ਹੋਲੀ ਮੌਕੇ ਚੀਨ ਨੂੰ ਹੋਇਆ ਵੱਡਾ ਨੁਕਸਾਨ, ਸਵਦੇਸ਼ੀ ਕਾਰੋਬਾਰ ’ਚ ਆਇਆ ਉਛਾਲ

03/20/2022 10:18:23 AM

ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤ ’ਚ ਸਵਦੇਸ਼ੀ ਅਪਣਾਉਣ ਅਤੇ ਚੀਨੀ ਸਾਮਾਨ ਦੇ ਬਾਈਕਾਟ ਦਾ ਅਸਰ ਇਸ ਹੋਲੀ ਮੌਕੇ ਦੇਖਣ ਨੂੰ ਮਿਲਿ ਆ ਹੈ। ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਹਲਕੀ ਪੈ ਰਹੀ ਮਾਰਕੀਟ ’ਚ ਵੀ ਇਸ ਵਾਰ ਉਛਾਲ ਆਇਆ ਹੈ। ਇਹੀ ਕਾਰਨ ਹੈ ਕਿ ਹੋਲੀ ’ਤੇ ਦਿੱਲੀ ਸਮੇਤ ਦੇਸ਼ ਭਰ ’ਚ ਵਪਾਰ ’ਚ 30 ਫੀਸਦੀ ਦੇ ਵਾਧੇ ਦੇ ਅਨੁਮਾਨ ਲਗਾਇਆ ਗਿਆ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਵਲੋਂ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਕਿ ਇਸ ਸਾਲ ਦੇਸ਼ ਭਰ ’ਚ ਹੋਲੀ ਦੇ ਤਿਓਹਾਰ ਨਾਲ ਸਬੰਧਤ ਸਾਮਾਨ ਦਾ 20,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਹੈ।

ਕੈਟ ਵਲੋਂ ਦੱਸਿਆ ਗਿਆ ਕਿ ਕੋਰੋਨਾ ਦੀਆਂ ਸਾਰੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਇਸ ਸਾਲ ਹੋਲੀ ਦੇ ਤਿਓਹਾਰ ਨਾਲ ਦਿੱਲੀ ਸਮੇਤ ਦੇਸ਼ ਭਰ ਦੇ ਵਪਾਰੀਆਂ ’ਚ ਇਕ ਨਵੀਂ ਉਮੰਗ ਅਤੇ ਉਤਸ਼ਾਹ ਦਾ ਸੰਚਾਰ ਹੋਇਆ ਹੈ ਅਤੇ ਵਪਾਰ ਦੇ ਭਵਿੱਖ ਨੂੰ ਲੈ ਕੇ ਇਕ ਵਾਰ ਮੁੜ ਨਵੀਂ ਉਮੀਦ ਜਾਗੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਲੀ ਦੇ ਤਿਓਹਾਰੀ ਸੀਜ਼ਨ ’ਚ ਦੇਸ਼ ਭਰ ਦੇ ਵਪਾਰ ’ਚ ਲਗਭਗ 30 ਫੀਸਦੀ ਦੇ ਵਾਧੇ ਦਾ ਅਨੁਮਾਨ ਹੈ, ਜਿਸ ਕਾਰਨ ਦੇਸ਼ ਭਰ ’ਚ 20,000 ਕਰੋੜ ਤੋਂ ਵੱਧ ਦਾ ਕਾਰੋਬਾਰ ਹੋਇਆ। ਇਸ ਵਪਾਰ ਦੀ ਸਭ ਤੋਂ ਖਾਸ ਗੱਲ ਰਹੀ ਕਿ ਚੀਨੀ ਸਾਮਾਨ ਦਾ ਨਾ ਸਿਰਫ ਵਪਾਰੀਆਂ ਨੇ ਸਗੋਂ ਆਮ ਲੋਕਾਂ ਨੇ ਵੀ ਪੂਰੀ ਤਰ੍ਹਾਂ ਬਾਈਕਾਟ ਕੀਤਾ। ਹੋਲੀ ਨਾਲ ਜੁੜੇ ਸਾਮਾਨ ਦੀ ਦੇਸ਼ ’ਚ ਦਰਾਮਦ ਲਗਭਗ 10,000 ਕਰੋੜ ਰੁਪਏ ਦੀ ਹੁੰਦੀ ਹੈ ਜੋ ਇਸ ਵਾਰ ਬਿਲਕੁਲ ਨਾਂਹ ਦੇ ਬਰਾਬਰ ਰਹੀ। ਉੱਥੇ ਹੀ ਹੁਣ ਇਸ ਸਾਲ ਵਿਆਹਾਂ ਦੇ ਆਖਰੀ ਪੜਾਅ ਜੋ ਅਪ੍ਰੈਲ-ਮਈ ’ਚ ਹੋਵੇਗਾ, ਉਸ ’ਚ ਚੰਗੇ ਵਪਾਰ ਦੀ ਉਮੀਦ ਵੀ ਜਾਗੀ ਹੈ।

ਹੋਲੀ ’ਤੇ ਬਾਜ਼ਾਰ ’ਚ ਕਾਰੋਬਾਰ ਦੇ 30 ਫੀਸਦੀ ਉਛਲਣ ਦਾ ਅਨੁਮਾਨ : ਕੈਟ

ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਕੋਰੋਨਾ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਇਸ ਸਾਲ ਹੋਲੀ ਦੇ ਤਿਓਹਾਰ ’ਤੇ ਕਾਰੋਬਾਰ ’ਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 30 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਲਗਾਇਆ ਹੈ। ਕੈਟ ਨੇ ਸ਼ਨੀਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਹੋਲੀ ਦੇ ਮੌਸਮ ’ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਇਆ ਅਤੇ ਚੀਨੀ ਸਾਮਾਨ ਦਾ ਨਾ ਸਿਰਫ ਵਪਾਰੀਆਂ ਨੇ ਸਗੋਂ ਆਮ ਜਨਤਾ ਨੇ ਵੀ ਬਾਈਕਾਟ ਕੀਤਾ। ਹੋਲੀ ਨਾਲ ਜੁੜੇ ਸਾਮਾਨ ਦੀ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ ਜੋ ਇਸ ਸਾਲ ਨਾਂਹ ਦੇ ਬਰਾਬਰ ਹੈ।

ਕੈਟ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਸਾਲ ਹੋਲੀ ਦੀ ਤਿਓਹਾਰੀ ਵਿਕਰੀ ’ਚ ਚੀਨ ਦੀਆਂ ਬਣੀਆਂ ਵਸਤਾਂ ਦਾ ਵਪਾਰੀਆਂ ਅਤੇ ਗਾਹਕਾਂ ਨੇ ਬਾਈਕਾਟ ਕੀਤਾ ਅਤੇ ਸਿਰਫ ਭਾਰਤ ’ਚ ਬਣੇ ਹਰਬਲ ਰੰਗ ਅਤੇ ਗੁਲਾਲ, ਪਿਚਕਾਰੀ, ਗੁਬਾਰੇ, ਚੰਦਨ, ਪੂਜਾ ਸਮੱਗਰੀ ਅਤੇ ਕੱਪੜਿਆਂ ਸਮੇਤ ਹੋਰ ਸਾਮਾਨ ਖੂਬ ਖਰੀਦਿਆ। ਇਸ ਤੋਂ ਇਲਾਵਾ ਮਿਠਾਈਆਂ, ਸੁੱਕੇ ਮੇਵੇ, ਤੋਹਫੇ, ਫੁੱਲ ਅਤੇ ਫਲ, ਕੱਪੜੇ ਤੇ ਐੱਫ. ਐੱਮ. ਸੀ. ਜੀ. ਉਤਪਾਦ ਸਮੇਤ ਹੋਰ ਅਨੇਕਾਂ ਉਤਪਾਦਾਂ ਦਾ ਵੀ ਵੱਡਾ ਕਾਰੋਬਾਰ ਹੋਇਆ। ਕੈਟ ਨੇ ਦੱਸਿਆ ਕਿ ਹੋਲੀ ’ਤੇ ਹੋਏ ਕਾਰੋਬਾਰ ਤੋਂ ਉਤਸ਼ਾਹਿਤ ਵਪਾਰੀ ਵਿਆਹ ਦੇ ਸੀਜਨ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਕੋਰੋਨਾ ਦੀਆਂ ਪਾਬੰਦੀਆਂ ਦੇ ਖਤਮ ਹੋਣ ਕਾਰਨ ਉਨ੍ਹਾਂ ਦਾ ਵਪਾਰ ਮੁੜ ਪਟੜੀ ’ਤੇ ਪਰਤ ਆਵੇਗਾ।

ਈ-ਕਾਮਰਸ ਕੰਪਨੀਆਂ ਦੀ ਬੱਲੇ-ਬੱਲੇ, ਹੋਲੀ ਦੀ ਬੰਪਰ ਸੇਲ ਨੇ ਤੋੜਿਆ ਦੀਵਾਲੀ ਦਾ ਰਿਕਾਰਡ

ਇਸ ਵਾਰ ਹੋਲੀ ’ਤੇ ਈ-ਕਾਮਰਸ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ ਹੋਇਆ ਹੈ। ਐਮਾਜ਼ੋਨ, ਫਲਿੱਪਕਾਰਟ ਅਤੇ ਮੀਸ਼ੋ ਵਰਗੀਆਂ ਕੰਪਨੀਆਂ ਨੂੰ ਹੋਲੀ ’ਤੇ ਭਾਰੀ ਆਰਡਰ ਮਿਲੇ। ਕਈ ਕੰਪਨੀਆਂ ਦੀ ਵਿਕਰੀ ਨੇ ਤਾਂ ਉਨ੍ਹਾਂ ਦੇ ਦੀਵਾਲੀ ਵਿਕਰੀ ਦੇ ਅੰਕੜਿਆਂ ਨੂੰ ਵੀ ਪਾਰ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਹੋਲੀ ’ਤੇ ਆਨਾਈਨ ਆਰਡਰ ਕਰਨ ਵਾਲੇ 80 ਫੀਸਦੀ ਲੋਕ ਅਮਰਾਵਤੀ, ਔਰੰਗਾਬਾਦ, ਫੈਜਾਬਾਦ ਅਤੇ ਮੁਜ਼ੱਫਰਪੁਰ ਅਤੇ ਸਿਲਚਰ ਵਰਗੇ ਟੀਅਰ-2 ਸ਼ਹਿਰਾਂ ਦੇ ਹਨ।

ਈ-ਕਾਮਰਸ ਪਲੇਟਫਾਰਮ ਮੀਸ਼ੋ ਦੀ 4 ਤੋਂ 6 ਮਾਰਚ ਤੱਕ ਆਯੋਜਿਤ ਹੋਲੀ ਸੇਲ ਦੌਰਾਨ 1.4 ਕਰੋੜ ਤੋਂ ਵੱਧ ਆਰਡਰ ਆਏ। ਇਹ ਪਿਛਲੇ ਸਾਲ ਦੀ ਦੀਵਾਲੀ ਸੇਲ ਤੋਂ ਵੱਧ ਹੈ। ਹੋਲੀ ’ਤੇ ਲੋਕਾਂ ਨੇ ਰੰਗ, ਪਿਚਕਾਰੀ ਦੇ ਨਾਲ ਹੀ ਜਿਊਲਰੀ, ਫੁਟਵੀਅਰ, ਇਲੈਕਟ੍ਰਾਨਿਕਸ ਅਤੇ ਅਪੈਰਲ ਵੀ ਖੂਬ ਖਰੀਦੇ। ਆਟਾ, ਸੂਜੀ, ਘਿਓ, ਸ਼ੂਗਰ, ਸੇਵੀਆਂ ਅਤੇ ਹੋਰ ਗ੍ਰਾਸਵਰੀ ਸਾਮਾਨਾਂ ਦੀ ਮੰਗ ਈ-ਕਾਮਰਸ ਪਲੇਟਫਾਰਮ ’ਤੇ ਟੀਅਰ-3 ਸ਼ਹਿਰਾਂ ਤੋਂ ਜ਼ਿਆਦਾ ਆਈ।

ਐਮਾਜ਼ੋਨ ’ਤੇ ਹੋਲੀ ਦਾ ਰੰਗ ਚੜ੍ਹਿਆ ਹੈ। ਕੰਪਨੀ ਨੇ ਹੋਲੀ ਸ਼ਾਪਿੰਗ ਸਟੋਰ ਬਣਾਇਆ ਸੀ। ਇਸ ’ਚ ਹਰਬਲ ਕਲਰਸ ਤੋਂ ਲੈ ਕੇ ਪਿਚਕਾਰੀ, ਪੂਜਾ ਸਮੱਗਰੀ, ਵਾਟਰਪਰੂਫ ਗੈਜੇਟਸ ਅਤੇ ਅਕਸੈੱਸਰੀਜ਼ ਵਿਕਰੀ ਲਈ ਮੁਹੱਈਆ ਕਰਵਾਈ ਅਤੇ ਨਾਲ ਹੀ ’ਚ ਕਈ ਇਲੈਕਟ੍ਰਾਨਿਕ ਸਾਮਾਨ ’ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਆਨਲਾਈਨ ਫੈਸ਼ਨ ਪਲੇਟਫਾਰਮ ਮਿੰਤਰਾ ਦਾ ਵੀ ਕਹਿਣਾ ਹੈ ਕਿ ਹੋਲੀ ’ਤੇ ਉਸ ਦੀ ਵਿਕਰੀ ’ਚ ਵੀ ਖੂਬ ਵਾਧਾ ਹੋਇਆ ਹੈ। ਮਿੰਤਰਾ ਬੁਲਾਰੇ ਦਾ ਕਹਿਣਾ ਹੈ ਕਿ ਇੰਡੀਅਨ ਵੀਅਰ ਅਤੇ ਬਿਊਟੀ ਕੈਟਾਗਰੀ ’ਚ ਵਿਕਰੀ ’ਚ ਕਾਫੀ ਉਛਾਲ ਆਇਆ।

ਮੀਸ਼ੋ ਸੇਲਰਸ ਦੀ ਵਿਕਰੀ 230 ਫੀਸਦੀ ਵਧੀ

ਇਕ ਰਿਪੋਰਟ ਮੁਤਾਬਕ ਆਨਲਾਈਨ ਈ-ਕਾਮਰਸ ਪਲੇਟਫਾਰਮ ਮੀਸ਼ੋ ਦੇ ਸੀ. ਐਕਸ. ਓ. ਉਤਕ੍ਰਿਸ਼ਠ ਕੁਮਾਰ ਦਾ ਦਾਅਵਾ ਹੈ ਕਿ ਕੰਪਨੀ ਨੂੰ 1.4 ਕਰੋੜ ਆਰਡਰ ਇਸ ਵਾਰ ਮਿਲੇ ਹਨ ਅਤੇ ਸੇਲਰਸ ਨੂੰ 230 ਫੀਸਦੀ ਜ਼ਿਆਦਾ ਆਰਡਰ ਮਿਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਸ਼ੋ ’ਤੇ 80 ਫੀਸਦੀ ਮੰਗ ਦੇਸ਼ ਦੇ ਟੀਅਰ-2 ਸ਼ਹਿਰਾਂ ਤੋਂ ਆਈ ਹੈ। ਦਿੱਲੀ ਦੇ ਮੀਸ਼ੋ ਸੇਲਰ ਵਰੁਣ ਦਾ ਕਹਿਣਾ ਹੈ ਕਿ ਇਸ ਵਾਰ ਹੋਲੀ ’ਤੇ ਦੀਵਾਲੀ ਤੋਂ ਵੱਧ ਆਰਡਰ ਆਏ ਹਨ। ਰਾਜਕੋਟ ਦੇ ਮੀਸ਼ੋ ਸੇਲਰਸ ਪ੍ਰਿਯੰਕਾ ਆਦੇਸ਼ਰਾ ਦਾ ਵੀ ਕਹਿਣਾ ਹੈ ਕਿ ਇਸ ਵਾਰ ਹੋਲੀ ’ਤੇ 5 ਗੁਣਾ ਵੱਧ ਆਰਡਰ ਆਏ ਹਨ।

ਸ਼ਾਪਸੀ ’ਤੇ ਵੀ ਚੜ੍ਹਿਆ ਹੋਲੀ ਦਾ ਰੰਗ

ਫਲਿੱਪਕਾਰਟ ਦੇ ਸੋਸ਼ਲ ਕਾਮਰਸ ਪਲੇਟਫਾਰਮ ਸ਼ਾਪਸੀ ਦੀ ਪਹਿਲੀ ਹੋਲੀ ਸੇਲ ਵੀ ਬੰਪਰ ਰਹੀ। ਲੋਕਾਂ ਨੇ ਆਰਗੈਨਿਕ ਕਲਰਸ ਵਰਗੇ ਪ੍ਰੋਡਕਟ ਵੀ ਖੂਬ ਖਰੀਦੇ, ਜਿਨ੍ਹਾਂ ਦੀ ਵਿਕਰੀ ਪਹਿਲਾਂ ਬਹੁਤ ਘੱਟ ਹੁੰਦੀ ਸੀ। ਸ਼ਾਪਸੀ ਹੋਲੀ ਅਸੈਂਸ਼ੀਅਲਸ ਕੈਟਾਗਰੀ ’ਚ 60 ਫੀਸਦੀ ਆਰਡਰ ਟੀਅਰ 3 ਸ਼ਹਿਰਾਂ ਤੋਂ ਆਏ। ਸਭ ਤੋਂ ਵੱਧ ਮੰਗ ਪਟਨਾ, ਲਖਨਊ, ਗੁਹਾਟੀ, ਵਾਰਾਣਸੀ, ਇਲਾਹਾਬਾਦ, ਜੈਪੁਰ, ਰਾਂਚੀ, ਕਟਕ, ਭੁਵਨੇਸ਼ਵਰ, ਅਹਿਮਦਾਬਾਦ, ਕਾਨਪੁਰ, ਗਾਜ਼ੀਆਬਾਦ, ਮੇਦਿਨੀਪੁਰ, ਬਾਂਕੁਰਾ ਅਤੇ ਨਾਗਪੁਰ ਤੋਂ ਆਈ।

ਸ਼ਾਪਸੀ ’ਤੇ ਰੰਗਾਂ ਦੀ ਮੰਗ 5 ਗੁਣਾ ਅਤੇ ਪਿਚਕਾਰੀ ਦੇ ਆਰਡਰ 4 ਗੁਣਾ ਜ਼ਿਆਦਾ ਰਹੇ। ਅਪੈਰਲਸ ਕੈਟਾਗਰੀ ’ਚ ਵੀ ਦੁੱਗਣੀ ਤੇਜ਼ੀ ਰਹੀ। ਇਹੀ ਨਹੀਂ ਹੋਲੀ ਨਾਲ ਸਬੰਧਤ ਸਜਾਵਟੀ ਸਾਮਾਨ ਦੀ ਵਿਕਰੀ 25 ਗੁਣਾ, ਹੋਲੀ ਦੇ ਪਟਾਕਿਆਂ ਦੀ ਵਿਕਰੀ 21 ਗੁਣਾ ਅਤੇ ਨਾਨ ਅਲਕੋਹਲਿਕ ਬੈਵਰੇਜ ਦੀ ਵਿਕਰੀ 17 ਗੁਣਾ ਜ਼ਿਆਦਾ ਹੋਈ।


Harinder Kaur

Content Editor

Related News