ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ, ਕੀਮਤ ਘਟ ਕਰਨ ਲਈ ਸਰਕਾਰ ਦਾ ਹੈ ਇਹ ਪਲਾਨ

08/27/2019 12:39:45 PM

ਨਵੀਂ ਦਿੱਲੀ—ਦਿੱਲੀ ਸਮੇਤ ਕਈ ਮਹਾਨਗਰਾਂ 'ਚ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਐਕਸ਼ਨ 'ਚ ਆ ਗਈ ਹੈ | ਆਮ ਲੋਕਾਂ ਨੂੰ ਪਿਆਜ਼ ਦੀਆਂ ਵੱਧਦੀਆਂ ਕੀਮਤਾਂ 'ਚ ਰਾਹਤ ਦੇਣ ਲਈ ਸਰਕਾਰ ਨੇ ਵੱਡੀ ਮਾਤਰਾ 'ਚ ਪਿਆਜ਼ ਖਰੀਦਣ ਦਾ ਫੈਸਲਾ ਕੀਤਾ ਹੈ | ਕੇਂਦਰ ਸਰਕਾਰ ਨਾਫੇਡ ਤੋਂ 50 ਹਜ਼ਾਕ ਮਿਟਿ੍ਕ ਟਨ ਪਿਆਜ਼ ਖਰੀਦ ਕੇ ਬਾਜ਼ਾਰ 'ਚ ਲਿਆਵੇਗੀ | ਇਸ ਨਾਲ ਪਿਆਜ਼ ਦੀ ਆਵਕ ਵਧੇਗੀ ਅਤੇ ਕੀਮਤਾਂ ਨੂੰ ਕਾਬੂ ਕਰਨ 'ਚ ਮਦਦ ਮਿਲੇਗੀ |

PunjabKesari
ਹੜ੍ਹ ਦੀ ਵਜ੍ਹਾ ਨਾਲ ਪਿਆਜ਼ ਦੀ ਫਸਲ ਖਰਾਬ
ਖਾਧ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੂਬਿਆਂ ਨੂੰ ਕਿਹਾ ਕਿ ਉਹ ਸਥਾਨਕ ਬਾਜ਼ਾਰ 'ਚ ਸਪਲਾਈ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਕੇਂਦਰੀ ਬਫਰ ਸਟਾਕ ਤੋਂ ਪਿਆਜ਼ ਦੀ ਖਰੀਦ ਕਰਨਗੇ | ਪਿਆਜ਼ ਦਾ ਕੇਂਦਰੀ ਬਫਰ ਸਟਾਕ 50 ਹਜ਼ਾਰ ਟਨ ਹੈ | ਪ੍ਰਮੁੱਖ ਉਤਪਾਦਕ ਸੂਬਿਆਂ ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ 'ਚ ਹੜ੍ਹ ਦੀ ਵਜ੍ਹਾ ਨਾਲ ਪਿਆਜ਼ ਦੀ ਕਾਫੀ ਫਸਲ ਖਰਾਬ ਹੋਈ ਹੈ | ਇਸ ਨਾਲ ਦਿੱਲੀ ਅਤੇ ਕੁਝ ਹੋਰ ਚੁਨਿੰਦਾ ਸ਼ਹਿਰਾਂ 'ਚ ਪਿਆਜ਼ ਦੀ ਸਪਲਾਈ ਪ੍ਰਭਾਵਿਤ ਹੋਈ ਹੈ | ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਚੰਡੀਗੜ੍ਹ 'ਚ ਪਿਆਜ਼ ਦੀ ਕੀਮਤ 45 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ | ਦਿੱਲੀ 'ਚ ਇਹ 42 ਰੁਪਏ ਅਤੇ ਵਾਰਾਣਸੀ ਸਮੇਤ ਛੇ ਸ਼ਹਿਰਾਂ 'ਚ 40 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ | 

PunjabKesari
ਸਸਤੇ 'ਚ ਮਿਲੇਗਾ ਪਿਆਜ਼ 
ਪਾਸਵਾਨ ਨੇ ਕਿਹਾ ਕਿ ਅਸੀਂ ਪਿਆਜ਼ ਅਤੇ ਹੋਰ ਜ਼ਰੂਰੀ ਜਿੰਸਾਂ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ | ਅਸੀਂ ਮਦਰ ਡੇਅਰੀ ਅਤੇ ਸਹਿਕਾਰਿਤ ਨਾਫੇਡ ਨੂੰ ਪਹਿਲਾਂ ਹੀ ਆਪਣੇ ਆਊਟਲੇਟਸ 'ਤੇ ਪਿਆਜ਼ 23.90 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵੇਚਣ ਦਾ ਨਿਰਦੇਸ਼ ਦਿੱਤਾ ਹੈ | ਸੂਬਿਆਂ ਤੋਂ ਵੀ 50 ਹਜ਼ਾਰ ਟਨ ਦੇ ਬਫਰ ਸਟਾਕ ਨਾਲ ਪਿਆਜ਼ ਚੁੱਕਣ ਨੂੰ ਕਿਹਾ ਗਿਆ ਹੈ | ਪਾਸਵਾਨ ਨੇ ਕਿਹਾ ਕਿ ਸਾਡੇ ਕੋਲ ਪਿਆਜ਼ ਦੀ ਪੂਰੀ ਸਪਲਾਈ ਹੈ | 50 ਹਜ਼ਾਰ ਟਨ ਦਾ ਬਫਰ ਸਟਾਕ ਹੈ | ਅਸੀਂ ਸਰਕਾਰਾਂ ਤੋਂ ਅਪੀਲ ਕਰਦੇ ਹਾਂ ਕਿ ਉਹ ਬਫਰ ਸਟਾਕ ਚੁੱਕਣ ਜਿਸ ਨਾਲ ਪਿਆਜ਼ ਕੀਮਤਾਂ 'ਚ ਵਾਧਾ ਨਾ ਹੋਵੇ |


Aarti dhillon

Content Editor

Related News