ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸਰਕਾਰ ਕੋਲ ਸਮੁੱਚੇ ਉਪਰਾਲੇ : ਪਾਸਵਾਨ

10/04/2019 12:50:46 AM

ਨਵੀਂ ਦਿੱਲੀ (ਯੂ. ਐੱਨ. ਆਈ.)-ਖੁਰਾਕ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਪਿਆਜ਼ ਬਰਾਮਦ 'ਤੇ ਰੋਕ ਤੇ ਕਾਲਾਬਾਜ਼ਾਰੀਆਂ ਖਿਲਾਫ ਕਾਰਵਾਈ ਨਾਲ ਇਸ ਦੇ ਮੁੱਲ 'ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸਰਕਾਰ ਕੋਲ ਸਮੁੱਚੇ ਉਪਰਾਲੇ ਹਨ। ਅਜੇ ਵੀ ਬਫਰ ਸਟਾਕ 'ਚ 25000 ਟਨ ਪਿਆਜ਼ ਹੈ। ਭੰਡਾਰਨ ਹੱਦ ਤੈਅ ਕੀਤੇ ਜਾਣ ਨਾਲ ਵੀ ਪਿਆਜ਼ ਦੀਆਂ ਕੀਮਤਾਂ 'ਚ ਕਮੀ ਆਈ ਹੈ। ਥੋਕ ਵਪਾਰੀਆਂ ਲਈ 500 ਕੁਇੰਟਲ ਤੇ ਪ੍ਰਚੂਨ ਵਪਾਰੀਆਂ ਲਈ 100 ਕੁਇੰਟਲ ਦੀ ਭੰਡਾਰਨ ਹੱਦ ਤੈਅ ਹੈ। ਉਨ੍ਹਾਂ ਕਿਹਾ ਕਿ ਸਤੰਬਰ ਤੋਂ ਨਵੰਬਰ ਦੌਰਾਨ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਧਣ ਦਾ ਰੁਝਾਨ ਰਿਹਾ ਹੈ। ਕੁਝ ਹੀ ਦਿਨਾਂ 'ਚ ਪਿਆਜ਼ ਦੀ ਨਵੀਂ ਫਸਲ ਆ ਜਾਵੇਗੀ, ਜਿਸ ਨਾਲ ਇਸ ਦੇ ਮੁੱਲ ਕੰਟਰੋਲ ਕਰਨ 'ਚ ਮਦਦ ਮਿਲੇਗੀ।


Karan Kumar

Content Editor

Related News