ਐਲਨ ਮਸਕ ਨੂੰ ਚੀਨ ਤੋਂ ਮਿਲਿਆ ''ਗ੍ਰੀਨ ਕਾਰਡ'' ਦਾ ਆਫਰ

01/12/2019 12:59:09 PM

ਪੇਈਚਿੰਗ—ਟੇਸਲਾ ਦੇ ਬਾਸ ਐਲਨ ਮਸਕ ਨੂੰ ਚੀਨ ਤੋਂ 'ਗ੍ਰੀਨ ਕਾਰਡ' ਦਾ ਆਫਰ ਮਿਲਿਆ ਹੈ। ਗ੍ਰੀਨ ਕਾਰਡ ਉਹ ਵਿਸ਼ੇਸ਼ ਸੁਵਿਧਾ ਹੈ ਜਿਸ ਦਾ ਫਾਇਦਾ ਨਾਮਜ਼ਦ ਵਿਦੇਸ਼ੀਆਂ ਦਾ ਗਰੁੱਪ ਲੈ ਰਿਹਾ ਹੈ ਜਿਸ 'ਚ ਨੋਬੇਲ ਜੇਤੂ ਅਤੇ ਸਾਬਕਾ ਐੱਨ.ਬੀ.ਏ. ਸਟਾਰ ਸ਼ਾਮਲ ਹੈ। ਮਸਕ ਵੀਰਵਾਰ ਨੂੰ ਟੇਸਲਾ ਦੀ ਪਹਿਲੀ ਵਿਦੇਸ਼ੀ ਫੈਕਟਰੀ ਦੀ ਨੀਂਹ ਰੱਖਣ ਲਈ ਚੀਨ ਆਏ ਸਨ। ਇਸ ਫੈਕਟਰੀ ਨਾਲ ਟੇਸਲਾ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਵ੍ਹੀਕਲ ਮਾਰਕਿਟ 'ਚ ਆਪਣੇ ਵਾਹਨ ਦੀ ਪ੍ਰਤੱਖ ਵਿਕਰੀ ਦੀ ਸੁਵਿਧਾ ਮਿਲ ਜਾਵੇਗੀ।
ਮਸਕ ਨੇ ਬੁੱਧਵਾਰ ਨੂੰ ਚੀਨੀ ਪ੍ਰਧਾਨ ਮੰਤਰੀ ਲੀ ਕੇਕੀਯਾਂਗ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਟੇਸਲਾ ਦੀ ਸ਼ੰਘਾਈ ਸਥਿਤ ਫੈਕਟਰੀ ਨੂੰ ਦੁਨੀਆ ਦੇ ਲਈ ਇਕ ਉਦਹਾਰਣ ਦੇ ਰੂਪ 'ਚ ਪੇਸ਼ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸੱਚ 'ਚ ਚੀਨ ਨਾਲ ਪਿਆਰ ਹੈ। ਮੈਂ ਇਥੇ ਵਾਰ-ਵਾਰ ਆਉਣਾ ਚਾਹੁੰਦਾ ਹਾਂ। ਇਸ 'ਤੇ ਚੀਨੀ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ ਕਿ ਜੇਕਰ ਇਹ ਤੁਹਾਡੇ ਦਿਮਾਗ 'ਚ ਹੈ ਤਾਂ ਮੈਂ ਤੁਹਾਨੂੰ 'ਚਾਈਨੀਜ਼ ਗ੍ਰੀਨ ਕਾਰਡ' ਦੇ ਸਕਦਾ ਹਾਂ। ਟੇਸਲਾ ਨੇ ਇਸ ਆਫਰ 'ਤੇ ਟਿੱਪਣੀ ਤੋਂ ਮਨ੍ਹਾ ਕਰ ਦਿੱਤਾ। 

Aarti dhillon

This news is Content Editor Aarti dhillon