ਸਰਕਾਰ ਬੁਨਿਆਦੀ ਢਾਂਚਾ ਖੇਤਰ ’ਚ ਕਰੇਗੀ 100 ਲੱਖ ਕਰੋਡ਼ ਰੁਪਏ ਦਾ ਨਿਵੇਸ਼!

11/28/2019 2:13:08 AM

ਨਵੀਂ ਦਿੱਲੀ (ਭਾਸ਼ਾ)-ਕੇਂਦਰ ਸਰਕਾਰ ਨੇ ਅਗਲੇ 5 ਸਾਲਾਂ ’ਚ ਬੁਨਿਆਦੀ ਢਾਂਚਾ (ਇਨਫ੍ਰਾਸਟਰੱਕਚਰ) ਖੇਤਰ ’ਚ 100 ਲੱਖ ਕਰੋਡ਼ ਰੁਪਏ ਦੇ ਨਿਵੇਸ਼ ਦੀ ਯੋਜਨਾ ਤਿਆਰ ਕੀਤੀ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ, ‘‘ਇਹ ਨਿਵੇਸ਼ ਹਵਾਈ ਅੱਡਿਆਂ, ਸੜਕ, ਰਾਜਮਾਰਗ, ਰੇਲ, ਬੰਦਰਗਾਹ ਖੇਤਰ ’ਚ ਬੁਨਿਆਦੀ ਢਾਂਚੇ ਦੀ ਉਪਲੱਬਧਤਾ ਅਤੇ ਗੁਣਵੱਤਾ ’ਚ ਬਦਲਾਅ ਲਿਆਵੇਗਾ। ਹਵਾਬਾਜ਼ੀ, ਸ਼ਿਪਿੰਗ, ਬਿਜਲੀ ਤੇ ਤੇਲ ਅਤੇ ਗੈਸ ਵਰਗੇ ਬੁਨਿਆਦੀ ਢਾਂਚਿਆਂ ਨਾਲ ਜੁਡ਼ੇ ਖੇਤਰਾਂ ’ਚ ਅਗਲੇ 5 ਸਾਲਾਂ ’ਚ ਕਾਫੀ ਮੌਕੇ ਦੇਖਣ ਨੂੰ ਮਿਲਣਗੇ।’’ ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ ’ਚ 100 ਲੱਖ ਕਰੋਡ਼ ਰੁਪਏ ਦਾ ਨਿਵੇਸ਼ ਕੋਈ ਛੋਟੀ-ਮੋਟੀ ਰਾਸ਼ੀ ਨਹੀਂ ਹੈ। ਗੋਇਲ ਕੋਲ ਰੇਲ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੇ 50 ਲੱਖ ਕਰੋਡ਼ ਰੁਪਏ ਦੇ ਨਿਵੇਸ਼ ਨਾਲ 12 ਸਾਲਾ ਦਾ ਯੋਜਨਾ ਦਾ ਖਾਕਾ ਤਿਆਰ ਕੀਤਾ ਹੈ।


Karan Kumar

Content Editor

Related News