ਗ੍ਰੈਨਿਊਲ ਇੰਡੀਆ ਤੇਲੰਗਾਨਾ ਨੂੰ ਪੈਰਾਸੀਟਾਮੋਲ ਦੀਆਂ 16 ਕਰੋੜ ਗੋਲੀਆਂ ਦੇਵੇਗੀ

05/13/2021 7:35:29 PM

ਹੈਦਰਾਬਾਦ(ਭਾਸ਼ਾ) - ਫਾਰਮਾਸਿਊਟੀਕਲ ਕੰਪਨੀ ਗ੍ਰੈਨਿਊਲਸ ਇੰਡੀਆ ਨੇ ਕਿਹਾ ਹੈ ਕਿ ਉਹ ਕੋਵਿਡ -19 ਮਹਾਮਾਰੀ ਨਾਲ ਲੜਨ ਲਈ ਤੇਲੰਗਾਨਾ ਸਰਕਾਰ ਨੂੰ ਪੈਰਾਸੀਟਾਮੋਲ 500 ਮਿਲੀਗ੍ਰਾਮ ਦੀਆਂ 16 ਕਰੋੜ ਗੋਲੀਆਂ ਮੁਫਤ ਦੇਵੇਗੀ। ਦਵਾਈ ਕੰਪਨੀ ਨੇ ਬੁੱਧਵਾਰ ਨੂੰ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਉਹ ਹਰ ਹਫ਼ਤੇ ਇੱਕ ਕਰੋੜ ਗੋਲੀਆਂ ਮੁਹੱਈਆ ਕਰਵਾਏਗੀ। ਇਹ ਸਪਲਾਈ 12 ਮਈ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਚਾਰ ਮਹੀਨਿਆਂ ਤੱਕ ਜਾਰੀ ਰਹੇਗੀ। ਇਨ੍ਹਾਂ 16 ਕਰੋੜ ਟੇਬਲੇਟਾਂ ਦੀ ਕੀਮਤ ਤਕਰੀਬਨ ਅੱਠ ਕਰੋੜ ਰੁਪਏ ਹੈ। ਉਮਾ ਦੇਵੀ, ਗ੍ਰੈਨਿਊਲਸ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਉਮਾ ਦੇਵੀ ਚਿਗੁਰੂਪਤੀ ਨੇ ਕਿਹਾ, 'ਸਾਨੂੰ ਵਿਸ਼ਵਾਸ ਹੈ ਕਿ ਇਹ ਯੋਗਦਾਨ ਕੋਵਿਡ -19 ਮਹਾਂਮਾਰੀ ਨਾਲ ਲੜਨ ਵਿਚ ਤੇਲੰਗਾਨਾ ਸਰਕਾਰ ਦੇ ਯਤਨਾਂ ਵਿਚ ਸਹਾਇਤਾ ਕਰੇਗਾ।'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।
 

Harinder Kaur

This news is Content Editor Harinder Kaur