6 ਕੋਲਾ ਖਾਨਾਂ ਦੀ ਅਲਾਟਮੈਂਟ ਕਰੇਗੀ ਸਰਕਾਰ

12/15/2019 1:11:56 AM

ਨਵੀਂ ਦਿੱਲੀ(ਅਨਸ)-ਕੋਲੇ ਦੀ ਨੀਲਾਮੀ ਦੇ ਪਿਛਲੇ ਦੌਰ ’ਚ ਨਿਵੇਸ਼ਕਾਂ ਵੱਲੋਂ ਦਿਲਚਸਪੀ ਨਾ ਦਿਖਾਏ ਜਾਣ ਤੋਂ ਬਾਅਦ ਸਰਕਾਰ ਹੁਣ ਛੇਤੀ ਹੀ 6 ਖਾਨਾਂ ਦੀ ਅਲਾਟਮੈਂਟ ’ਤੇ ਵਿਚਾਰ ਕਰ ਰਹੀ ਹੈ। ਕੋਲਾ ਮੰਤਰਾਲਾ ਨੇ ਗੈਰ-ਨਿਯੰਤਰਿਤ ਖੇਤਰ ਲਈ ਭਾਗ 8, 9 ਅਤੇ 10 ਦੇ ਤਹਿਤ 27 ਕੋਲਾ ਖਾਨਾਂ ਲਈ ਨੀਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਬਿਜਲੀ, ਲੋਹਾ ਅਤੇ ਇਸਪਾਤ ਖੇਤਰ ’ਚ ਭਾਗ 6, 7, 8 ਅਤੇ 9 ਦੇ ਤਹਿਤ 15 ਕੋਲਾ ਖਾਨਾਂ ਲਈ ਅਲਾਟਮੈਂਟ ਪ੍ਰਕਿਰਿਆ ਸ਼ੁਰੂ ਹੋਈ ਹੈ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਨੀਲਾਮੀ ਪ੍ਰਕਿਰਿਆ ’ਚ ਗਾਰੇ ਪਾਲਮਾ ਚੌਥਾ-1 ਨੂੰ ਛੱਡ ਕੇ ਸਾਰੀਆਂ ਖਾਨਾਂ ਦੀ ਸਫਲ ਬੋਲੀ ਲਾਉਣ ਵਾਲਿਆਂ ਦੀ ਸਿਫਾਰਿਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ।


Karan Kumar

Content Editor

Related News