ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਲਗਾਉਣ ਦੀ ਸਮੇਂ ਸੀਮਾ 30 ਜੂਨ ਤਕ ਵਧਾਈ

04/28/2020 7:55:44 PM

ਨਵੀਂ ਦਿੱਲੀ—ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਲਗਾਉਣ ਦੀ ਸਮੇਂ ਸੀਮਾ ਨੂੰ ਦੋ ਮਹੀਨੇ ਵਧਾ ਕੇ 30 ਜੂਨ ਕਰ ਦਿੱਤਾ ਹੈ। ਏਅਰ ਇੰਡੀਆ ਦੇ ਲਈ ਨਿਵੇਸ਼ਕਾਂ ਵੱਲੋਂ ਬੋਲੀ ਲਗਾਉਣ ਦੀ ਸਮੇਂ ਸੀਮਾ 'ਚ ਇਹ ਦੂਜਾ ਵਿਸਤਾਰ ਹੈ। ਸਰਕਾਰ ਨੇ 27 ਜਨਵਰੀ ਨੂੰ ਕਰਜ਼ 'ਚ ਡੁੱਬੀ ਏਅਰਾਈਲੀਨ 'ਚ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਏਅਰ ਇੰਡੀਆ ਦੀ ਵਿਕਰੀ ਲਈ ਵਿਨੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ IBs (ਇਛੁੱਕ ਬੋਲੀ ਲਗਾਉਣ ਵਾਲੇ) ਤੋਂ ਪ੍ਰਾਪਤ ਅਨੁਰੋਧ ਨੂੰ ਦੇਖਦੇ ਹੋਏ ਬੋਲੀ ਲਗਾਉਣ ਦੀ ਸਮੇਂ ਸੀਮਾ ਵਧਾ ਦਿੱਤੀ ਗਈ ਹੈ। ਜਨਵਰੀ 'ਚ ਈ.ਓ.ਆਈ. ਜਾਰੀ ਕਰਦੇ ਸਮੇਂ ਬੋਲੀਆਂ ਦੀ ਆਖਿਰੀ ਤਾਰਿਕ 17 ਮਾਰਚ ਰੱਖੀ ਗਈ ਸੀ, ਜਿਸ ਨੂੰ ਬਾਅਦ 'ਚ 30 ਅਪ੍ਰੈਲ ਤਕ ਵਧਾ ਦਿੱਤਾ ਗਿਆ ਸੀ। ਇਸ ਨੂੰ ਹੁਣ 30 ਜੂਨ ਤਕ ਵਧਾ ਦਿੱਤਾ ਗਿਆ ਹੈ।

DIPAM ਨੇ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੇ ਗਏ ਕੋਰੀਗੇਂਡਮ 'ਚ ਕਿਹਾ ਕਿ ਯੋਗ ਇਛੁੱਕ ਬੋਲੀ ਲਗਾਉਣ ਵਾਲਿਆਂ ਨੂੰ ਸੂਚਿਤ ਕਰਨ ਦੀ ਤਾਰਿਖ ਨੂੰ 2 ਮਹੀਨੇ ਲਈ ਵਧਾ ਕੇ 14 ਜੁਲਾਈ ਕਰ ਦਿੱਤਾ ਗਿਆ ਹੈ। ਇਸ 'ਚ ਅਗੇ ਕਿਹਾ ਗਿਆ ਹੈ ਕਿ ਮਹਤੱਵਪੂਰਨ ਤਾਰਿਕਾਂ ਦੇ ਸਬੰਧ 'ਚ ਜੇਕਰ ਕੋਈ ਹੋਵੇ ਤਾਂ ਇਛੁੱਕ ਬੋਲੀ ਲਗਾਉਣ ਵਾਲਿਆਂ ਨੂੰ ਬਾਅਦ 'ਚ ਸੂਚਿਤ ਕੀਤਾ ਜਾਵੇਗਾ। COVID-19 ਮਹਾਮਾਰੀ ਨੂੰ ਰੋਕਣ ਲਈ ਦੇਸ਼ ਭਰ 'ਚ ਲਾਗੂ ਲਾਕਡਾਊਨ ਨਾਲ ਗਲੋਬਲੀ ਪੱਧਰ 'ਤੇ ਆਰਥਿਕ ਗਤੀਵਿਧੀ ਪ੍ਰਭਾਵਿਤ ਹੋਈਆਂ ਹਨ।

ਕੋਵਿਡ-19 ਨਾਲ ਜਹਾਜ਼ ਕੰਪਨੀਆਂ ਨੂੰ ਘਰੇਲੂ ਉਡਾਣਾਂ ਨਾਲ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਇਸ ਤੋਂ ਇਲਾਵਾ ਕਈ ਏਅਰਲਾਈਨਸ ਨੇ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ ਦਾ ਐਲਾਨ ਕੀਤਾ। 2018 'ਚ ਏਅਰ ਇੰਡੀਆ ਨੂੰ ਵੇਚਣ ਲਈ ਕੰਪਨੀ ਅਸਫਲ ਬੋਲੀ ਤੋਂ ਬਾਅਦ ਸਰਕਾਰ ਨੇ ਜਨਵਰੀ 2020 'ਚ ਏਅਰ ਇੰਡੀਆ ਦੇ 10 ਫੀਸਦੀ ਇਕਵਿਟੀ ਵੇਚਣ ਲਈ ਬੋਲੀਆਂ ਲਈ ਸੱਦਾ ਦਿੱਤਾ। 2018 'ਚ ਸਰਕਾਰ ਨੇ ਏਅਰਲਾਈਨ 'ਚ ਆਪਣੀ 76 ਫੀਸਦੀ ਹਿੱਸੇਦਾਰੀ ਵੇਚਣ ਦੀ ਪੇਸ਼ਕੇਸ਼ ਕੀਤੀ ਸੀ।

Karan Kumar

This news is Content Editor Karan Kumar