ਗੋਇਲ ਨੇ USTR ਕੈਥਰੀਨ ਤਾਈ ਨਾਲ ਕੀਤੀ ਮੁਲਾਕਾਤ, ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ’ਤੇ ਕੀਤੀ ਚਰਚਾ

11/14/2023 7:15:38 PM

ਨਵੀਂ ਦਿੱਲੀ (ਭਾਸ਼ਾ) – ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕੀ ਵਪਾਰ ਪ੍ਰਤੀਨਿਧੀ (ਯੂ. ਐੱਸ. ਟੀ. ਆਰ.) ਕੈਥਰੀਨ ਤਾਈ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਗੋਇਲ ਅਮਰੀਕਾ ਦੀ ਚਾਰ ਦਿਨਾਂ ਯਾਤਰਾ ਤੇ ਹਨ। ਉਹ 13 ਨਵੰਬਰ ਨੂੰ ਸੈਨ ਫ੍ਰਾਂਸਿਸਕੋ ਪੁੱਜੇ। ਉਨ੍ਹਾਂ ਨੇ ਦੱਖਣੀ ਕੋਰੀਆ ਦੇ ਵਪਾਰ ਮੰਤਰੀ ਡੁਕ ਗੇਨ ਅਹਿ ਅਤੇ ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਗਾਨ ਯੋਂਗ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ :   ਜੈਸ਼ੰਕਰ ਨੇ ਲੰਡਨ 'ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ

ਇਹ ਸਾਰੇ ਮੰਤਰੀ ਇੰਡੋ-ਪੈਸੇਫਿਕ ਇਕਨਾਮਿਕ ਫ੍ਰੇਮਵਰਕ (ਆਈ. ਪੀ. ਈ. ਐੱਫ.) ਦੀ ਬੈਠਕ ਲਈ ਅਮਰੀਕਾ ਪੁੱਜੇ ਹਨ। ਗੋਇਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਲਿਖਿਆ ਕਿ ਮੇਰੀ ਰਾਜਦੂਤ ਮਿੱਤਰ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨਾਲ ਮੁਲਾਕਾਤ ਬਿਹਤਰੀਨ ਰਹੀ।

ਇਹ ਵੀ ਪੜ੍ਹੋ :  ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ

ਇਹ ਵੀ ਪੜ੍ਹੋ :    ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur