ਹੁਣ ਕਿਸਾਨਾਂ ਨੂੰ ਨਹੀਂ ਹੋਵੇਗੀ ਫਸਲ ਵੇਚਣ 'ਚ ਪਰੇਸ਼ਾਨੀ, ਸਰਕਾਰ ਨੇ ਲਾਂਚ ਕੀਤੀ Kisan Rath ਐਪ

04/18/2020 1:43:31 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ 3 ਮਈ ਤੱਕ ਲਾਕਡਾਊਨ ਲਾਗੂ ਹੈ। ਇਸ ਮਿਆਦ ਦੌਰਾਨ ਕਿਸਾਨਾਂ ਨੂੰ ਫਸਲਾਂ ਅਤੇ ਸਬਜ਼ੀਆਂ ਵੇਚਣ ਵਿਚ ਭਾਰੀ ਦਿੱਕਤ ਆ ਰਹੀ ਹੈ। ਕਿਸਾਨਾਂ ਦੀ ਇਸ ਸਮੱਸਿਆ ਦੇ ਮੱਦੇਨਜ਼ਰ ਸਰਕਾਰ ਨੇ ਕਿਸਾਨ ਰੱਥ ਮੋਬਾਈਲ ਐਪ ਨੂੰ ਲਾਂਚ ਕੀਤਾ ਹੈ, ਜਿਸ ਦੀ ਸਹਾਇਤਾ ਨਾਲ ਕਿਸਾਨ ਅਤੇ ਵਪਾਰੀ ਅਸਾਨੀ ਨਾਲ ਫਸਲ ਦੀ ਖਰੀਦਦਾਰੀ ਅਤੇ ਵਿਕਰੀ ਕਰ ਸਕਣਗੇ। ਇਸ ਐਪ ਨੂੰ ਗੂਗਲ ਪਲੇ ਸਟੋਰ 'ਤੇ ਉਪਲੱਬਧ ਕਰਵਾਇਆ ਗਿਆ ਹੈ। ਐਪ ਨੂੰ ਡਾਊਨਲੋਡ ਕਰਨ ਲਈ ਲਿੰਕ ਉੱਤੇ ਕਲਿੱਕ ਕਰੋ।

ਇਸ ਤਰੀਕੇ ਨਾਲ ਕੰਮ ਕਰਦੀ ਹੈ ਇਹ ਐਪ

  • ਸਭ ਤੋਂ ਪਹਿਲਾ ਜੇਕਰ ਤੁਹਾਡੇ ਕੋਲ ਐਂਡਰਾਇਡ ਸਮਾਰਟਫੋਨ ਹੈ, ਤਾਂ ਇਸ ਕਿਸਾਨ ਰਥ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ। ਤੁਸੀਂ ਇਸ ਐਪ ਨੂੰ ਡਾਉਨਲੋਡ ਕਰਨ ਲਈ ਵੀ ਇੱਥੇ ਕਲਿਕ ਕਰ ਸਕਦੇ ਹੋ। 
  • ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਨਾਮ, ਮੋਬਾਈਲ ਨੰਬਰ ਅਤੇ ਆਧਾਰ ਨੰਬਰ ਵਰਗੀਆਂ ਜਾਣਕਾਰੀਆਂ ਦੇ ਨਾਲ PM ਕਿਸਾਨ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ।
  • ਜੇਕਰ ਤੁਸੀਂ ਵਪਾਰੀ ਹੋ ਤਾਂ ਤੁਹਾਨੂੰ ਕੰਪਨੀ ਦਾ ਨਾਮ, ਆਪਣਾ ਨਾਮ, ਮੋਬਾਈਲ ਨੰਬਰ ਅਤੇ ਆਧਾਰ ਨੰਬਰ ਦੀ ਜਾਣਕਾਰੀ ਦੇ ਨਾਲ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਹੋਵੇਗੀ।
  • ਇਸ ਤੋਂ ਬਾਅਦ ਮੋਬਾਈਲ ਨੰਬਰ ਤੇ ਆਏ ਇਕ ਪਾਸਵਰਡ ਦੇ ਜ਼ਰੀਏ ਐਪ ਵਿਚ ਲਾਗਇਨ ਕਰ ਸਕੋਗੇ।
  • ਕਿਸਾਨ ਰੱਥ ਅੰਗਰੇਜ਼ੀ, ਹਿੰਦੀ, ਗੁਜਰਾਤੀ, ਮਰਾਠੀ, ਪੰਜਾਬੀ, ਤਾਮਿਲ, ਕੰਨੜ ਅਤੇ ਤੇਲਗੂ ਭਾਸ਼ਾ ਵਿਚ ਉਪਲੱਬਧ ਹੈ।

PunjabKesari

ਕਿਸਾਨ ਰਥ ਐਪ ਦਾ ਕੀ ਫਾਇਦਾ?

ਲਾਕਡਾਊਨ ਦੀ ਸਥਿਤੀ ਵਿਚ ਸਰਕਾਰ ਨੇ ਸਬਜ਼ੀਆਂ ਅਤੇ ਫਸਲਾਂ ਦੀ ਖਰੀਦ ਅਤੇ ਵਿਕਰੀ ਲਈ ਕਿਸਾਨ ਰਥ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਕਿਸਾਨ ਆਪਣਾ ਮਾਲ ਅਸਾਨੀ ਨਾਲ ਵੇਚ ਸਕਣ ਅਤੇ ਵਪਾਰੀ ਖਰੀਦ ਸਕਣ। ਪਲੇ-ਸਟੋਰ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕਿਸਾਨ ਰੱਥ ਦੇਸ਼ ਭਰ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਖੇਤੀ ਉਪਜ ਨੂੰ ਮੰਡੀ ਵਿਚ ਲਿਜਾਣ ਵਿਚ ਸਹਾਇਤਾ ਕਰੇਗਾ।

ਇਸ ਐਪ ਦੇ ਜ਼ਰੀਏ ਕਿਸਾਨ ਅਤੇ ਵਪਾਰੀਆਂ ਨੂੰ ਟ੍ਰਾਂਸਪੋਰਟ ਵਾਹਨਾਂ (ਟਰੱਕਾਂ ਜਾਂ ਹੋਰ ਲਿਜਾਣ ਵਾਲੇ ਵਾਹਨਾਂ) ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਐਪ ਵਿਚ ਟਰੱਕ ਦੇ ਆਉਣ ਦੇ ਸਮੇਂ ਅਤੇ ਸਥਾਨ ਦੀ ਜਾਣਕਾਰੀ ਵੀ ਹੋਵੇਗੀ, ਜਿਸ ਤੋਂ ਬਾਅਦ ਕਿਸਾਨ ਇਕ ਨਿਸ਼ਚਤ ਸਮੇਂ ਅਤੇ ਜਗ੍ਹਾ 'ਤੇ ਫਲ, ਸਬਜ਼ੀਆਂ ਅਤੇ ਅਨਾਜ ਵੇਚ ਸਕਣਗੇ। ਇਸ ਐਪ ਦੇ ਜ਼ਰੀਏ ਟਰਾਂਸਪੋਰਟਰ ਵੀ ਮਾਲ ਦੀ ਢੋਆ-ਢੁਆਈ ਲਈ ਆਪਣੇ ਵਾਹਨ ਦੀ ਰਜਿਸਟਰੀ ਕਰਵਾ ਸਕਦੇ ਹਨ।
 

 

 

 

 

 


Harinder Kaur

Content Editor

Related News