੁੰਦੀ ਹੈ। ਉਹ ਆਰ.ਪੀ.ਓ. ਨਿਯਮਾਂ ਨੂੰ ਪੂਰਾ ਕਰਨ ਲਈ ਇਹ ਪ੍ਰਮਾਣ ਪੱਤਰ ਨਵੀਨੀਕਰਨ ਊਰਜਾ ਉਤਪਾਦਕਾਂ ਤੋਂ ਖਰੀਦ ਸਕਦੇ ਹਨ। ਬਿਜਲੀ ਵੰਡ ਕੰਪਨੀਆਂ ਨੂੰ ਨਵੀਨੀਕਰਨ ਊਰਜਾ ਕਿੰਨੀ ਲੈਣੀ ਹੈ, ਇਸਨੂੰ ਕੇਂਦਰੀ ਅਤੇ ਸੂਬਾ ਬਿਜਲੀ ਰੈਗੂਲੇਟਰ ਆਯੋਗ ਤੈਅ ਕਰਦੇ ਹਨ।
ਆਰ.ਈ.ਸੀ. ਬਾਜ਼ਾਰ ਆਧਾਰਿਤ ਵਿਵਸਥਾ ਹੈ ਜਿਸ ਦਾ ਮਕਸਦ ਦੇਸ਼ 'ਚ ਨਵੀਨੀਕਰਨ ਊਰਜਾ ਸਰੋਤਾਂ ਅਤੇ ਇਸ ਦੇ ਬਾਜ਼ਾਰ ਨੂੰ ਵਾਧਾ ਦੇਣਾ ਹੈ। ਇਹ ਬਿਜਲੀ ਉਤਪਾਦਕਾਂ ਨੂੰ ਅਕਸ਼ੈ ਊਰਜਾ ਸਰੋਤਾਂ ਨਾਲ ਉਤਪਾਦਿਤ ਬਿਜਲੀ ਵੇਚਣ ਦਾ ਵਿਕਲਪਿਕ ਸਵੈ-ਇਛੁੱਕ ਮਾਰਗ ਉਪਲੱਬਧ ਕਰਵਾਉਂਦਾ ਹੈ।


Aarti dhillon

Content Editor

Related News