ਲਾਕਡਾਉਨ ਤੋਂ ਪ੍ਰੇਸ਼ਾਨ ਲੋਕਾਂ ਲਈ ਸ਼ਾਨਦਾਰ ਆਫਰ, 'ਵਾਵੋ' 'ਤੇ ਕੱਢੋ ਭੜਾਸ ਅਤੇ ਜਿੱਤੋ ਕੈਸ਼ਬੈਕ

04/25/2020 12:42:34 PM

ਨਵੀਂ ਦਿੱਲੀ - ਸੋਸ਼ਲ ਮੀਡੀਆ ਪਲੇਟਫਾਰਮ 'ਵੈਂਟ ਆਲ ਆਉਟ' (ਵਾਵੋ) ਨੇ ਆਪਣੇ ਪਲੇਟਫਾਰਮ 'ਤੇ ਭੜਾਸ ਕੱਢਣ ਵਾਲੇ ਉਪਭੋਗਤਾਵਾਂ ਨੂੰ ਕੈਸ਼ਬੈਕ ਦੇਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਦੇਸ਼ ਵਿਆਪੀ ਲਾਕਡਾਉਨ ਦੇ ਕਾਰਨ ਲੋਕ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਹਨ ਅਤੇ ਤਣਾਅ ਵਿਚੋਂ ਲੰਘ ਰਹੇ ਹਨ। ਕੰਪਨੀ ਨੇ ਉਨ੍ਹਾਂ ਦੀ ਮਦਦ ਲਈ ਆਪਣੇ ਪਲੇਟਫਾਰਮ 'ਤੇ ਇਕ ਨਵੇਂ ਫੀਚਰ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਸਨੇ ‘ਵੈਨਟ ਐਂਡ ਅਰਨ’ਫੀਚਰ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦੇ 12,000 ਤੋਂ ਵੱਧ ਰਜਿਸਟਰਡ ਉਪਭੋਗਤਾ ਹਨ।

ਕੰਪਨੀ ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਲੋਕ ਘਰਾਂ ਵਿਚ ਬੰਦ ਰਹਿਣ ਕਾਰਨ ਉਦਾਸੀ ਅਤੇ ਭੜਾਸ ਮਹਿਸੂਸ ਕਰ ਰਹੇ ਹਨ।' ਵਾਓ ਨੇ ਇਸ ਸਥਿਤੀ ਨੂੰ ਲੋਕਾਂ ਲਈ ਇੱਕ ਮੌਕਾ ਦੇ ਤੌਰ 'ਤੇ ਪੇਸ਼ ਕੀਤਾ ਹੈ। ਉਪਯੋਗਕਰਤਾ ਆਪਣਾ ਗੁੱਸਾ ਇਸ ਪਲੇਟਫਾਰਮ 'ਤੇ ਕੱਢ ਸਕਦੇ ਹਨ ਅਤੇ ਬਦਲੇ ਵਿਚ ਉਨ੍ਹਾਂ ਨੂੰ ਕੈਸ਼ਬੈਕ ਵੀ ਮਿਲੇਗਾ।'

ਕੰਪਨੀ ਨੇ ਕਿਹਾ ਕਿ ਇਸ ਨਾਲ ਉਪਭੋਗਤਾਵਾਂ ਨੂੰ ਆਪਣੀ ਮਾਨਸਿਕ ਸਥਿਤੀ ਠੀਕ ਬਣਾਏ ਰੱਖਣ ਵਿਚ ਮਦਦ ਮਿਲੇਗੀ। ਉਨ੍ਹਾਂ ਨੂੰ ਆਪਣੀ ਸਾਰੀ ਭੜਾਸ ਕੱਢਣ ਲਈ ਇਕ ਪਲੇਟਫਾਰਮ ਮਿਲੇਗਾ। ਇਹ ਪਲੇਟਫਾਰਮ ਉਨ੍ਹਾਂ ਨੂੰ ਨਕਾਰਾਤਮਕ ਭਾਵਨਾਵਾਂ ਤੋਂ ਦੂਰ ਰੱਖਣ ਅਤੇ ਅੱਗੇ ਲਈ ਉਨ੍ਹਾਂ ਨੂੰ ਹੋਰ ਪ੍ਰੇਰਿਤ ਕਰਨ ਵਿਚ ਸਹਾਇਤਾ ਕਰੇਗਾ।

ਕੰਪਨੀ ਨੇ ਕਿਹਾ ਕਿ ਇਹ ਪਲੇਟਫਾਰਮ ਉਨ੍ਹਾਂ ਦੀ ਨਿੱਜਤਾ ਦਾ ਪੂਰਾ ਖਿਆਲ ਰੱਖੇਗਾ। ਇਸ ਦੇ ਨਾਲ ਹੀ ਲੋਕਾਂ ਦੁਆਰਾ ਉਹਨਾਂ ਬਾਰੇ ਕਿਸੇ ਗਲਤਫਹਿਮੀ ਕਰਨ ਦਾ ਕੋਈ ਡਰ ਵੀ ਨਹੀਂ ਹੋਵੇਗਾ। ਇਹ ਪਲੇਟਫਾਰਮ ਲੋਕਾਂ ਨੂੰ ਆਪਣੀ ਪਛਾਣ ਗੁਪਤ ਰੱਖਣ ਦੀ ਆਗਿਆ ਵੀ ਦਿੰਦਾ ਹੈ। ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ. ਸੁਨੀਲ ਮਿੱਤਲ ਨੇ ਕਿਹਾ ਕਿ ਪਲੇਟਫਾਰਮ ਵਿਚ ਪਿਛਲੇ ਇਕ ਮਹੀਨੇ ਵਿਚ ਗਤੀਵਿਧੀਆਂ ਵਿਚ 20 ਤੋਂ 23 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:Alert - ATM ਕਾਰਣ ਫੈਲ ਰਿਹਾ ਹੈ ਕੋਰੋਨਾ ਵਾਇਰਸ! ਹੁਣ ਪੈਸੇ ਕਢਵਾਉਣ ਸਮੇਂ ਕਰੋ ਇਹ ਕੰਮ

ਕੰਪਨੀ ਘੱਟੋ-ਘੱਟ 100 ਸ਼ਬਦਾਂ 'ਚ ਭੜਾਸ ਕੱਢਣ ਅਤੇ 50 ਸ਼ਬਦਾਂ ਦੇ ਕਮੈਂਟ 'ਤੇ 12 ਰੁਪਏ ਤੱਕ ਦਾ ਕੈਸ਼ਬੈਕ ਦੇਵੇਗੀ ਹਾਲਾਂਕਿ ਭੜਾਸ ਲਿਖਣ ਸਮੇਂ ਉਪਭੋਗਤਾ ਨੂੰ ਧਿਆਨ ਰੱਖਣਾ ਹੋਵੇਗਾ ਕਿ ਉਹ ਗਾਲਾਂ ਕੱਢਣ ਵਾਲੀ, ਦੇਸ਼-ਵਿਰੋਧੀ ਜਾਂ ਚੋਰੀ ਕੀਤੀ ਹੋਈ ਸਮੱਗਰੀ ਨਾ ਹੋਵੇ।
 

Harinder Kaur

This news is Content Editor Harinder Kaur