ਸੜਕ ਨਿਰਮਾਣ ''ਚ ਪਲਾਸਟਿਕ ਕੂੜ੍ਹੇ ਦਾ ਵੱਡੇ ਪੈਮਾਨੇ ''ਤੇ ਇਸਤੇਮਾਲ ਕਰੇਗੀ ਸਰਕਾਰ

10/02/2019 12:17:19 PM

ਨਵੀਂ ਦਿੱਲੀ — ਸਰਕਾਰ ਪਲਾਸਟਿਕ ਦੀ ਰਹਿੰਦ-ਖੂੰਹਦ ਦੀ ਵਰਤੋਂ ਸੜਕ ਨਿਰਮਾਣ 'ਚ ਕਰੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ, ਮੰਤਰਾਲਾ ਹਾਈਵੇ ਦੇ ਨਿਰਮਾਣ 'ਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਨੂੰ ਵਧਾਵਾ ਦੇ ਰਿਹਾ ਹੈ, ਖ਼ਾਸਕਰ ਪੰਜ ਲੱਖ ਜਾਂ ਇਸ ਤੋਂ ਵਧ ਅਬਾਦੀ ਵਾਲੇ ਸ਼ਹਿਰੀ ਖੇਤਰਾਂ ਦੇ 50 ਕਿਲੋਮੀਟਰ ਦੇ ਘੇਰੇ 'ਚ ਰਾਸ਼ਟਰੀ ਰਾਜਮਾਰਗ ਨਿਰਮਾਣ 'ਚ ਪਲਸਾਟਿਕ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਣੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੰਤਰਾਲੇ ਨੇ ਪਲਾਸਟਿਕ ਦੇ ਕੂੜੇ ਦਾ ਵੱਡੇ ਪੱਧਰ 'ਤੇ ਇਸਤੇਮਾਲ ਕਰਨ ਲਈ ਇਕ ਮਿਸ਼ਨ 'ਸਵੱਛਤਾ ਹੀ ਸੇਵਾ' ਸ਼ੁਰੂ ਕੀਤੀ ਹੈ। ਇਸ ਨੇ ਦੇਸ਼ ਭਰ ਵਿਚ ਤਕਰੀਬਨ 26,000 ਲੋਕਾਂ ਨੂੰ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਹੈ। ਪਲਾਸਟਿਕ ਦੇ ਕੂੜੇ ਨੂੰ ਇਕੱਤਰ ਕਰਨ ਲਈ 61,000 ਘੰਟੇ ਦਾ ਕਿਰਤ ਦਾਨ ਕੀਤਾ ਗਿਆ ਹੈ। ਇਸ ਦੇ ਤਹਿਤ ਦੇਸ਼ ਭਰ ਵਿਚ 18,000 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕੀਤਾ ਗਿਆ ਹੈ।


Related News