ਬਾਸਮਤੀ ਚੌਲਾਂ ਦੇ ਘੱਟੋ-ਘੱਟ ਬਰਾਮਦ ਮੁੱਲ ਦੀ ਸਮੀਖਿਆ ’ਤੇ ਵਿਚਾਰ ਕਰ ਰਹੀ ਸਰਕਾਰ

10/16/2023 10:40:02 AM

ਨਵੀਂ ਦਿੱਲੀ/ਜੈਤੋਂ (ਭਾਸ਼ਾ, ਪਰਾਸ਼ਰ)- ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਬਾਸਮਤੀ ਚੌਲਾਂ ਦੇ ਘੱਟੋ-ਘੱਟ ਬਰਾਮਦ ਮੁੱਲ ਦੀ ਸਮੀਖਿਆ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ, ਜੋ ਇਸ ਸਮੇਂ 1200 ਅਮਰੀਕੀ ਡਾਲਰ ਪ੍ਰਤੀ ਟਨ ਹੈ। ਗੌਰਤਲਬ ਹੈ ਕਿ ਜ਼ਿਆਦਾ ਮੁੱਲ ਹੋਣ ਕਾਰਨ ਦੇਸ਼ ਦੀ ਬਰਾਮਦ ਪ੍ਰਭਾਵਿਤ ਹੋਈ ਹੈ। ਚੌਲ ਬਰਾਮਦਕਾਰ ਇਹ ਮੰਗ ਕਰ ਰਹੇ ਹਨ ਕਿ ਇਸ ਦਰ ਨੂੰ ਘਟਾ ਕੇ ਲਗਭਗ 850 ਅਮਰੀਕੀ ਡਾਲਰ ਪ੍ਰਤੀ ਟਨ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ

ਸਰਕਾਰ ਨੇ ਅਗਸਤ ਦੇ ਮਹੀਨੇ ਫ਼ੈਸਲਾ ਕੀਤਾ ਸੀ ਕਿ ਬਾਸਮਤੀ ਚੌਲ 1200 ਡਾਲਰ ਪ੍ਰਤੀ ਟਨ ਤੋਂ ਘਟ ਕੀਮਤ ’ਤੇ ਬਰਾਮਦ ਨਹੀਂ ਕੀਤੇ ਜਾਣਗੇ। ਅਜਿਹਾ ਬਾਸਮਤੀ ਚੌਲਾਂ ਦੀ ਆੜ ’ਚ ਨਾਜਾਇਜ਼ ਰੂਪ ਨਾਲ ਗੈਰ-ਬਾਸਮਤੀ ਚੌਲਾਂ ਦੀ ‘ਨਾਜਾਇਜ਼’ ਬਰਾਮਦ ਨੂੰ ਰੋਕਣ ਲਈ ਕੀਤਾ ਗਿਆ ਸੀ। ਖਪਤਕਾਰ ਕਾਰਜ ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਨੇ ਬੀਤੇ ਦਿਨ ਦਿੱਤੇ ਇਕ ਬਿਆਨ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਚੌਲਾਂ ਦੀ ਘਰੇਲੂ ਸਪਲਾਈ ਨੂੰ ਬੜ੍ਹਾਵਾ ਦੇਣ ਅਤੇ ਕੀਮਤਾਂ ’ਤੇ ਰੋਕ ਲਾਉਣ ਲਈ ਕਈ ਕਦਮ ਚੁੱਕੇ ਹਨ। 

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਉਹਨਾਂ ਨੇ ਬਿਆਨ ’ਚ ਇਹ ਵੀ ਕਿਹਾ ਕਿ,‘‘ਕੇਂਦਰ ਸਰਕਾਰ ਬਾਸਮਤੀ ਚੌਲਾਂ ਲਈ ਰਜਿਸਟ੍ਰੇਸ਼ਨ-ਸਹਿ-ਵੰਡ ਪ੍ਰਮਾਣ ਪੱਤਰ (ਆਰ. ਸੀ. ਏ. ਸੀ.) ਜਾਰੀ ਕਰਨ ਲਈ ਫ੍ਰੀ ਆਨ ਬੋਰਡ (ਐੱਫ. ਓ. ਬੀ.) ਮੁੱਲ ਦੀ ਸਮੀਖਿਆ ’ਤੇ ਕੰਮ ਕਰ ਰਹੀ ਹੈ।’’ ਬਿਆਨ ਮੁਤਾਬਕ ਚੌਲ ਬਰਾਮਦਕਾਰ ਸੰਘਾਂ ਤੋਂ ਮਿਲੀਆਂ ਅਰਜ਼ੀਆਂ ’ਚ ਕਿਹਾ ਗਿਆ ਕਿ ਉਚ ਐੱਫ. ਓ. ਬੀ. ਮੁੱਲ ਭਾਰਤ ਤੋਂ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਉਲਟ ਪ੍ਰਭਾਵ ਪਾ ਰਿਹਾ ਹੈ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8  

rajwinder kaur

This news is Content Editor rajwinder kaur