ਸਰਕਾਰ ਕਾਲੇਧਨ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਤੀਬੱਧ : ਗੋਇਲ

02/01/2019 1:39:04 PM

ਨਵੀਂ ਦਿੱਲੀ—ਕਾਲੇਧਨ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਤੀਬੱਧਤਾ ਜਤਾਉਂਦੇ ਹੋਏ ਵਿੱਤੀ ਮੰਤਰੀ ਪੀਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨੋਟਬੰਦੀ ਸਮੇਤ ਇਸ ਦਿਸ਼ਾ 'ਚ ਕੀਤੇ ਗਏ ਸਰਕਾਰ ਦੇ ਕਦਮਾਂ ਨਾਲ 1.30 ਲੱਖ ਕਰੋੜ ਰੁਪਏ ਦੀ ਅਘੋਸ਼ਿਤ ਆਮਦਨ ਦਾ ਪਤਾ ਲੱਗਿਆ ਹੈ। ਲੋਕਸਭਾ 'ਚ ਵਿੱਤੀ ਸਾਲ 2019-20 ਦਾ ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤੀ ਮੰਤਰੀ ਗੋਇਲ ਨੇ ਕਿਹਾ ਕਿ ਨੋਟਬੰਦੀ ਸਮੇਤ ਕਾਲਾਧਨ ਵਿਰੋਧੀ ਦੇ ਕਾਰਨ 1.30 ਲੱਖ ਕਰੋੜ ਰੁਪਏ ਦੀ ਅਘੋਸ਼ਿਤ ਆਮਦਨ ਦਾ ਪਤਾ ਲੱਗਿਆ ਹੈ। ਨਾਲ ਹੀ 50,000 ਕਰੋੜ ਰੁਪਏ ਦੀ ਬਰਾਮਦਗੀ ਹੋਈ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਬਾਅਦ ਸਾਲ 2017-18 'ਚ 1.06 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਪਹਿਲਾਂ ਵਾਰ ਆਮਦਨ ਰਿਟਰਨ ਭਰੀ। ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਮਕਾਨ ਖਰੀਦਣ ਵਾਲਿਆਂ 'ਤੇ ਜੀ.ਐੱਸ.ਟੀ. ਦਾ ਬੋਝ ਘਟ ਕਰਨਾ ਚਾਹੁੰਦੀ ਹੈ। ਮੰਤਰੀਆਂ ਦਾ ਗਰੁੱਪ ਇਸ ਮੁੱਦੇ 'ਤੇ ਵਿਚਾਰ ਕਰ ਰਿਹਾ ਹੈ। ਗੋਇਲ ਨੇ ਕਾਲੇਧਨ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਜਤਾਈ।

Aarti dhillon

This news is Content Editor Aarti dhillon