ਵਾਹਨਾਂ ਦੀ ਫਿੱਟਨੈੱਸ ਜਾਂਚ 2023 ਤੋਂ ਲਾਜ਼ਮੀ ਬਣਾਉਣਾ ਚਾਹੁੰਦੀ ਹੈ ਸਰਕਾਰ, ਜਾਣੋ ਕੀ ਹੈ ਯੋਜਨਾ

02/05/2022 6:08:58 PM

ਨਵੀਂ ਦਿੱਲੀ (ਭਾਸ਼ਾ) – ਸਰਕਾਰ ਦੀ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਆਟੋਮੈਟਿਕ ਪ੍ਰੀਖਣ ਸਟੇਸ਼ਨ ਰਾਹੀਂ ਵਾਹਨਾਂ ਦੀ ਫਿੱਟਨੈੱਸ ਜਾਂਚ ਨੂੰ ਪੜ੍ਹਾਅਬੱਧ ਤਰੀਕੇ ਨਾਲ ਲਾਜ਼ਮੀ ਬਣਾਉਣ ਦੀ ਯੋਜਨਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਕਿਹਾ ਕਿ ਆਟੋਮੈਟਿਕ ਪ੍ਰੀਖਣ ਸਟੇਸ਼ਨ (ਏ. ਟੀ.ਐੱਸ.) ਰਾਹੀਂ ਵਾਹਨਾਂ ਦੀ ਲਾਜ਼ਮੀ ਫਿੱਟਨੈੱਸ ਜਾਂਚ ਨੂੰ ਲੈ ਕੇ ਜਨਤਾ ਦੀ ਰਾਏ ਜਾਣਨ ਲਈ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਏ. ਟੀ. ਐੱਸ. ਵਿਚ ਵਾਹਨ ਦੀ ਫਿੱਟਨੈੱਸ ਦੇ ਪ੍ਰੀਖਣ ਲਈ ਜ਼ਰੂਰੀ ਵੱਖ-ਵੱਖ ਜਾਂਚ ਮੈਕੇਨੀਕਲ ਉਪਕਰਨ ਦੀ ਮਦਦ ਨਾਲ ਆਟੋਮੈਟਿਕ ਤਰੀਕੇ ਨਾਲ ਹੋ ਜਾਂਦੀ ਹੈ। ਖਰੜਾ ਨੋਟੀਫਿਕੇਸ਼ਨ ਮੁਤਾਬਕ ਇਸ ਨੂੰ ਪੜਾਅਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਭਾਰੀ ਮਾਲ ਗੱਡੀਆਂ ਅਤੇ ਭਾਰੀ ਯਾਤਰੀ ਮੋਟਰ ਵਾਹਨਾਂ ਲਈ ਏ. ਟੀ. ਐੱਸ. ਰਾਹੀਂ ਫਿੱਟਨੈੱਸ ਜਾਂਚ 1 ਅਪ੍ਰੈਲ 2023 ਤੋਂ ਲਾਜ਼ਮੀ ਹੋ ਜਾਵੇਗੀ। ਦਰਮਿਆਨੇ ਆਕਾਰ ਵਾਲੇ ਕਾਰਗੋ ਵਾਹਨ ਅਤੇ ਯਾਤਰੀ ਵਾਹਨਾਂ ਅਤੇ ਹਲਕੇ ਮੋਟਰ ਵਾਹਨ (ਟ੍ਰਾਂਸਪੋਰਟ) ਲਈ ਇਹ ਜਾਂਚ 1 ਜੂਨ 2024 ਤੋਂ ਲਾਜ਼ਮੀ ਹੋਵੇਗੀ।

ਇਹ ਵੀ ਪੜ੍ਹੋ : ਹੁਣ ਜ਼ਮੀਨ ਦਾ ਵੀ ਹੋਵੇਗਾ ‘ਰਜਿਸਟ੍ਰੇਸ਼ਨ’ ਨੰਬਰ, PM ਕਿਸਾਨ ਯੋਜਨਾ ’ਚ ਵੀ ਆਵੇਗਾ ਕੰਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur