ਕਿਸਾਨਾਂ ਨੂੰ ਵੱਡੀ ਰਾਹਤ, ਸਰਕਾਰ ਨੇ ਪਿਆਜ਼ ਤੋਂ ਹਟਾਈ ਐਕਸਪੋਰਟ ਡਿਊਟੀ

10/01/2023 2:43:36 PM

ਨਵੀਂ ਦਿੱਲੀ (ਇੰਟ.) – ਕੇਂਦਰ ਸਰਕਾਰ ਨੇ ਪਿਆਜ਼ ਉਤਪਾਦਕ ਕਿਸਾਨਾਂ ਦੇ ਹਿੱਤ ’ਚ ਵੱਡਾ ਫੈਸਲਾ ਲਿਆ ਹੈ। ਉਸ ਨੇ ਪਿਆਜ਼ ਤੋਂ ਐਕਸਪੋਰਟ ਡਿਊਟੀ ਹਟਾ ਦਿੱਤੀ ਹੈ। ਇਸ ਨਾਲ ਲੱਖਾਂ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੂੰ ਹੁਣ ਪਿਆਜ਼ ਦੇ ਉਚਿੱਤ ਰੇਟ ਮਿਲ ਸਕਣਗੇ। ਉੱਥੇ ਹੀ ਵਿੱਤ ਮੰਤਰਾਲਾ ਨੇ ਪਿਆਜ਼ ਤੋਂ ਐਕਸਪੋਰਟ ਡਿਊਟੀ ਹਟਾਏ ਜਾਣ ਨੂੰ ਲੈ ਕੇ ਇਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ

ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਸਿਰਫ ਬੇਂਗਲੁਰੂ ਰੋਜ ਕਿਸਮ ਦੇ ਪਿਆਜ਼ ਤੋਂ ਐਕਸਪੋਰਟ ਡਿਊਟੀ ਹਟਾਈ ਹੈ। ਸਰਕਾਰ ਨੇ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਕੁੱਝ ਸ਼ਰਤਾਂ ਨਾਲ ਐਕਸਪੋਰਟ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਉਸ ਦੇ ਇਸ ਫੈਸਲੇ ਨਾਲ ਪਿਆਜ਼ ਉਤਪਾਦਕ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ :   LIC ਸਮੇਤ ਜਾਂਚ ਦੇ ਘੇਰੇ 'ਚ ਆਈਆਂ ਕਈ ਵੱਡੀਆਂ ਬੀਮਾ ਕੰਪਨੀਆਂ, 3000 ਕਰੋੜ ਰੁਪਏ ਦੇ ਨੋਟਿਸ ਹੋਏ ਜਾਰੀ

ਸਰਕਾਰ ਬਫਰ ਸਟਾਕ ’ਚੋਂ ਜਾਰੀ ਕਰੇਗੀ ਪਿਆਜ਼

ਦਰਅਸਲ ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਬੀਤੇ ਅਗਸਤ ਮਹੀਨੇ ਵਿਚ ਪਿਆਜ਼ ਦੇ ਐਕਸਪੋਰਟ ’ਤੇ 40 ਫੀਸਦੀ ਡਿਊਟੀ ਲਗਾਈ ਸੀ। ਉਦੋਂ ਸਰਕਾਰ ਨੇ ਕਿਹਾ ਸੀ ਕਿ ਮਹਿੰਗਾਈ ਨੂੰ ਰੋਕਣ ਲਈ ਉਸ ਨੇ ਇਹ ਫੈਸਲਾ ਲਿਆ ਹੈ। 31 ਦਸੰਬਰ 2023 ਤੱਕ ਪਿਆਜ਼ ’ਤੇ 40 ਫੀਸਦੀ ਐਕਸਪੋਰਟ ਡਿਊਟੀ ਜਾਰੀ ਰਹੇਗੀ। ਸਰਕਾਰ ਨੂੰ ਉਮੀਦ ਸੀ ਕਿ ਅਜਿਹਾ ਕਰਨ ਨਾਲ ਦੇਸ਼ ਤੋਂ ਪਿਆਜ਼ ਦਾ ਐਕਸਪੋਰਟ ਘੱਟ ਹੋ ਜਾਏਗੀ। ਇਸ ਨਾਲ ਪਿਆਜ਼ ਦਾ ਸਟਾਕ ਵਧ ਜਾਏਗਾ। ਅਜਿਹੇ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋ ਜਾਏਗੀ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਨਾਲ ਪਿਆਜ਼ ਦੀਆਂ ਕੀਮਤਾਂ ’ਚ ਕੁੱਝ ਗਿਰਾਵਟ ਆਈ ਹੈ। 40 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਪਿਆਜ਼ ਹੁਣ 30 ਤੋਂ 35 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।

ਇਨ੍ਹਾਂ ਦੇਸ਼ਾਂ ’ਚ ਹੁੰਦੀ ਹੈ ਪਿਆਜ਼ ਦੀ ਸਪਲਾਈ

ਦੱਸ ਦਈਏ ਕਿ ਬੇਂਗਲੁਰੂ ਰੋਜ ਕਿਸਮ ਵਾਲੇ ਪਿਆਜ਼ ਦੀ ਵਿਦੇਸ਼ਾਂ ਵਿਚ ਬਹੁਤ ਜ਼ਿਆਦਾ ਮੰਗ ਹੈ। ਇਸ ਦਾ ਸਭ ਤੋਂ ਵੱਧ ਐਕਸਪੋਰਟ ਥਾਈਲੈਂਡ, ਤਾਈਵਾਨ, ਮਲੇਸ਼ੀਆ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿਚ ਹੁੰਦਾ ਹੈ। ਉੱਥੇ ਹੀ ਕਰਨਾਟਕ ਦੇ ਬਾਗਬਾਨੀ ਕਮਿਸ਼ਨਿਰ ਤੋਂ ਐਕਸਪੋਰਟ ਕੀਤੇ ਜਾਣ ਵਾਲੇ ਬੇਂਗਲੁਰੂ ਰੋਜ ਪਿਆਜ਼ ਅਤੇ ਉਸ ਦੀ ਗੁਣਵੱਤਾ ਨੂੰ ਲੈ ਕੇ ਐਕਸਪੋਰਟਰ ਨੂੰ ਸਰਟੀਫਿਕੇਟ ਿਦਖਾਉਣਾ ਹੋਵੇਗਾ ਕਿਉਂਕਿ ਸਰਕਾਰ ਨੇ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    ਗਿਰਾਵਟ ਦੇ ਬਾਵਜੂਦ 17 ਦੇਸ਼ਾਂ ਦੀਆਂ ਮੁਦਰਾਵਾਂ ਦੇ ਮੁਕਾਬਲੇ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur