ਰਿਲਾਇੰਸ ਜਿਓ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ!

10/21/2016 10:12:47 AM

ਨਵੀਂ ਦਿੱਲੀ— ਮੁਕੇਸ਼ ਅੰਬਾਨੀ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੂੰ ਵੱਡੀ ਸਫਲਤਾ ਮਿਲੀ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਜਿਓ ਨੂੰ ਜੀਵਨ ਭਰ ਮੁਫਤ ਕਾਲ ਸੇਵਾ ਦੀ ਮਨਜ਼ੂਰੀ ਦੇ ਦਿੱਤੀ ਹੈ। 
ਟਰਾਈ ਨੇ ਕਿਹਾ ਹੈ ਕਿ ਦੂਰਸੰਚਾਰ ਖੇਤਰ ''ਚ ਆਈ ਇਸ ਨਵੀਂ ਕੰਪਨੀ ਦੀ ਸਕੀਮ ਮੌਜੂਦਾ ਨਿਯਮਾਂ ਮੁਤਾਬਕ ਹੈ ਅਤੇ ਇਹ ਭੇਦ-ਭਾਵ ਵਾਲੀ ਨਹੀਂ ਹੈ। ਮੌਜੂਦਾ ਸੰਚਾਲਕ ਏਅਰਟੈੱਲ, ਵੋਡਾਫੋਨ ਅਤੇ ਹੋਰਾਂ ਨੇ ਟਰਾਈ ਨਾਲ ਸੰਪਰਕ ਕਰਕੇ ਰਿਲਾਇੰਸ ਜਿਓ ਵੱਲੋਂ ਦਿੱਤੀ ਜਾ ਰਹੀ ਮੁਫਤ ਕਾਲ ਸੇਵਾ ਦਾ ਵਿਰੋਧ ਕਰਦੇ ਹੋਏ ਉਸ ਦੇ ਟੈਰਿਫ ਪਲਾਨ ਨੂੰ ਮਨਮਾਨੀ ਵਾਲਾ, ਭੇਦ-ਭਾਵ ਵਾਲਾ ਅਤੇ ਮੌਜੂਦਾ ਨਿਯਮਾਂ ਦਾ ਪਾਲਣ ਨਹੀਂ ਕਰਨ ਵਾਲਾ ਦੱਸਿਆ ਸੀ। 
ਦੂਰਸੰਚਾਰ ਸੰਚਾਲਕਾਂ ਨੂੰ ਆਪਣੇ ਨੈੱਟਵਰਕ ਤੋਂ ਬਾਹਰ ਜਾਣ ਵਾਲੇ ਹਰ ਇਕ ਕਾਲ ''ਤੇ ਉਸ ਨੈੱਟਵਰਕ ਨੂੰ ਜਿਸ ''ਤੇ ਕਾਲ ਜਾ ਰਹੀ ਹੈ, ਨੂੰ ਪ੍ਰਤੀ ਮਿੰਟ 14 ਪੈਸੇ ਦੀ ਦਰ ਨਾਲ ਰੁਪਏ ਦੇਣੇ ਹੁੰਦੇ ਹਨ।
ਜਿਓ ਨੇ ਆਪਣੇ ਬਿਆਨ ''ਚ ਮੁਫਤ ਸਥਾਨਕ, ਐੱਸ. ਟੀ. ਡੀ. ਅਤੇ ਰਾਸ਼ਟਰੀ ਰੋਮਿੰਗ ਕਾਲ ''ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਸਾਡੇ ਇਸ ਪੈਕੇਜ ਦਾ ਮੁੱਖ ਮਕਸਦ ਹਮੇਸ਼ਾ ਲਈ ਗਾਹਕਾਂ ਨੂੰ ਮੁਫਤ ਕਾਲਿੰਗ ਦੀ ਸੁਵਿਧਾ ਦੇਣਾ ਹੈ। ਜ਼ਿਕਰਯੋਗ ਹੈ ਕਿ ਜਿਓ ਨੂੰ ਲਾਂਚ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਜਿਓ ਆਪਣੇ ਗਾਹਕਾਂ ਨੂੰ ਇੰਟਰਨੈੱਟ ਆਧਾਰਿਤ ਕਲਿੰਗ ਸੁਵਿਧਾ ਆਜੀਵਨ ਮੁਫਤ ਮੁਹੱਈਆ ਕਰੇਗੀ।