ਵੱਡੀ ਖ਼ਬਰ! MSME ਨੂੰ ਰਾਹਤ ਦੀ ਤਿਆਰੀ, ਸਟੀਲ 'ਤੇ ਘਟੇਗੀ ਇੰਪੋਰਟ ਡਿਊਟੀ

05/12/2021 4:24:21 PM

ਨਵੀਂ ਦਿੱਲੀ- ਸਟੀਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਜਲਦ ਹੀ ਦਰਾਮਦ ਡਿਊਟੀ ਵਿਚ ਕਟੌਤੀ ਕਰ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਟੀਲ ਬਹੁਤ ਸਾਰੇ ਸੈਕਟਰਾਂ ਖ਼ਾਸ ਤੌਰ 'ਤੇ ਛੋਟੀਆਂ ਅਤੇ ਮੱਧਮ ਕੰਪਨੀਆਂ (ਐੱਮ. ਐਸ. ਐੱਮ. ਈਜ਼.) ਲਈ ਮਹੱਤਵਪੂਰਨ ਕੱਚਾ ਮਾਲ ਹੈ।

ਘਰੇਲੂ ਬਜ਼ਾਰ ਵਿਚ ਸਟੀਲ ਦੀਆਂ ਕੀਮਤਾਂ ਵਿਚ ਪਿਛਲੇ ਸਮੇਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਸ ਕਾਰਨ ਛੋਟੋ ਕਾਰੋਬਾਰਾਂ 'ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਐੱਮ. ਐਸ. ਐੱਮ. ਈ. ਸੈਕਟਰ ਵਿਚ ਆਈਆਂ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਸਟੀਲ 'ਤੇ ਦਰਾਮਦ ਡਿਊਟੀ ਘਟਾ ਕੇ ਜ਼ੀਰੋ ਜਾਂ ਇਸ ਦੇ ਨੇੜੇ ਕਰਨ ਬਾਰੇ ਵਿਚਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ- ਬਾਜ਼ਾਰ ਧੜੰਮ, ਸੈਂਸੈਕਸ 470 ਅੰਕ ਦੀ ਗਿਰਾਵਟ ਨਾਲ 48,700 ਤੋਂ ਥੱਲ੍ਹੇ ਬੰਦ

ਇਕ ਬੈਠਕ ਵਿਚ ਸਟੀਲ ਪ੍ਰਾਡਕਸ ਦੀਆਂ ਕੀਮਤਾਂ ਦੀ ਸਮੀਖਿਆ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤਹਿਤ ਕੁਝ ਸਟੀਲ ਉਤਪਾਦਾਂ 'ਤੇ ਦਰਾਮਦ ਡਿਊਟੀ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਜਾਂ ਇਸ ਨੂੰ ਘਟਾ ਕੇ ਜ਼ੀਰੋ ਦੇ ਆਸਪਾਸ ਲਿਆਉਣ ਦਾ ਵਿਚਾਰ ਹੈ। ਇਸ ਦੀ ਵਜ੍ਹਾ ਹੈ ਕਿ ਇਨ੍ਹਾਂ ਉਤਪਾਦਾਂ 'ਤੇ ਨਿਰਭਾਰ ਛੋਟੇ ਉਦਯੋਗਾਂ ਨੂੰ ਘਰੇਲੂ ਬਾਜ਼ਾਰ ਵਿਚ ਵਧਦੀਆਂ ਕੀਮਤਾਂ ਕਾਰਨ ਉਤਪਾਦਨ ਵਿਚ ਕਾਫ਼ੀ ਦਿੱਕਤ ਆ ਰਹੀ ਹੈ। ਇਸ ਦੇ ਨਾਲ ਹੀ ਦਰਾਮਦ ਡਿਊਟੀ ਵਿਚ ਕਮੀ ਨਾਲ ਸਟੀਲ ਦੀ ਸਪਲਾਈ ਵੀ ਬਣੀ ਰਹੇਗੀ ਕਿਉਂਕਿ ਕੋਵਿਡ ਕਾਰਨ ਪ੍ਰਮੁੱਖ ਸਟੀਲ ਨਿਰਮਾਤਾ ਫਿਲਹਾਲ ਹਸਪਤਾਲਾਂ ਅਤੇ ਹੋਰ ਸੰਸਥਾਨਾਂ ਨੂੰ ਆਕਸੀਜਨ ਦੀ ਸਪਲਾਈ ਵਿਚ ਲੱਗੇ ਹਨ। ਇਸ ਵਜ੍ਹਾ ਨਾਲ ਬਾਜ਼ਾਰ ਵਿਚ ਸਟੀਲ ਦੀ ਕਿੱਲਤ ਵੀ ਹੋਈ ਹੈ। ਇਸ ਕਾਰਨ ਵੀ ਸਟੀਲ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਕਿਉਂਕਿ ਇਸ ਦੀ ਮੰਗ ਕਾਫ਼ੀ ਹੈ।ਗੌਰਤਲਬ ਹੈ ਕਿ ਫਰਵਰੀ ਦੇ ਬਜਟ ਵਿਚ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਕਈ ਸਟੀਲ ਉਤਪਾਦਾਂ 'ਤੇ ਦਰਾਮਦ ਡਿਊਟੀ ਘਟਾ ਕੇ ਇਕ ਬਰਾਬਰ 7.5 ਫ਼ੀਸਦੀ ਕਰ ਦਿੱਤੀ ਸੀ, ਜੋ ਪਹਿਲਾਂ 10-12.5 ਫ਼ੀਸਦੀ ਵਿਚਕਾਰ ਸੀ। ਹੁਣ ਦਰਾਮਦ ਡਿਊਟੀ ਘਟਾ ਕੇ ਜ਼ੀਰੋ ਜਾਂ ਉਸ ਦੇ ਆਸਪਾਸ ਲਿਆਉਣ 'ਤੇ ਵਿਚਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਕਿਸਾਨਾਂ ਨੂੰ ਝਟਕਾ, ਪੰਜਾਬ 'ਚ ਡੀਜ਼ਲ ਇੰਨੇ ਤੋਂ ਪਾਰ, ਪੈਟਰੋਲ ਵੀ ਹੋਰ ਮਹਿੰਗਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev