ਡੀਲਰਾਂ ਨੂੰ MSME ਦਾ ਦਰਜ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ ਸਰਕਾਰ : ਗਡਕਰੀ

08/19/2020 2:27:24 AM

ਨਵੀਂ ਦਿੱਲੀ (ਭਾਸ਼ਾ)–ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਡੀਲਰਾਂ ਨੂੰ ਸੂਖਮ, ਲਘੁ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਦਾ ਦਰਜ਼ਾ ਦੇਣ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਡੀਲਰ ਵੀ ਐੱਮ. ਐੱਸ. ਐੱਮ. ਈ. ਨੂੰ ਮਿਲਣ ਵਾਲੇ ਲਾਭ ਦੇ ਪਾਤਰ ਹੋ ਸਕਣਗੇ।

ਨਿਰਮਾਣ ਅਤੇ ਸੇਵਾ ਖੇਤਰ ਨਾਲ ਜੁੜੇ ਸੂਖਮ, ਲਘੁ ਅਤੇ ਦਰਮਿਆਨੇ ਉਦਯੋਗਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਤਹਿਤ ਲਾਭ ਅਤੇ ਸਬਸਿਡੀ ਪਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਰਜਿਸਟਰਡ ਐੱਮ. ਐੱਸ. ਐੱਮ. ਈ. ਨੂੰ ਟੈਕਸ ਸਬਸਿਡੀ ਅਤੇ ਪੂੰਜੀਗਤ ਸਬਸਿਡੀ ਦਾ ਲਾਭ ਮਿਲਦਾ ਹੈ। ਰਜਿਸਟ੍ਰੇਸ਼ਨ ਨਾਲ ਉਨ੍ਹਾਂ ਨੂੰ ਸਰਕਾਰੀ ਕਰਜ਼ਾਦਾਤਾਵਾਂ ਤੱਕ ਪਹੁੰਚ ਬਣਾਉਣ 'ਚ ਮਦਦ ਮਿਲਦੀ ਹੈ ਅਤੇ ਉਹ ਘੱਟ ਵਿਆਜ਼ ਦਰ 'ਤੇ ਆਸਾਨ ਕਰਜ਼ਾ ਪ੍ਰਾਪਤ ਕਰ ਸਕਦੇ ਹਨ।

ਗਡਕਰੀ ਨੇ ਕਿਹਾ ਕਿ ਜਿਥੋਂ ਤੱਕ ਐੱਮ. ਐੱਸ. ਐੱਮ. ਈ. ਦੀ ਗੱਲ ਹੈ, ਹੁਣ ਅਸੀਂ ਡੀਲਰਾਂ ਨੂੰ ਵੀ ਐੱਮ. ਐੱਸ. ਐੱਮ. ਈ. ਦਾ ਦਰਜ਼ਾ ਦੇਣ 'ਤੇ ਵਿਚਾਰ ਕਰ ਰਹੇ ਹਾਂ। ਇਸ ਨਾਲ ਉਨ੍ਹਾਂ ਨੂੰ ਐੱਮ. ਐੱਸ. ਐੱਮ. ਈ. ਨੂੰ ਮਿਲਣ ਵਾਲਾ ਲਾਭ ਮਿਲ ਸਕੇਗਾ। ਮੰਤਰੀ ਨੇ ਇਕ ਵਾਰ ਮੁੜ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਐੱਮ. ਐੱਸ. ਐੱਮ. ਈ. ਦੇ ਬਕਾਏ ਦਾ ਭੁਗਤਾਨ ਸਮੇਂ ਸਿਰ ਕਰਨ।

Karan Kumar

This news is Content Editor Karan Kumar