30 ਜੂਨ ਤੱਕ ਵੱਡਾ ਮੌਕਾ, ਇਨ੍ਹਾਂ ਸਰਕਾਰੀ ਸਕੀਮਾਂ 'ਚ ਸ਼ਾਨਦਾਰ ਹੋਵੇਗੀ ਕਮਾਈ

05/03/2021 4:50:35 PM

ਨਵੀਂ ਦਿੱਲੀ- ਬੈਂਕ ਐੱਫ. ਡੀ. 'ਤੇ ਹੁਣ ਕਮਾਈ ਇੰਨੀ ਨਹੀਂ ਰਹੀ। ਲਿਹਾਜਾ ਐੱਫ. ਡੀ. ਦੇ ਨਿਵੇਸ਼ਕ ਹੁਣ ਨਿਵੇਸ਼ ਦਾ ਕੋਈ ਅਜਿਹਾ ਬਦਲ ਲੱਭ ਰਹੇ ਹਨ ਜਿੱਥੇ ਸੁਰੱਖਿਆ ਦੀ ਗਾਰੰਟੀ ਵੀ ਹੋਵੇ, ਰਿਟਰਨ ਵੀ ਸ਼ਾਨਦਾਰ ਮਿਲੇ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਸਕੀਮ ਦੀ ਭਾਲ ਵਿਚ ਹੋ ਤਾਂ 30 ਜੂਨ, 2021 ਤੱਕ ਤੁਹਾਡੇ ਕੋਲ ਵਧੀਆ ਮੌਕਾ ਹੈ। ਡਾਕਘਰ ਦੀ ਐੱਨ. ਐੱਸ. ਸੀ., ਕੇ. ਵੀ. ਪੀ., ਟਾਈਮ ਡਿਪਾਜ਼ਿਟ (ਟੀ. ਡੀ.), ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) 'ਤੇ ਤੁਸੀਂ ਬਿਹਤਰ ਰਿਟਰਨ ਕਮਾ ਸਕਦੇ ਹੋ।

ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.) ਤੇ ਟੀ. ਡੀ. ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਲਈ ਵਿਆਜ ਦਰ ਮਿਆਦ ਪੂਰੀ ਹੋਣ ਤੱਕ ਫਿਕਸਡ ਰਹਿੰਦੀ ਹੈ। ਸਮਾਲ ਸੇਵਿੰਗ ਸਕੀਮਾਂ ਜਾਂ ਡਾਕਘਰ ਯੋਜਨਾਵਾਂ 'ਤੇ ਮੌਜੂਦਾ ਸਮੇਂ ਲਈ ਵਿਆਜ ਦਰਾਂ-

ਮਾਂ-ਪਿਓ ਲਈ ਸ਼ਾਨਦਾਰ ਸਕੀਮ-
ਇਸ ਸਮੇਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਕਾਫ਼ੀ ਸ਼ਾਨਦਾਰ ਸਕੀਮ ਹੈ। ਇਸ ਵਿਚ ਕੀਤੇ ਗਏ ਨਿਵੇਸ਼ ਦੇ ਬਦਲੇ ਵਿਚ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ 1.5 ਲੱਖ ਰੁਪਏ ਤੱਕ ਦੀ ਟੈਕਸ ਕਟੌਤੀ ਦਾ ਫਾਇਦਾ ਵੀ ਮਿਲਦਾ ਹੈ। ਮੌਜੂਦਾ ਸਮੇਂ ਇਸ ਪੰਜ ਸਾਲਾ ਸਕੀਮ 'ਤੇ 7.4 ਫ਼ੀਸਦੀ ਵਿਆਜ ਦਰ ਹੈ, ਜਦੋਂ ਕਿ ਐੱਸ. ਬੀ. ਆਈ. ਅਤੇ ਐੱਚ. ਡੀ. ਐੱਫ. ਸੀ. ਵਰਗੇ ਮੋਹਰੀ ਬੈਂਕ 5 ਸਾਲ ਦੀ ਐੱਫ. ਡੀ. 'ਤੇ ਸੀਨੀਅਰ ਸਿਟੀਜ਼ਨਸ ਨੂੰ 6.2 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ।

ਇਹ ਵੀ ਪੜ੍ਹੋ- 19 ਕਿਲੋ ਵਾਲੇ ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ, ਜਾਣੋ ਮੁੱਲ

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿਚ 15 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰਾਈ ਜਾ ਸਕਦੀ ਹੈ। ਸਰਕਾਰ ਹਰ ਤਿਮਾਹੀ ਡਾਕਘਰ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। ਮੌਜੂਦਾ ਵਿਆਜ ਦਰਾਂ 30 ਜੂਨ 2021 ਤੱਕ ਇਹੀ ਰਹਿਣਗੀਆਂ। ਐੱਸ. ਸੀ. ਐੱਸ. ਐੱਸ. ਦੀ ਖ਼ਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਸਕੀਮ ਲੈ ਲੈਂਦੇ ਹੋ ਤਾਂ ਇਸ ਦੀ ਵਿਆਜ ਦਰ ਸਕੀਮ ਦੇ ਪੰਜ ਸਾਲ ਪੂਰੇ ਹੋਣ ਤੱਕ ਤੁਹਾਡੇ ਲਈ ਫਿਕਸਡ ਰਹਿੰਦੀ ਹੈ, ਭਾਵੇਂ ਕਿ ਇਸ ਵਿਚਕਾਰ ਨਵੀਂ ਵਿਆਜ ਦਰ ਘੱਟ ਹੋ ਜਾਵੇ।

ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev