ਹੁਣ ਪੈਟਰੋਲ ’ਚ ਈਥੇਨਾਲ ਮਿਕਸਿੰਗ ਨੂੰ 20 ਫੀਸਦੀ ਕਰਨ ਦੀ ਤਿਆਰੀ ’ਚ ਸਰਕਾਰ

02/05/2023 12:02:00 PM

ਨਵੀਂ ਦਿੱਲੀ– ਭਾਰਤ ਆਪਣੀ ਲੋੜ ਦਾ ਕਰੀਬ 85 ਫੀਸਦੀ ਕੱਚਾ ਤੇਲ ਇੰਪੋਰਟ ਕਰਦਾ ਹੈ। ਇਸ ਦੇ ਇੰਪੋਰਟ ’ਚ ਦੇਸ਼ ਦਾ ਬਹੁਤ ਪੈਸਾ ਚਲਾ ਜਾਂਦਾ ਹੈ। ਇਸ ਬੋਝ ਨੂੰ ਘੱਟ ਕਰਨ ਲਈ ਸਰਕਾਰ ਨਵੇਂ-ਨਵੇਂ ਤਰੀਕੇ ਲੱਭ ਰਹੀ ਹੈ। ਸਰਕਾਰ ਨੇ ਪੈਟਰੋਲ ’ਚ ਈਥੇਨਾਲ ਮਿਕਸ ਕਰਨ ਲਈ ਅਭਿਲਾਸ਼ੀ ਯੋਜਨਾ ਬਣਾਈ ਹੈ। ਪੈਟਰੋਲ ’ਚ 10 ਫੀਸਦੀ ਈਥੇਨਾਲ ਮਿਕਸਿੰਗ ਦਾ ਟੀਚਾ 5 ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਸੀ। ਹੁਣ ਇਸ ਨੂੰ 20 ਫੀਸਦੀ ਕਰਨ ਦੀ ਤਿਆਰੀ ਹੈ।

ਇਹ ਵੀ ਪੜ੍ਹੋ-Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਬੇਂਗਲੁਰੂ ’ਚ ਇੰਡੀਆ ਐਨਰਜੀ ਵੀਕ ’ਚ ਈ20 ਪੈਟਰੋਲ (20 ਫੀਸਦੀ ਈਥੇਨਾਲ ਬਲੈਂਡੇਡੇ ਪੈਟਰੋਲ) ਦੀ ਵਿਕਰੀ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੇ 67 ਪੈਟਰੋਲ ਪੰਪਾਂ ’ਤੇ ਪਾਇਲਟ ਤੌਰ ’ਤੇ ਇਸ ਦੀ ਵਿਕਰੀ ਸ਼ੁਰੂ ਹੋ ਜਾਏਗੀ। ਇਸ ਨਾਲ ਤੇਲ ਦੇ ਇੰਪੋਰਟ ’ਚ ਕਮੀ ਦੇ ਨਾਲ-ਨਾਲ ਗੱਡੀਆਂ ਦੀ ਨਿਕਾਸੀ ’ਚ ਵੀ ਕਮੀ ਆਵੇਗੀ। ਇੰਡੀਆ ਐਨਰਜੀ ਵੀਕ ਦਾ ਆਯੋਜਨ 6 ਤੋਂ 8 ਫਰਵਰੀ ਤੱਕ ਬੇਂਗਲੁਰੂ ’ਚ ਹੋ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੋਜਲ ਪ੍ਰੈੱਸ ਕਰ ਕੇ ਇਸ ਦੀ ਵਿਕਰੀ ਸ਼ੁਰੂ ਕਰਾਂਗੇ।

ਇਹ ਵੀ ਪੜ੍ਹੋ-ਅਡਾਨੀ ਮਾਮਲੇ 'ਤੇ ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਜਵਾਬ, ਕਿਹਾ-ਇਸ ਨਾਲ ਦੇਸ਼ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ
ਇਕ ਅਧਿਕਾਰੀ ਨੇ ਕਿਹਾ ਕਿ ਦੇਸ਼ ’ਚ ਐਨਰਜੀ ਬਚਾਉਣ ਲਈ ਸਰਕਾਰ ਕਈ ਮੋਰਚਿਆਂ ’ਤੇ ਕੰਮ ਕਰ ਰਹੀ ਹੈ। ਇਸ ’ਚ ਈਥੇਨਾਲ ਬਲੈਂਡਿੰਗ ਪ੍ਰੋਗਰਾਮ ਵੀ ਸ਼ਾਮਲ ਹੈ। ਜਿਸ ਤੇਜ਼ੀ ਨਾਲ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾ ਰਿਹਾ ਹੈ, ਉਹ ਕਲੀਨ ਐਨਰਜੀ ਟ੍ਰਾਂਜਿਸ਼ਨ ਅਤੇ ਕਲਾਈਮੈਕਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਦੇਸ਼ ’ਚ ਵਿਕਸਿਤ ਸੋਲਰ ਇਲੈਕਟ੍ਰਿਕ ਕੁਕਟੌਪ ਵੀ ਲਾਂਚ ਕਰਨਗੇ। ਇਸ ਨਾਲ ਲੋਕਾਂ ਨੂੰ ਕੁਕਿੰਗ ਲਈ ਲੋਅ-ਕਾਰਬਨ ਅਤੇ ਸਸਤਾ ਬਦਲ ਮਿਲੇਗਾ। ਇਸ ਨੂੰ ਇੰਡੀਅਨ ਆਇਲ ਦੀ ਆਰ. ਐਂਡ ਡੀ. ਵਿੰਗ ਨੇ ਵਿਕਸਿਤ ਕੀਤਾ ਹੈ। ਇਹ ਮਾਡਰਨ ਇੰਡਕਸ਼ਨ ਕੁੱਕਟੌਪ ਵਾਂਗ ਹੀ ਹੈ। ਇਹ ਸੋਲਰ ਦੇ ਨਾਲ-ਨਾਲ ਗ੍ਰਿਡ ਪਾਵਰ ’ਤੇ ਵੀ ਆਪਰੇਟ ਕਰਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon