BMW ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਦਰਾਮਦ ਕਾਰਾਂ 'ਤੇ ਵੱਧ ਸਕਦੀ ਹੈ ਡਿਊਟੀ

09/05/2020 2:53:56 PM

ਨਵੀਂ ਦਿੱਲੀ—  ਘਰੇਲੂ ਇੰਡਸਟਰੀ ਦੇ ਹਿੱਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਦਰਾਮਦ ਕਾਰਾਂ 'ਤੇ ਕਸਟਮ ਡਿਊਟੀ ਵਧਾਈ ਜਾ ਸਕਦੀ ਹੈ।

ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਆਟੋ ਉਦਯੋਗ ਪੇਸ਼ੇਵਰਾਂ ਦੀ ਇਕ ਕਾਨਫਰੰਸ 'ਚ ਕਿਹਾ ਕਿ ਭਾਰਤ 'ਚ ਨਿਰਮਾਣ ਨੂੰ ਹੋਰ ਮਜਬੂਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਸਰਕਾਰ ਕਈ ਉਪਾਵਾਂ 'ਤੇ ਗੌਰ ਕਰ ਰਹੀ ਹੈ। ਇਸ 'ਚ ਬਰਾਮਦ ਨੂੰ ਵਧਾਉਣ ਲਈ ਢੁੱਕਵੇਂ ਕਦਮ ਚੁੱਕਣ ਦੇ ਨਾਲ-ਨਾਲ ਯੂਰਪੀ ਸੰਘ ਨਾਲ ਇਕ ਮੁਕਤ ਵਪਾਰ ਸਮਝੌਤੇ 'ਤੇ ਵਿਚਾਰ ਕਰਨਾ ਵੀ ਸ਼ਾਮਲ ਹੈ।

ਕਸਟਮ ਡਿਊਟੀ ਵਧਣ ਨਾਲ ਲਗਜ਼ਰੀ ਅਤੇ ਪ੍ਰੀਮੀਅਮ ਨਿਰਮਾਤਾਵਾਂ ਜਿਵੇਂ ਕਿ ਮਰਸਡੀਜ਼ ਬੈਂਜ਼, ਬੀ. ਐੱਮ. ਡਬਲਿਊੂ, ਔਡੀ, ਸਕੋਡਾ, ਫਾਕਸਵੈਗਨ ਅਤੇ ਇੱਥੋਂ ਤਕ ਕਿ ਹੌਂਡਾ ਅਤੇ ਟੋਇਟਾ ਦੇ ਕਾਰੋਬਾਰ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਕਸਟਮ ਡਿਊਟੀ ਵਧਣ ਨਾਲ ਵਾਹਨਾਂ ਦੀ ਕੀਮਤ ਵੱਧ ਜਾਏਗੀ, ਜਦੋਂ ਕਿ ਕੰਪਨੀਆਂ ਦਾ ਨਿੱਜੀ ਤੌਰ 'ਤੇ ਕਹਿਣਾ ਹੈ ਕਿ ਇਸ ਨਾਲ ਤਾਜ਼ਾ ਨਿਵੇਸ਼ 'ਤੇ ਵੀ ਅਸਰ ਪੈ ਸਕਦਾ ਹੈ ਕਿਉਂਕਿ ਮੰਗ ਹੋਰ ਘਟਣ ਦਾ ਡਰ ਹੈ।

ਗੌਰਤਲਬ ਹੈ ਕਿ, ਸਰਕਾਰ ਖਰੀਦਦਾਰਾਂ ਨੂੰ ਤਿਉਹਾਰੀ ਸੀਜ਼ਨ 'ਚ ਰਾਹਤ ਦਿਵਾਉਣ ਅਤੇ ਆਟੋ ਸੈਕਟਰ ਦੀ ਮੰਗ 'ਚ ਸੁਧਾਰ ਲਿਆਉਣ ਲਈ ਜੀ. ਐੱਸ. ਟੀ. ਦਰਾਂ 'ਚ ਕਟੌਤੀ 'ਤੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਸਾਰੇ ਤਰ੍ਹਾਂ ਦੇ ਵਾਹਨਾਂ 'ਤੇ ਜੀ. ਐੱਸ. ਟੀ. ਦਰਾਂ 'ਚ 10 ਫੀਸਦੀ ਕਟੌਤੀ ਕਰਨ ਬਾਰੇ ਸੋਚ ਰਹੀ ਹੈ।

Sanjeev

This news is Content Editor Sanjeev