ਸਰਕਾਰ ਦਾ ਨਵਾਂ ਨਿਯਮ, ਅਸੂਚੀਬੱਧ ਜਨਤਕ ਕੰਪਨੀਆਂ ਡੀਮੈਟ ਰੂਪ ''ਚ ਜਾਰੀ ਕਰਨੀਆਂ ਨਵੇਂ ਸ਼ੇਅਰ

09/11/2018 1:42:47 PM

ਨਵੀਂ ਦਿੱਲੀ—ਸਰਕਾਰ ਨੇ ਅੱਜ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਅਸੂਚੀਬੱਧ ਜਨਤਕ ਕੰਪਨੀਆਂ ਦੇ ਲਈ 2 ਅਕਤੂਬਰ ਤੋਂ ਨਵੇਂ ਸ਼ੇਅਰ ਡੀਮੈਟ ਰੂਪ 'ਚ ਜਾਰੀ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਸ਼ੇਅਰਾਂ ਦਾ ਟਰਾਂਸਫਰ ਵੀ ਡੀਮੈਟ ਜਾਂ ਇਲੈਕਟ੍ਰੋਨਿਕ ਰੂਪ 'ਚ ਕੀਤਾ ਜਾ ਸਕੇਗਾ। ਕਾਰਪੋਰੇਟ ਮਾਮਲਿਆਂ 'ਚ ਮੰਤਰਾਲੇ ਨੇ ਕਿਹਾ ਕਿ ਇਹ ਕਦਮ ਕਾਰਪੋਰੇਟ ਖੇਤਰ 'ਚ ਕਾਰੋਬਾਰੀ ਪ੍ਰਸ਼ਾਸਨ ਪਾਰਦਰਸ਼ਿਤਾ ਅਤੇ ਨਿਵੇਸ਼ਕਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ। 
ਸਰਕਾਰ ਵਲੋਂ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕਾਰਪੋਰੇਟ ਮਾਮਲਿਆਂ ਦਾ ਮੰਤਰਾਲੇ ਅਵੈਧ ਪੂੰਜੀ ਪ੍ਰਵਾਹ ਦੇ ਸ਼ੱਕ 'ਚ ਸ਼ੈਲ ਕੰਪਨੀਆਂ 'ਤੇ ਸਿਕੰਜਾ ਕੱਸ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ 2 ਅਕਤੂਬਰ ਤੋਂ ਅਸੂਚੀਬੱਧ ਕੰਪਨੀਆਂ ਵਲੋਂ ਨਵੇਂ ਸ਼ੇਅਰ ਜਾਰੀ ਕਰਨਾ ਅਤੇ ਸ਼ੇਅਰ ਦਾ ਟਰਾਂਸਫਰ ਕਰਨਾ ਸਿਰਫ ਡਿਮਟੇਰੀਅਲਾਈਜ਼ਡ (ਡੀਮੈਟ) ਰੂਪ 'ਚ ਹੀ ਕੀਤਾ ਜਾਵੇਗਾ। ਕੰਪਨੀ ਐਕਟ 2013 ਦੇ ਅਧੀਨ ਮੈਂਬਰ ਹੁੰਦੇ ਹਨ ਉਨ੍ਹਾਂ ਨੇ ਜਨਤਕ ਕੰਪਨੀਆਂ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸਖਤ ਕਾਰੋਬਾਰੀ ਪ੍ਰਸ਼ਾਸਨ ਨਿਯਮਾਂ ਦਾ ਪਾਲਨ ਕਰਨਾ ਹੁੰਦਾ ਹੈ। 
ਮੰਤਰਾਲੇ ਮੁਤਾਬਕ ਸ਼ੇਅਰਾਂ ਦਾ ਕਾਗਜ਼ੀ ਪ੍ਰਮਾਣ ਪੱਤਰ ਦੇ ਨਾਲ ਕੱਟਣ-ਫਟਣ, ਚੋਰੀ ਹੋਣ ਅਤੇ ਧੋਖਾਧੜੀ ਵਰਗੇ ਖਤਰੇ ਹੁੰਦੇ ਹਨ। ਡੀਮੈਟ ਰੂਪ 'ਚ ਸ਼ੇਅਰ ਰੱਖਣ ਨਾਲ ਇਹ ਸਾਰੀਆਂ ਪ੍ਰੇਸ਼ਾਨੀਆ ਖਤਮ ਹੋਣ 'ਚ ਮਦਦ ਮਿਲੇਗੀ। ਇਸ ਨਾਲ ਜੁੜੀਆਂ ਸ਼ਿਕਾਇਤਾਂ ਦੇ ਪ੍ਰਬੰਧ ਇੰਵੈਸਟਰ ਐਜੁਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਵਲੋਂ ਕੀਤਾ ਜਾਵੇਗਾ।