ਸਰਕਾਰੀ ਬੈਂਕਾਂ ਨੇ ਉਦਯੋਗ, ਖੇਤੀਬਾੜੀ ਨੂੰ ਸਹਾਰਾ ਦੇਣ ਲਈ ਕਰੋੜਾਂ ਦੇ ਕਰਜ ਨੂੰ ਦਿੱਤੀ ਮਨਜ਼ੂਰੀ

05/19/2020 3:46:18 PM

ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਸੰਕਟ ਦੌਰਾਨ ਜਨਤਕ ਖੇਤਰ ਦੇ ਬੈਂਕਾਂ (ਪੀ.ਐਸ.ਬੀ.) ਨੇ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮ.ਐੱਸ.ਐੱਮ.ਈ.), ਖੇਤੀਬਾੜੀ ਅਤੇ ਪ੍ਰਚੂਨ ਸਮੇਤ ਵੱਖ-ਵੱਖ ਖੇਤਰਾਂ ਨੂੰ 1 ਮਾਰਚ ਤੋਂ 15 ਮਈ ਵਿਚਾਲੇ 6.45 ਲੱਖ ਕਰੋੜ ਰੁਪਏ ਦੇ ਕਰਜ਼ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਬੈਂਕਾਂ ਨੇ 8 ਮਈ ਤੱਕ 5.95 ਲੱਖ ਕਰੋੜ ਰੁਪਏ ਦੇ ਕਰਜ਼ ਨੂੰ ਮਨਜ਼ੂਰੀ ਦਿੱਤੀ ਸੀ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਟਵੀਟ ਵਿਚ ਕਿਹਾ, '1 ਮਾਰਚ ਤੋਂ 15 ਮਈ ਵਿਚਾਲੇ ਪੀ.ਐਸ.ਬੀ. ਨੇ 6.45 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜੇ ਸਵੀਕਾਰ ਕੀਤੇ। ਇਨ੍ਹਾਂ ਵਿਚ 54.96 ਲੱਖ ਖਾਤੇ ਐੱਮ.ਐੱਸ.ਐੱਮ.ਈ., ਖੇਤੀਬਾੜੀ ਅਤੇ ਪ੍ਰਚੂਨ ਖੇਤਰ ਦੇ ਹਨ। ਕਰਜਾ ਦੇਣ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ, ਕਿਉਂਕਿ 8 ਮਈ ਤੱਕ ਇਹ ਅੰਕੜਾ 5.95 ਲੱਖ ਕਰੋੜ ਰੁਪਏ ਸੀ।' ਉਨ੍ਹਾਂ ਕਿਹਾ 'ਜਨਤਕ ਖੇਤਰ ਦੇ ਬੈਂਕਾਂ ਨੇ 20 ਮਾਰਚ ਤੋਂ 15 ਮਈ ਦੌਰਾਨ ਐਮਰਜੈਂਸੀ ਕਰਜੇ ਅਤੇ ਕਾਰਜਸ਼ੀਲ ਪੂੰਜੀ ਵਿਚ ਵਾਧੇ ਦੇ ਰੂਪ ਵਿਚ 1.03 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਮਨਜ਼ੂਰੀ ਦਿੱਤੀ।'

ਜਨਤਕ ਖੇਤਰ ਦੇ ਬੈਂਕਾਂ ਨੇ ਲਾਕ-ਡਾਊਨ ਦੇ ਐਲਾਨ ਤੋਂ ਤੁਰੰਤ ਬਾਅਦ ਮਾਰਚ ਦੇ ਆਖਰੀ ਹਫਤੇ ਵਿਚ ਆਪਣੇ ਮੌਜੂਦਾ ਐੱਮ.ਐੱਸ.ਐੱਮ.ਈ. ਅਤੇ ਕਾਰਪੋਰੇਟ ਕਰਜ਼ਦਾਰਾਂ ਨੂੰ ਰਾਸ਼ੀ ਦੇਣ ਲਈ ਇਕ ਐਮਰਜੈਂਸੀ ਕਰਜ ਵਿਵਸਥਾ ਸ਼ੁਰੂ ਕੀਤੀ। ਇਸ ਯੋਜਨਾ ਦੇ ਤਹਿਤ ਬੈਂਕ ਕਾਰਜਸ਼ੀਲ ਪੂੰਜੀ ਸੀਮਾ 'ਤੇ ਆਧਾਰਤ ਫੰਡ ਦਾ 10 ਫੀਸਦੀ ਵਾਧੂ ਕਰਜ਼ੇ ਦੇ ਰੂਪ ਵਿਚ ਦਿੰਦੇ ਹਨ, ਜਿਸ ਦੀ ਸੀਮਾ ਵੱਧ ਤੋਂ ਵੱਧ 200 ਕਰੋੜ ਰੁਪਏ ਹੈ।


cherry

Content Editor

Related News