ਅਮਰੀਕਾ ਦੇਵੇਗਾ ਗ੍ਰੀਨ ਕਾਰਡ, ਕਰਨਾ ਹੋਵੇਗਾ ਇੰਨੇ ਲੱਖ ਦਾ ਨਿਵੇਸ਼!

06/28/2017 8:10:53 AM

ਚੰਡੀਗੜ੍ਹ— ਅਮਰੀਕਾ 'ਚ ਐੱਚ-1ਬੀ ਵੀਜ਼ਾ ਲਈ ਲਗਾਤਾਰ ਕੋਸ਼ਿਸ਼ਾਂ ਕਰਨ ਵਾਲਿਆਂ ਲਈ ਹੁਣ ਈਬੀ-5 ਵੀਜ਼ਾ ਇਕ ਨਵਾਂ ਬਦਲ ਲੈ ਕੇ ਆਇਆ ਹੈ। ਈਬੀ-5 ਵੀਜ਼ਾ ਨਾ ਸਿਰਫ ਗ੍ਰੀਨ ਕਾਰਡ ਲਈ ਬਿਹਤਰ ਹੈ ਸਗੋਂ ਇਸ ਦੇ ਜ਼ਰੀਏ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਤਕ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੈ। ਈਬੀ-5 ਵੀਜ਼ਾ ਇਕ ਨਿਵੇਸ਼ ਵੀਜ਼ਾ ਹੈ, ਜਿਸ ਨੂੰ 5 ਲੱਖ ਡਾਲਰ ਦੇ ਨਿਵੇਸ਼ 'ਤੇ ਹਾਸਲ ਕੀਤਾ ਜਾ ਸਕਦਾ ਹੈ।
ਅਮਰੀਕੀ ਸਲਾਹਕਾਰ ਵਾਘਾਨ ਡੀ ਕਿਰਬੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਮਰੀਕਾ ਦਾ ਈਬੀ-5 ਨਿਵੇਸ਼ ਵੀਜ਼ਾ ਪ੍ਰੋਗਰਾਮ 30 ਸਤੰਬਰ 2017 ਨੂੰ ਖਤਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੀਜ਼ਾ ਨੂੰ ਹਾਸਲ ਕਰਨ ਲਈ ਸਾਵਧਾਨੀ ਨਾਲ ਅਪਲਾਈ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਈਬੀ-5 ਨਿਵੇਸ਼ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀਦਾਤਾ ਨੂੰ ਯੂ. ਐੱਸ. 'ਚ 5,00,000 ਡਾਲਰ ਦਾ ਘੱਟੋ-ਘੱਟ ਨਿਵੇਸ਼ ਕਰਨ 'ਤੇ ਗ੍ਰੀਨ ਕਾਰਡ ਮਿਲਦਾ ਹੈ। ਇਸ ਤਹਿਤ ਅਰਜ਼ੀਦਾਤਾ ਨੂੰ 10 ਅਮਰੀਕੀ ਨਾਗਰਿਕਾਂ ਨੂੰ ਰੁਜ਼ਗਾਰ ਦੇਣਾ ਹੁੰਦਾ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਪੱਕਾ ਗ੍ਰੀਨ ਕਾਰਡ ਮਿਲ ਜਾਂਦਾ ਹੈ। 
ਵਾਘਾਨ ਡੀ ਕਿਰਬੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਈਬੀ-5 ਵੀਜ਼ਾ ਦਾ ਪ੍ਰਕਿਰਿਆ ਸਮਾਂ ਸਿਰਫ 18 ਮਹੀਨਿਆਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਅਮਰੀਕਾ 'ਚ ਕਿਤੇ ਵੀ ਯਾਤਰਾ ਕਰਦੇ ਹੋ, ਕੰਮ ਕਰਦੇ ਹੋ ਅਤੇ ਕਿਤੇ ਵੀ ਰਹਿੰਦੇ ਹੋ, ਤਾਂ ਈਬੀ-5 ਗ੍ਰੀਨ ਕਾਰਡ ਤੁਹਾਡੇ ਲਈ ਸਹੀ ਬਦਲ ਹੈ। ਵਾਘਾਨ ਡੀ ਕਿਰਬੀ ਨੇ ਕਿਹਾ ਕਿ ਅਰਜ਼ੀ ਦਾਤਾਵਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਪ੍ਰਸਤਾਵਿਤ ਪ੍ਰੋਗਰਾਮ ਕੀ ਅਸਲ 'ਚ ਪ੍ਰਾਜੈਕਟ ਦਾ ਹੱਕਦਾਰ ਹੈ ਅਤੇ ਕੀ ਜ਼ਰੂਰੀ ਨੌਕਰੀਆਂ ਅਸਲ 'ਚ ਪੈਦਾ ਕੀਤੀਆਂ ਜਾ ਸਕਦੀਆਂ ਹਨ, ਨਾਲ ਹੀ ਕੀ ਨਿਵੇਸ਼ਕ ਵੀ ਡਿਫਾਲਟ ਤੋਂ ਸੁਰੱਖਿਅਤ ਹੈ। ਈਬੀ-5 ਵੀਜ਼ਾ ਨਾਲ ਗ੍ਰੀਨ ਕਾਰਡ ਮਿਲਣਾ ਆਸਾਨ ਹੈ। ਦਰਅਸਲ ਵੀਜ਼ਾ ਨੀਤੀ ਬਦਲੀ ਤਾਂ ਕਈ ਲੋਕਾਂ ਨੇ ਅਮਰੀਕਾ ਜਾਣ ਦਾ ਇਰਾਦਾ ਛੱਡ ਦਿੱਤਾ ਪਰ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਉਨ੍ਹਾਂ ਲਈ ਅੱਜ ਵੀ ਰਸਤੇ ਹਨ। ਅਮਰੀਕਾ 'ਚ ਕਾਰੋਬਾਰ ਕਰਨ ਲਈ ਈਬੀ-5 ਵੀਜ਼ਾ ਮਿਲਦਾ ਹੈ।