ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

Sunday, May 24, 2026 - 03:47 PM (IST)

ਵਿਦੇਸ਼ੀ ਕਰੰਸੀ ਦੀਆਂ ਵਟਾਂਦਰਾ ਦਰਾਂ ’ਚ ਸਰਕਾਰ ਨਹੀਂ ਦਿੰਦੀ ਦਖਲ : ਗੋਇਲ

ਨਵੀਂ ਦਿੱਲੀ (ਏਜੰਸੀ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਵਿਦੇਸ਼ੀ ਕਰੰਸੀ ਵਟਾਂਦਰਾ ਦਰਾਂ ’ਚ ਕੋਈ ਦਖਲ ਨਹੀਂ ਦਿੰਦੀ ਹੈ, ਕਿਉਂਕਿ ਇਹ ਬਾਜ਼ਾਰ ਦੇ ਉਤਾਰ-ਚੜ੍ਹਾਅ ਨਾਲ ਤੈਅ ਹੁੰਦੀਆਂ ਹਨ ਅਤੇ ਇਸ ’ਤੇ ਕਈ ਗਲੋਬਲ ਕਾਰਕਾਂ ਦਾ ਅਸਰ ਪੈਂਦਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਸਰਕਾਰ ਬਰਾਮਦ ਨੂੰ ਉਤਸ਼ਾਹਿਤ ਕਰਨ, ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਭਾਰਤ ’ਤੇ ਵੱਧ ਨਿਵੇਸ਼ ਆਕਰਸ਼ਿਤ ਕਰਨ ਲਈ ਲਗਾਤਾਰ ਕਦਮ ਚੁੱਕਦੀ ਰਹਿੰਦੀ ਹੈ।

ਘਰੇਲੂ ਕਰੰਸੀ ਦੇ ਸਬੰਧ ’ਚ ਪੁੱਛੇ ਜਾਣ ’ਤੇ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਰਕਾਰ ਵਟਾਂਦਰਾ ਦਰ ’ਚ ਦਖਲ ਨਹੀਂ ਦਿੰਦੀ ਹੈ। ਇਹ ਬਾਜ਼ਾਰ ਦੀਆਂ ਤਾਕਤਾਂ ਨਾਲ ਜੁੜਿਆ ਮਾਮਲਾ ਹੈ ਅਤੇ ਇਹ ਕਈ ਗਲੋਬਲ ਕਾਰਕਾਂ ’ਤੇ ਵੀ ਨਿਰਭਰ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਪਿਛਲੇ 2-3 ਦਿਨਾਂ ’ਚ ਰੁਪਇਆ ਖਾਸਾ ਮਜ਼ਬੂਤ ਹੋਇਆ ਹੈ। ਇਸ ਤਰ੍ਹਾਂ, ਇਹ ਸਾਰੇ ਬਾਜ਼ਾਰ ਆਧਾਰਿਤ ਕਾਰਕ ਹਨ।’’

ਗੋਇਲ ਅਗਲੇ ਹਫ਼ਤੇ ਜਾਣਗੇ ਕੈਨੇਡਾ 

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਿਵੇਸ਼ ਆਕਰਸ਼ਿਤ ਕਰਨ, ਕਾਰੋਬਾਰੀ ਸਹਿਯੋਗ ਵਧਾਉਣ ਅਤੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਤੇ ਗੱਲਬਾਤ ਨੂੰ ਰਫਤਾਰ ਦੇਣ ਦੇ ਮਕਸਦ ਨਾਲ 25 ਤੋਂ 27 ਮਈ ਤੱਕ 150 ਤੋਂ ਵੱਧ ਮੈਂਬਰਾਂ ਵਾਲੇ ਕਾਰੋਬਾਰੀ ਵਫ਼ਦ ਦੇ ਨਾਲ ਕੈਨੇਡਾ ਦਾ ਦੌਰਾ ਕਰਨਗੇ। ਗੋਇਲ ਦੀਆਂ ਕੈਨੇਡਾ ਦੇ ਓਟਾਵਾ ਅਤੇ ਟੋਰਾਂਟੋ ’ਚ ਸਥਾਨਕ ਨੇਤਾਵਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਕਈ ਬੈਠਕਾਂ ਪ੍ਰਸਤਾਵਿਤ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਲਾਵਾ ਕੈਨੇਡਾ ਦੇ ਵਣਜ ਮੰਤਰੀ ਮਨਿੰਦਰ ਸਿੱਧੂ ਨਾਲ ਵੀ ਮੁਲਾਕਾਤ ਕਰਨਗੇ।


author

cherry

Content Editor

Related News