ਅਰਥਵਿਵਸਥਾ ਨੂੰ ਵਾਧਾ ਦੇਣ ਲਈ ਕਈ ਉਪਾਵਾਂ ''ਤੇ ਕੰਮ ਕਰ ਰਹੀ ਹੈ ਸਰਕਾਰ

12/07/2019 1:36:11 PM

ਨਵੀਂ ਦਿੱਲੀ—ਦੇਸ਼ ਦੀ ਜੀ.ਡੀ.ਪੀ. ਵਿਕਾਸ ਦਰ ਦੇ ਡਿੱਗਦੇ ਅੰਕੜਿਆਂ ਨੂੰ ਲੈ ਕੇ ਵਿਰੋਧੀਆਂ ਦੇ ਹਮਲਿਆਂ ਦੌਰਾਨ ਸ਼ਨੀਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਵਾਧਾ ਦੇਣ ਲਈ ਕਈ ਉਪਾਵਾਂ 'ਤੇ ਕੰਮ ਕਰ ਰਹੀ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਜੀ.ਡੀ.ਪੀ. ਵਿਕਾਸ ਦਰ ਸਾਢੇ ਛੇ ਸਾਲ ਦੇ ਹੇਠਲੇ ਪੱਧਰ 4.5 ਫੀਸਦੀ 'ਤੇ ਪਹੁੰਚ ਗਈ ਹੈ ਜਦੋਂਕਿ ਪਹਿਲੀ ਤਿਮਾਹੀ 'ਚ ਵਿਕਾਸ ਦਰ 5 ਫੀਸਦੀ ਰਹੀ ਸੀ।
ਰਾਸ਼ਟਰੀ ਰਾਜਧਾਨੀ 'ਚ ਇਕ ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਵਾਧਾ ਦੇਣ ਲਈ ਸਰਕਾਰ ਨੇ ਅਗਸਤ ਅਤੇ ਸਤੰਬਰ 'ਚ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਖਪਤ ਨੂੰ ਵਾਧਾ ਦੇਣ ਲਈ ਸਰਕਾਰੀ ਬੈਂਕਾਂ ਨੇ ਬੀਤੇ ਦੋ ਮਹੀਨੇ 'ਚ ਦੇਸ਼ ਭਰ 'ਚ ਲਗਭਗ ਪੰਜ ਲੱਖ ਕਰੋੜ ਰੁਪਏ ਦਾ ਲੋਨ ਵੰਡਿਆ ਹੈ।
ਉਨ੍ਹਾਂ ਕਿਹਾ ਕਿ ਕਈ ਤਰੀਕਿਆਂ ਨਾਲ ਖਪਤ ਨੂੰ ਵਾਧਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਅਸੀਂ ਇਕ ਸਿੱਧਾ ਤਰੀਕਾ ਅਪਣਾ ਰਹੇ ਹਾਂ ਅਤੇ ਅਜਿਹਾ ਤਰੀਕਾ ਜਿਸ ਰਾਹੀਂ ਅਸੀਂ ਇੰਫਰਾਸਟਰਕਚਰ 'ਤੇ ਖਰਚ ਕਰ ਰਹੇ ਹਾਂ, ਜਿਸ ਨਾਲ ਕੋਰ ਇੰਡਸਟਰੀਜ਼ ਲੇਬਰ ਅਤੇ ਕਈ ਹੋਰ ਖੇਤਰਾਂ ਨੂੰ ਮਦਦ ਮਿਲੇਗੀ।
ਇਹ ਪੁੱਛੇ ਜਾਣ 'ਤੇ ਕਿ ਆਰਥਿਕ ਗਤੀਵਿਧੀਆਂ ਨੂੰ ਵਾਧਾ ਦੇਣ ਲਈ ਕੀ ਹੋਰ ਉਪਾਵਾਂ ਦੀ ਘੋਸ਼ਣਾ ਕੀਤੀ ਜਾਵੇਗੀ, ਉਨ੍ਹਾਂ ਨੇ ਕਿਹਾ ਕਿ ਸਰਕਾਰ ਕਈ ਉਪਾਵਾਂ 'ਤੇ ਕੰਮ ਕਰ ਰਹੀ ਹੈ। ਵਸਤੂ ਅਤੇ ਸੇਵਾ ਟੈਕਸ ਰੇਟ ਸਟਰਕਚਰ 'ਤੇ ਫੈਸਲਾ ਜੀ.ਐੱਸ.ਟੀ. ਕਾਊਂਸਿਲ ਨੂੰ ਕਰਨਾ ਹੈ। ਅੰਤ 'ਚ ਰੇਟਸ ਦਾ ਤਾਂ ਪੁਨਰਗਠਨ ਕਰਨਾ ਹੀ ਹੈ।

Aarti dhillon

This news is Content Editor Aarti dhillon