ਸਰਕਾਰ ਨੇ ਪੈਟਰੋਲ-ਡੀਜ਼ਲ, ਜੈੱਟ ਈਂਧਨ ਅਤੇ ਕੱਚੇ ਤੇਲ ''ਤੇ ਲੱਗਣ ਵਾਲੇ ਟੈਕਸ ''ਚ ਕੀਤੀ ਕਟੌਤੀ

07/20/2022 10:37:49 AM

ਬਿਜਨੈੱਸ ਡੈਸਕ- ਕੇਂਦਰ ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਕੀਮਤਾਂ 'ਚ ਕਮੀ ਆਉਣ 'ਤੇ ਪੈਟਰੋਲ, ਡੀਜ਼ਲ, ਜੈੱਟ ਈਂਧਨ ਅਤੇ ਕੱਚੇ ਤੇਲ 'ਤੇ ਲਗਣ ਵਾਲੇ ਅਚਾਨਕ ਲਾਭ ਟੈਕਸਾਂ (windfall profit taxes) 'ਚ ਬੁੱਧਵਾਰ ਨੂੰ ਕਟੌਤੀ ਕੀਤੀ। ਵਿੱਤੀ ਮੰਤਰਾਲੇ ਦੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਗਈ।
ਸੂਚਨਾ ਮੁਤਾਬਕ ਪੈਟਰੋਲ ਦੇ ਨਿਰਯਾਤ 'ਤੇ 6 ਰੁਪਏ ਪ੍ਰਤੀ ਲੀਟਰ ਟੈਕਸ 'ਚ ਕਮੀ ਕੀਤੀ ਗਈ, ਉਧਰ ਜੈੱਟ ਈਂਧਨ(ATF)ਨੂੰ ਵੀ 6 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 4 ਰੁਪਏ ਪ੍ਰਤੀ ਲੀਟਰ ਕੀਤਾ ਗਿਆ ਹੈ। ਡੀਜ਼ਲ 'ਤੇ ਟੈਕਸ ਨੂੰ 13 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 11 ਰੁਪਏ ਲੀਟਰ ਕੀਤਾ ਗਿਆ ਹੈ। ਘਰੇਲੂ ਕੱਚੇ ਤੇਲ ਉਤਪਾਦ 'ਤੇ 23,250 ਰੁਪਏ ਹੋਰ ਟੈਕਸ ਨੂੰ ਘਟਾ ਕੇ 17,000 ਰੁਪਏ ਪ੍ਰਤੀ ਟਨ ਕੀਤਾ ਗਿਆ ਹੈ।
 


Aarti dhillon

Content Editor

Related News